ਪੰਜਾਬ ਦੇ ਸਕੂਲ ਖੁੱਲ੍ਹਣ ਤੋਂ ਪਹਿਲਾਂ ਸਿੱਖਿਆ ਵਿਭਾਗ ਦਾ ਸਖ਼ਤ ਕਦਮ, ਜਾਰੀ ਕੀਤੇ ਇਹ ਹੁਕਮ

Friday, Jun 30, 2023 - 06:35 PM (IST)

ਪੰਜਾਬ ਦੇ ਸਕੂਲ ਖੁੱਲ੍ਹਣ ਤੋਂ ਪਹਿਲਾਂ ਸਿੱਖਿਆ ਵਿਭਾਗ ਦਾ ਸਖ਼ਤ ਕਦਮ, ਜਾਰੀ ਕੀਤੇ ਇਹ ਹੁਕਮ

ਬੁਢਲਾਡਾ (ਬਾਂਸਲ) : ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਖੁੱਲ੍ਹਣ ਵਾਲੇ ਪੰਜਾਬ ਦੇ ਸਰਕਾਰੀ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਸਕੂਲਾਂ ਦੀ ਸਿੱਖਿਆ ’ਚ ਸੁਧਾਰ ਲਿਆਉਣ ਅਤੇ ਸਕੂਲ ਦੇ ਬੁਨਿਆਦੀ ਢਾਂਚੇ ’ਚ ਬਦਲਾਅ ਲਿਆਉਣ ਦੀ ਯੋਜਨਾ ਸਕੂਲ ਸਿੱਖਿਆ ਵਿਭਾਗ ਨੇ ਸ਼ੁਰੂ ਕਰ ਦਿੱਤੀ ਹੈ। ਇਸ ਲੜੀ ਤਹਿਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੁਕਮਾਂ ’ਤੇ ਸੂਬਾ ਪੱਧਰੀ ਸਿੱਖਿਆ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਸਕੂਲਾਂ ਦਾ ਦੌਰਾ ਕਰਕੇ ਆਪਣੀ ਰਿਪੋਰਟ ਮੰਤਰੀ ਨੂੰ ਦੇਵੇਗੀ ਤਾਂ ਕਿ ਸਰਕਾਰੀ ਸਕੂਲਾਂ ’ਚ ਸਰਕਾਰ ਦੀ ਯੋਜਨਾ ਮੁਤਾਬਕ ਢੁਕਵੇਂ ਸੁਧਾਰ ਕੀਤੇ ਜਾਣ। ਇਸ ਕਮੇਟੀ ’ਚ ਬੁਢਲਾਡਾ ਹਲਕੇ ਨੂੰ ਨੁਮਾਇੰਦਗੀ ਦਿੱਤੀ ਗਈ ਹੈ ਕਿਉਂਕਿ ਬੁਢਲਾਡਾ ਹਲਕੇ ’ਚ ਸਿੱਖਿਆ ਦਾ ਸਟੱਡੀ ਕਾਰਨਰ, ਵਿਦੇਸ਼ ਟਰੇਨਿੰਗ ’ਚ ਹਿੱਸਾ ਲੈਣ ਵਾਲੇ ਪਹਿਲੇ ਸਟੇਟ ਐਵਾਰਡੀ ਪ੍ਰਿੰਸੀਪਲ, ਰਾਸ਼ਟਰੀ ਐਵਾਰਡ ਜੇਤੂ ਪ੍ਰਿੰਸੀਪਲ, ਬੋਰਡ ਦੇ ਵੱਖ-ਵੱਖ ਜਮਾਤਾਂ ਦੇ ਨਤੀਜਿਆਂ ’ਚ ਮੋਹਰੀ ਰੋਲ ਅਦਾ ਕਰਨਾ ਮੁੱਖ ਕਾਰਨ ਹਨ। 

ਇਹ ਵੀ ਪੜ੍ਹੋ : ਪਿੰਡ ਮਾਜਰੀ ਦੇ ਏਕਜੋਤ ਦੀ ਕੈਨੇਡਾ ’ਚ ਮੌਤ, ਡਾਕਟਰੀ ਦੀ ਡਿਗਰੀਆਂ ਪ੍ਰਾਪਤ ਕਰਦਿਆਂ ਪਿਆ ਦਿਲ ਦਾ ਦੌਰਾ

