ਸਿੰਗਲਾ ਦੀ ਅਗਵਾਈ ''ਚ ਸਿੱਖਿਆ ਵਿਭਾਗ ਵਲੋਂ ਆਨਲਾਈਨ ਪੜ੍ਹਾਈ ''ਚ ਨਵੇਂ ਮਾਪਦੰਡ ਸਥਾਪਿਤ

Saturday, Aug 01, 2020 - 05:42 PM (IST)

ਸਿੰਗਲਾ ਦੀ ਅਗਵਾਈ ''ਚ ਸਿੱਖਿਆ ਵਿਭਾਗ ਵਲੋਂ ਆਨਲਾਈਨ ਪੜ੍ਹਾਈ ''ਚ ਨਵੇਂ ਮਾਪਦੰਡ ਸਥਾਪਿਤ

ਚੰਡੀਗੜ੍ਹ: ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਕੋਰੋਨਾ-19 ਦੀ ਮਹਾਮਾਰੀ ਦੌਰਾਨ ਨਾ ਕੇਵਲ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ ਸਗੋਂ ਇਸ ਮੁਸ਼ਕਲ ਦੌਰ ਦੌਰਾਨ ਉਨ੍ਹਾਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਵੀ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ।

ਇਹ ਵੀ ਪੜ੍ਹੋ: ਧਮਕੀਆਂ ਮਿਲਣ ਕਾਰਨ ਵਿਅਕਤੀ ਵਲੋਂ ਖ਼ੁਦਕੁਸ਼ੀ, ਕਹਿ ਰਿਹਾ ਸੀ-'ਬਾਪੂ ਮੈਨੂੰ ਮਰਨਾ ਹੀ ਪਵੇਗਾ'

ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ 'ਚ ਸਕੂਲ ਸਿੱਖਿਆ ਵਿਭਾਗ ਨੇ ਕੋਰੋਨਾ ਦੀ ਆਫਤ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਹਿਲੀ ਵਾਰ ਆਨਲਾਈਨ ਦਾਖਲੇ ਅਤੇ ਆਨਲਾਈਨ ਸਿੱਖਿਆ ਦੀ ਪ੍ਰਕਿਰਿਆ ਸ਼ੁਰੂ ਕੀਤੀ ਕਿਉਕਿ ਇਨ੍ਹਾਂ ਹਾਲਤਾਂ 'ਚ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਣ ਦੇ ਮੱਦੇਨਜ਼ਰ ਸਕੂਲ ਖੋਲ੍ਹਣੇ ਅਜੇ ਵੀ ਸੰਭਵ ਨਹੀਂ ਹਨ। ਇਸ ਕਰਕੇ ਪੰਜਾਬ ਭਰ ਦੇ 19000 ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਪ੍ਰੀ-ਪ੍ਰਾਇਮਰੀ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ ਦੇ 9 ਲੱਖ ਤੋਂ ਵੱਧ ਵਿਦਿਆਰਥੀਆਂ ਅਤੇ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ 14 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਦੇ ਨਤੀਜੇ ਵਜੋਂ ਇਸ ਸਾਲ ਸਰਕਾਰੀ ਸਕੂਲਾਂ 'ਚ ਡੇਢ ਲੱਖ ਦੇ ਕਰੀਬ ਦਾਖਲਿਆਂ 'ਚ ਵਾਧਾ ਹੋਇਆ ਹੈ। ਇਸ ਪੜ੍ਹਾਈ ਦੀ ਅਹਿਮ ਗੱਲ ਇਹ ਹੈ ਕਿ ਦੂਰਦਰਸ਼ਨ 'ਤੇ ਦਿੱਤੇ ਜਾ ਰਹੇ ਲੈਕਚਰਾਂ ਦਾ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੀ ਫਾਇਦਾ ਉਠਾ ਰਹੇ ਹਨ।

ਇਹ ਵੀ ਪੜ੍ਹੋ: ਵੱਡਾ ਖੁਲਾਸਾ, ਪਰਿਵਾਰ ਦਾ ਨਾਜਾਇਜ਼ ਮਾਈਨਿੰਗ ਦਾ ਧੰਦਾ ਹੀ ਬਣਿਆ ਬੱਚਿਆਂ ਦੀ ਮੌਤ ਦਾ ਕਾਰਨ

