ਭਿਆਨਕ ਸੜਕ ਹਾਦਸੇ ''ਚ ਸਕੂਲ ਬੱਸ ਦੇ ਡਰਾਈਵਰ ਦੀ ਨਿਕਲੀ ਜਾਨ, 2 ਬੱਚੀਆਂ ਸਿਰੋਂ ਉੱਠਿਆ ਪਿਓ ਦਾ ਸਾਇਆ

Saturday, Jul 20, 2024 - 11:32 AM (IST)

ਭਿਆਨਕ ਸੜਕ ਹਾਦਸੇ ''ਚ ਸਕੂਲ ਬੱਸ ਦੇ ਡਰਾਈਵਰ ਦੀ ਨਿਕਲੀ ਜਾਨ, 2 ਬੱਚੀਆਂ ਸਿਰੋਂ ਉੱਠਿਆ ਪਿਓ ਦਾ ਸਾਇਆ

ਧੂਰੀ (ਜੈਨ)- ਲੰਘੀ ਰਾਤ ਵਾਪਰੇ ਇਕ ਸੜਕ ਹਾਦਸੇ ’ਚ ਕਿਸੇ ਨਾਮਾਲੂਮ ਵਾਹਨ ਦੀ ਚਪੇਟ ’ਚ ਆਉਣ ਦੇ ਕਾਰਨ ਇਕ ਮੋਟਰ ਸਾਈਕਲ ਚਾਲਕ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਧੂਰੀ-ਸੰਗਰੂਰ ਰੋਡ ’ਤੇ ਸਥਿਤ ਸਥਾਨਕ ਕੋਰਟ ਕੰਪਲੈਕਸ ਦੇ ਨੇੜੇ ਵਾਪਰਿਆ ਹੈ ਅਤੇ ਮ੍ਰਿਤਕ ਮੋਟਰਸਾਈਕਲ ਚਾਲਕ ਦੀ ਪਛਾਣ ਰਾਜਵੀਰ ਸਿੰਘ (45) ਪੁੱਤਰ ਨੱਥਾ ਸਿੰਘ ਵਾਸੀ ਪਿੰਡ ਬੇਨੜਾ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੇ ਲੋਕਾਂ ਲਈ ਅਲਟੀਮੇਟਮ! 5 ਦਿਨ ਦੇ ਅੰਦਰ-ਅੰਦਰ ਹਰ ਕਿਸੇ ਨੂੰ ਕਰਨਾ ਪਵੇਗਾ ਇਹ ਕੰਮ

ਇਸ ਸਬੰਧੀ ਮਿ੍ਰਤਕ ਦੀ ਪਤਨੀ ਅਮਰਜੀਤ ਕੌਰ ਵੱਲੋਂ ਪੁਲਸ ਨੂੰ ਦਰਜ਼ ਕਰਵਾਏ ਗਏ ਬਿਆਨਾਂ ਅਨੁਸਾਰ ਉਸ ਦਾ ਪਤੀ ਇਕ ਨਿੱਜੀ ਸਕੂਲ ਦੀ ਬੱਸ ਚਲਾਉਂਦਾ ਸੀ। ਅਮਰਜੀਤ ਕੌਰ ਦੇ ਮੁਤਾਬਕ ਲੰਘੀ ਰਾਤ ਉਹ ਆਪਣੇ ਭਰਾ ਇੰਦਰਜੀਤ ਸਿੰਘ ਵਾਸੀ ਚੰਗਾਲ ਨਾਲ ਮੋਟਰ ਸਾਈਕਲ ’ਤੇ ਧੂਰੀ ਤੋਂ ਆਪਣੇ ਪਿੰਡ ਬੇਨੜਾ ਨੂੰ ਜਾ ਰਹੀ ਸੀ ਅਤੇ ਉਸ ਦਾ ਪਤੀ ਵੀ ਇਕ ਵੱਖਰੇ ਮੋਟਰ ਸਾਈਕਲ ’ਤੇ ਉਨ੍ਹਾਂ ਤੋਂ ਕਰੀਬ 100 ਕੁ ਗਜ ਅੱਗੇ ਪਿੰਡ ਬੇਨੜਾ ਵੱਲ ਨੂੰ ਹੀ ਜਾ ਰਿਹਾ ਸੀ। ਰਾਤ ਕਰੀਬ 12 ਵਜੇ ਜਦੋਂ ਉਹ ਧੂਰੀ ਦੇ ਕੋਰਟ ਕੰਪਲੈਕਸ ਕੋਲ ਪੁੱਜੇ, ਤਾਂ ਪਿੰਡ ਬੇਨੜਾ ਵੱਲ ਤੋਂ ਆ ਰਹੇ ਕਿਸੇ ਅਣਪਛਾਤੇ ਵਾਹਨ, ਜਿਸ ਦੀਆਂ ਕਿ ਲਾਈਟਾਂ ਬਹੁਤ ਤੇਜ਼ ਸੀ ਨੇ ਮੇਰੇ ਪਤੀ ਦੇ ਮੋਟਰ ਸਾਈਕਲ ’ਚ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦਾ ਪਤੀ ਹੇਠਾਂ ਡਿੱਗ ਪਿਆ ਅਤੇ ਉਸ ਦੇ ਕਾਫੀ ਸੱਟਾਂ ਲੱਗਣ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ’ਚ ਮੋਟਰ ਸਾਈਕਲ ਵੀ ਨੁਕਸਾਨਿਆ ਗਿਆ। ਉਸਦੇ ਮੁਤਾਬਕ ਉਹ ਉਸ ਸਮੇਂ ਕਾਫੀ ਘਬਰਾ ਗਏ ਅਤੇ ਨਾਮਾਲੂਮ ਵਾਹਨ ਦਾ ਚਾਲਕ ਆਪਣੇ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਆਪਣੇ ਪਿੱਛੇ ਪਤਨੀ, 17 ਸਾਲਾ ਬੇਟੀ ਤੇ 15 ਸਾਲਾ ਬੇਟੇ ਨੂੰ ਛੱਡ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਸੱਚਖੰਡ ਸ੍ਰੀ ਦਰਬਾਰ ਸਾਹਿਬ ਨੇੜੇ ਹੋਈ ਬੇਅਦਬੀ!

ਇਸ ਸਬੰਧੀ ਥਾਣਾ ਸਦਰ ਧੂਰੀ ਦੇ ਤਫਤੀਸ਼ੀ ਅਧਿਕਾਰੀ ਸੁਖਬੀਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਨਾਮਾਲੂਮ ਵਾਹਨ ਦੇ ਨਾਮਾਲੂਮ ਚਾਲਕ ਖ਼ਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News