ਇਸ ਸਲਾਹਕਾਰ ਕਮੇਟੀ ’ਚ ਬੁਢਲਾਡਾ ਹਲਕੇ ਦੇ ਪਿੰਡ ਰੰਘੜਿਆਲ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਸਾਇੰਸ ਟੀਚਰ ਅਮਰਜੀਤ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ, ਸਮੇਤ 8 ਜ਼ਿਲ੍ਹਿਆਂ ਦੇ ਸਕੂਲੀ ਪ੍ਰਿੰਸੀਪਲਾਂ, ਹੈੱਡ ਟੀਚਰਸ ਅਤੇ ਅਧਿਆਪਕਾਂ ਸਮੇਤ ਕੁੱਲ 12 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਦੋਂਕਿ 2 ਗੈਰ-ਸਰਕਾਰੀ ਮੈਂਬਰਾਂ ਨੂੰ ਵੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖ਼ਬਰ, ਕੇਂਦਰ ਨੇ ਮੰਗੀਆਂ ਅਰਜ਼ੀਆਂ

ਕਮੇਟੀ ਦੇ ਮੈਂਬਰ ਇਸ ਤਰ੍ਹਾਂ ਹਨ

* ਰਾਕੇਸ਼ ਸ਼ਰਮਾ ਪ੍ਰਿੰਸੀਪਲ : ਸਰਕਾਰੀ ਗਰਲਜ਼ ਸੀਨੀ. ਸੈਕੰ. ਸਕੂਲ, ਜ਼ੀਰਾ
* ਪਰਗਟ ਸਿੰਘ ਬਰਾੜ ਪ੍ਰਿੰਸੀਪਲ : ਮੈਰੀਟੋਰੀਅਸ ਸਕੂਲ, ਫਿਰੋਜ਼ਪੁਰ
* ਮਨਜੀਤ ਸਿੰਘ ਪ੍ਰਿੰਸੀਪਲ : ਸਰਕਾਰੀ ਸੀਨੀ. ਸੈਕੰ. ਸਕੂਲ ਸ਼ੇਖੁਪੁਰਾ, ਗੁਰਦਾਸਪੁਰ
* ਅਸ਼ੋਕ ਬਸਰਾ ਪ੍ਰਿੰਸੀਪਲ : ਸਰਕਾਰੀ ਸੀਨੀ. ਸੈਕੰ. ਸਕੂਲ, ਜਮਸ਼ੇਰ ਖਾਸ, ਜਲੰਧਰ
* ਰਾਜੂ ਭੂਸ਼ਣ ਪ੍ਰਿੰਸੀਪਲ : ਸਰਕਾਰੀ ਸੀਨੀ. ਸੈਕੰ. ਸਕੂਲ, ਫਰੋਰ, ਫਤਿਹਗੜ੍ਹ ਸਾਹਿਬ
* ਗੁਰਮੀਤ ਸਿੰਘ ਲੈਕਚਰਾਰ : ਪ੍ਰਿੰਸੀਪਲ : ਸਰਕਾਰੀ ਸੀਨੀ. ਸੈਕੰ. ਸਕੂਲ, ਮਹਿਮਾ ਸਿਰਜਾ, ਬਠਿੰਡਾ
* ਅਮਰਜੀਤ ਸਿੰਘ : ਸਰਕਾਰੀ ਸੀਨੀ. ਸੈਕੰ. ਸਕੂਲ, ਰੰਘੜਿਆਲ, ਮਾਨਸਾ
* ਹਰਿੰਦਰ ਸਿੰਘ ਡੀ. ਪੀ. ਈ. : ਸਰਕਾਰੀ ਹਾਈ ਸਕੂਲ, ਥੂਹੀ, ਪਟਿਆਲਾ
* ਲਵਜੀਤ ਸਿੰਘ, ਹੈੱਡ ਟੀਚਰ : ਸਰਕਾਰੀ ਪ੍ਰਾਇਮਰੀ ਸਕੂਲ, ਚਾਨਣਵਾਲਾ, ਫਾਜ਼ਿਲਕਾ
* ਜਗਜੀਤ ਸਿੰਘ, ਹੈੱਡ ਟੀਚਰ : ਸਰਕਾਰੀ ਪ੍ਰਾਇਰਮੀ ਸਕੂਲ, ਕਪੂਰੀ, ਪਟਿਆਲਾ
* ਮਨੀਸ਼ ਪੁਰੀ : ਗੈਰ-ਸਰਕਾਰੀ ਮੈਂਬਰ।
* ਸੁਸ਼ੀਲ ਕੁਮਾਰ ਗੋਇਲ : ਗੈਰ-ਸਰਕਾਰੀ ਮੈਂਬਰ। 

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਪੁੱਤਰ ਕਰਨ ਦੀ ਹੋਈ ਮੰਗਣੀ, ਜਾਣੋ ਕੌਣ ਹੈ ਉਹ ਕੁੜੀ ਜੋ ਬਣੇਗੀ ਸਿੱਧੂ ਪਰਿਵਾਰ ਦੀ ਨੂੰਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News