ਸਿੱਖਿਆ ਮੰਤਰੀ ਦੀ ਸੇਧ 'ਤੇ ਸਿੱਖਿਆ ਸਕੱਤਰ ਸ਼ੀ੍ਰ ਕ੍ਰਿਸ਼ਨ ਕੁਮਾਰ ਇਸ ਨਿਵੇਕਲੀ ਪਹਿਲਕਦਮੀ ਨੂੰ ਹੇਠਲੇ ਪੱਧਰ 'ਤੇ ਲਾਗੂ ਕਰਕੇ ਨਾ ਕੇਵਲ ਆਨਲਾਈਨ ਪੜ੍ਹਾਈ ਦੀ ਪ੍ਰਕਿਰਿਆ ਦਾ ਕੰਮ ਸ਼ੁਰੂ ਕੀਤਾ ਸਗੋਂ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਇਸ ਖੇਤਰ 'ਚ ਪਹਿਲ ਕਰਕੇ ਚੰਗੇ ਨਤੀਜੇ ਵੀ ਕੱਢੇ। ਇਸ ਦੇ ਸਿੱਟੇ ਵਜੋਂ ਸੂਬੇ ਦੇ ਸਰਕਾਰੀ ਸਕੂਲਾਂ 'ਚ ਸੈਸ਼ਨ 2019-2020 ਦੇ ਮੁਕਾਬਲੇ, ਸੈਸ਼ਨ 2020-2021 'ਚ ਤਕਰੀਬਨ ਡੇਢ ਲੱਖ ਤੋਂ ਜ਼ਿਆਦਾ ਦਾਖਲੇ ਹੋਏ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਨੇ ਕਿਤਾਬਾਂ ਤੇ ਵਰਦੀਆਂ ਮੁਫਤ ਵੰਡਣ ਦੇ ਕੰਮ ਨੂੰ ਵੀ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ।

ਇਹ ਵੀ ਪੜ੍ਹੋ: ਕੋਰੋਨਾ ਨਾਲ ਗੁਰਾਇਆ ਦੇ ਬਲਵਿੰਦਰ ਸਿੰਘ ਦੀ ਮੌਤ, ਧੀ ਨੇ ਸਸਕਾਰ ਕਰ ਨਿਭਾਇਆ ਪੁੱਤਾਂ ਵਾਲਾ ਫਰਜ਼

ਸਿੱਖਿਆ ਵਿਭਾਗ ਦਾ ਇਹ ਕਾਰਜ ਨਾ ਸਿਰਫ ਆਨਲਾਈਨ ਪੜ੍ਹਾਈ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਸਰਕਾਰੀ ਸਕੂਲਾਂ ਨੇ 6 ਤੋਂ 12ਵੀਂ ਜਮਾਤ ਤੱਕ ਪੜ੍ਹਦੇ ਵਿਦਿਆਰਥੀਆਂ ਦੇ ਜੁਲਾਈ ਦੀ ਪਹਿਲੀ ਟਰਮ ਦੇ ਪੇਪਰ ਆਨਲਾਈਨ ਲੈ ਕੇ ਇਕ ਨਵਾਂ ਮੀਲ ਪੱਧਰ ਵੀ ਗੱਡਿਆ। ਸਿੱਖਿਆ ਵਿਭਾਗ ਵਲੋਂ ਹਰ ਵਿਸ਼ੇ ਦਾ 20 ਅੰਕ ਦਾ ਪੇਪਰ ਲਿਆ ਗਿਆ ਹੈ। ਵਿਦਿਆਰਥੀਆਂ ਵੱਲੋ ਆਨਲਾਈਨ ਟੈਸਟ 'ਚ ਕਾਫੀ ਰੁਚੀ ਵਿਖਾਈ ਗਈ ਅਤੇ ਅਧਿਆਪਕਾਂ ਨੇ ਆਨਲਾਈਨ ਪੇਪਰ ਲੈਣ ਕੇ ਵਿਦਿਆਰਥੀਆਂ ਦੇ ਆਨਲਾਈਨ ਨੰਬਰ ਵੀ ਲਾ ਦਿੱਤੇ। ਸੋਸ਼ਲ ਮੀਡੀਏ ਰਾਹੀਂ ਹੱਲ ਕੀਤੇ ਪੇਪਰਾਂ ਦੀ ਚੈਕਿੰਗ ਵੀ ਅਧਿਆਪਕਾਂ ਵਲੋਂ ਮੋਬਾਇਲ ਫੋਨ ਉਤੇ ਵੱਖ ਵੱਖ ਐਪਸ ਡਾਊਨਲੋਡ ਕਰਕੇ ਕੀਤੀ ਗਈ। ਸਿੱਖਿਆ ਵਿਭਾਗ, ਅਧਿਆਪਕਾਂ ਤੇ ਵਿਦਿਆਰਥੀਆਂ ਦੇ ਇਸ ਪਹਿਲੇ ਤਜਰਬੇ ਨੇ ਸਿੱਖਿਆ ਦੇ ਖੇਤਰ ਵਿੱਚ ਨਵੀਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ।


author

Shyna

Content Editor

Related News