ਚੰਡੀਗੜ੍ਹ ''ਚ ਵਧਿਆ ਸਕੂਲ ਬੱਸਾਂ ਦਾ ਕਿਰਾਇਆ, ਚਿੰਤਾ ''ਚ ਪਏ ਮਾਪੇ

11/08/2021 11:39:22 AM

ਚੰਡੀਗੜ੍ਹ (ਆਸ਼ੀਸ਼) : ਕੋਰੋਨਾ ਮਹਾਮਾਰੀ ਦੌਰਾਨ ਆਨਲਾਈਨ ਕਲਾਸਾਂ ਕਾਰਨ ਸਕੂਲ ਬੱਸਾਂ ਨਹੀਂ ਚੱਲੀਆਂ। ਹੁਣ ਜਦੋਂ 8 ਨਵੰਬਰ ਤੋਂ ਨਿੱਜੀ ਸਕੂਲ ਵੀ ਪੂਰੀ ਤਰ੍ਹਾਂ ਖੁੱਲ੍ਹਣ ਜਾ ਰਹੇ ਹਨ ਤਾਂ ਅਜਿਹੇ ਵਿਚ ਸਕੂਲ ਬੱਸਾਂ ਵੀ ਚੱਲ ਪੈਣਗੀਆਂ। ਇਸ ਤੋਂ ਪਹਿਲਾਂ ਸਕੂਲ ਬੱਸ ਆਪ੍ਰੇਟਰਾਂ ਨੇ ਮਾਪਿਆਂ ਨੂੰ ਝਟਕੇ ਦੇ ਦਿੱਤੇ ਹਨ। ਪਿਛਲੇ ਦਿਨੀਂ ਚੰਡੀਗੜ੍ਹ ਸਕੂਲ ਬੱਸ ਆਪ੍ਰੇਟਰਜ਼ ਐਸੋਸੀਏਸ਼ਨ ਦੀ ਬੈਠਕ ਹੋਈ, ਜਿਸ ਵਿਚ 25 ਫ਼ੀਸਦੀ ਤੱਕ ਬੱਸ ਕਿਰਾਇਆ ਵਧਾਉਣ ਸਬੰਧੀ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਬਾਅਦ ਹੁਣ ਮਾਪਿਆਂ ਨੂੰ 1600 ਦੀ ਜਗ੍ਹਾ 2000 ਰੁਪਏ ਅਦਾ ਕਰਨੇ ਪੈਣਗੇ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੀ ਰਾਹਤ : ਅੱਜ ਤੋਂ ਪੈਟਰੋਲ 95 ਰੁਪਏ ਤੇ ਡੀਜ਼ਲ 83.75 ਰੁਪਏ ਪ੍ਰਤੀ ਲਿਟਰ ਮਿਲੇਗਾ

ਲਗਭਗ 19 ਮਹੀਨਿਆਂ ਬਾਅਦ ਸਕੂਲ ਖੁੱਲ੍ਹਣ ਨਾਲ ਜਿੱਥੇ ਮਾਪਿਆਂ ਨੇ ਰਾਹਤ ਦਾ ਸਾਹ ਲਿਆ ਹੈ, ਉੱਥੇ ਹੀ ਸਕੂਲ ਬੱਸ ਕਿਰਾਏ ਵਿਚ ਵਾਧੇ ਨੇ ਬੇਚੈਨ ਕਰ ਦਿੱਤਾ ਹੈ। ਚੰਡੀਗੜ੍ਹ ਸਕੂਲ ਬੱਸ ਆਪ੍ਰੇਟਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਸੈਣੀ ਦਾ ਕਹਿਣਾ ਹੈ ਕਿ 2 ਸਾਲਾਂ ਤੋਂ ਬੱਸ ਕਾਂਟਰੈਕਟਰਜ਼ ਵਿਹਲੇ ਬੈਠੇ ਸਨ। ਕਿਸੇ ਵੀ ਮਾਪੇ ਨੇ ਉਨ੍ਹਾਂ ਸਬੰਧੀ ਨਹੀਂ ਸੋਚਿਆ। ਇਨ੍ਹਾਂ 2 ਸਾਲਾਂ ਦੌਰਾਨ ਕੀ ਹਾਲ ਹੋਇਆ ਹੈ, ਕੋਈ ਜਾਣਨ ਤੱਕ ਨਹੀਂ ਆਇਆ। ਦੂਜੇ ਪਾਸੇ, ਡੀਜ਼ਲ ਦਾ ਰੇਟ ਵੀ ਕਈ ਗੁਣਾ ਵੱਧ ਗਿਆ ਹੈ। ਇਸ ਤੋਂ ਇਲਾਵਾ ਬੱਸਾਂ ਨੂੰ ਮੁੜ ਚਲਾਉਣ ਲਈ ਤਿਆਰ ਕਰਨ ਵਿਚ ਵੀ ਪ੍ਰਤੀ ਬੱਸ 70-80 ਹਜ਼ਾਰ ਰੁਪਏ ਖ਼ਰਚ ਕਰਨੇ ਪੈਣਗੇ।

