ਲੁਧਿਆਣਾ : ਸਕੂਲ ''ਚ ''ਪੜ੍ਹਾਈ'' ਛੁਡਾ ਬੱਚਿਆਂ ਕੋਲੋਂ ਕਰਾਈ ਜਾ ਰਹੀ ਸਫਾਈ

Wednesday, Jul 17, 2019 - 04:28 PM (IST)

ਲੁਧਿਆਣਾ : ਸਕੂਲ ''ਚ ''ਪੜ੍ਹਾਈ'' ਛੁਡਾ ਬੱਚਿਆਂ ਕੋਲੋਂ ਕਰਾਈ ਜਾ ਰਹੀ ਸਫਾਈ

ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਇਕ ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹਾਈ ਦੀ ਥਾਂ ਬੱਚਿਆਂ ਕੋਲੋਂ ਸਕੂਲ ਦੇ ਕਮਰਿਆਂ ਦੀ ਸਫਾਈ ਕਰਵਾਈ ਜਾ ਰਹੀ ਹੈ। ਅਸਲ 'ਚ ਇਸ ਸਕੂਲ 'ਚ ਪਹਿਲਾਂ ਵੋਟਿੰਗ ਮਸ਼ੀਨਾਂ ਪਈਆਂ ਹੋਈਆਂ ਸਨ, ਜਿਨ੍ਹਾਂ ਨੂੰ ਹੁਣ ਹਟਾ ਤਾਂ ਲਿਆ ਗਿਆ ਹੈ ਪਰ ਬੱਚਿਆਂ ਕੋਲੋਂ ਕਮਰਿਆਂ ਦੀ ਸਫਾਈ, ਇੱਟਾਂ ਅਤੇ ਮੇਜ਼ ਚੁਕਵਾਏ ਜਾ ਰਹੇ ਹਨ। ਸਕੂਲ 'ਚ ਬੱਚੇ ਵੀ ਆਪਣੀਆਂ ਵਰਦੀਆਂ ਉਤਾਰ ਕੇ ਇੱਟਾਂ ਅਤੇ ਮੇਜ ਚੁੱਕਦੇ ਹੋਏ ਨਜ਼ਰ ਆ ਰਹੇ ਹਨ।

ਜਦੋਂ ਇਸ ਬਾਰੇ ਸਕੂਲੀ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਇਹ ਕੰਮ ਕਰਨ ਲਈ ਕਿਹਾ ਹੈ। ਜਦੋਂ ਪ੍ਰਿੰਸੀਪਲ ਨਾਲ ਇਸ ਬਾਰੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।


author

Babita

Content Editor

Related News