ਇਹ ਵੀ ਪੜ੍ਹੋ : 'ਚਿੱਟੇ' ਨੇ ਨਿਗਲੀ ਇਕ ਹੋਰ ਨੌਜਵਾਨ ਦੀ ਜ਼ਿੰਦਗੀ, 2 ਦਿਨਾਂ ਤੱਕ ਦੋਸਤ ਦੇ ਕਮਰੇ 'ਚ ਪਈ ਰਹੀ ਲਾਸ਼

ਅਜਿਹੇ ਵਿਚ 25 ਫ਼ੀਸਦੀ ਕਿਰਾਇਆ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ, ਤਾਂ ਜੋ ਆਪ੍ਰੇਟਰਾਂ ਨੂੰ ਕੁੱਝ ਰਾਹਤ ਮਿਲ ਸਕੇ। ਪ੍ਰਸ਼ਾਸਨ ਵੱਲੋਂ ਕੋਈ ਵੀ ਸਹਿਯੋਗ ਨਹੀਂ ਮਿਲ ਰਿਹਾ ਹੈ। ਸਕੂਲ ਪ੍ਰਬੰਧਕਾਂ ਨਾਲ ਬੈਠਕ ਕਰ ਕੇ ਬੱਸਾਂ ਨੂੰ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਗਲੇ ਹਫ਼ਤੇ ਤਕ ਸਕੂਲ ਬੱਸਾਂ ਫਿਰ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਕਈ ਮਾਪਿਆਂ ਨੇ ਮੰਗ ਕੀਤੀ ਹੈ ਕਿ ਉਹ ਸਕੂਲ ਬੱਸ ਚਲਾਉਣ। ਜਦੋਂ ਤਕ ਆਨਲਾਈਨ ਕਲਾਸਾਂ ਬੰਦ ਨਹੀ ਹੋਣਗੀਆਂ, ਮਾਪੇ ਬੱਚਿਆਂ ਨੂੰ ਸਕੂਲ ਭੇਜਣ ਲਈ ਤਿਆਰ ਨਹੀਂ ਹੋਣਗੇ। ਇਸ ਲਈ ਸਕੂਲਾਂ ਨੂੰ ਪੂਰੀ ਤਰ੍ਹਾਂ ਖੋਲ੍ਹੇ ਜਾਣ ਦੀ ਲੋੜ ਹੈ, ਤਾਂ ਜੋ ਸਾਡਾ ਕੰਮ ਵੀ ਚੱਲ ਸਕੇ। ਅਸੀਂ ਮਾਰਚ 2020 ਤੋਂ ਮਾਰਚ 2021 ਤੱਕ ਰੋਡ ਟੈਕਸ ਵਿਚ ਛੋਟ ਵੀ ਮੰਗੀ ਹੈ, ਤਾਂ ਜੋ ਕੋਰੋਨਾ ਮਹਾਮਾਰੀ ਕਾਰਨ ਹੋਏ ਨੁਕਸਾਨ ਤੋਂ ਉਭਰ ਸਕੀਏ।

ਇਹ ਵੀ ਪੜ੍ਹੋ : 'ਮਨੀਸ਼ ਤਿਵਾੜੀ' ਨੇ ਘੇਰੀ ਆਪਣੀ ਹੀ ਸਰਕਾਰ, ਟਵੀਟ ਕਰਕੇ ਚੁੱਕਿਆ ਇਹ ਮੁੱਦਾ

ਇੰਡੀਂਪੈਂਡੇਂਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਐੱਚ. ਐੱਸ. ਮਾਮਿਕ ਦਾ ਕਹਿਣਾ ਹੈ ਕਿ ਬੱਸ ਕਾਂਟਰੈਕਟਰਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਫ਼ੈਸਲਾ ਲਿਆ ਗਿਆ ਹੈ। ਜਦੋਂ ਤੋਂ ਸਕੂਲ ਬੰਦ ਹਨ, ਉਦੋਂ ਤੋਂ ਬੱਸ ਕਾਂਟਰੈਕਟਰਾਂ ਨੂੰ ਕੋਈ ਪੇਂਮੈਂਟ ਨਹੀਂ ਮਿਲੀ ਹੈ। 2 ਸਾਲ ਤੋਂ ਵਿਹਲੇ ਹੋਣ ਕਾਰਨ ਉਹ ਨੁਕਸਾਨ ਵਿਚ ਹਨ। ਇਸ ਦੌਰਾਨ ਡੀਜ਼ਲ ਦੀ ਕੀਮਤ ਵੀ 35 ਤੋਂ 40 ਰੁਪਏ ਵੱਧ ਗਈ ਹੈ। ਅਜਿਹੇ ਵਿਚ ਬੱਸ ਕਾਂਟਰੈਕਟਰਾਂ ਨੂੰ ਬੂਸਟ ਕਰਨ ਦੀ ਲੋੜ ਹੈ। ਇਸ ਲਈ ਸਾਰੇ ਸਕੂਲਾਂ ਨੂੰ ਸਲਾਹ ਦਿੱਤੀ ਹੈ ਕਿ ਬੱਸਾਂ ਦਾ ਕਿਰਾਇਆ 25 ਫ਼ੀਸਦੀ ਤੱਕ ਵਧਾ ਦਿਓ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News