ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਬਸ ਪਲਟੀ, ਮਚਿਆ ਚੀਕ ਚਿਹਾੜਾ

Saturday, Aug 10, 2019 - 12:53 PM (IST)

ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਬਸ ਪਲਟੀ, ਮਚਿਆ ਚੀਕ ਚਿਹਾੜਾ

ਸੁਲਤਾਨਪੁਰ ਲੋਧੀ (ਸੋਢੀ) : ਸ਼ਨੀਵਾਰ ਨੂੰ ਇੱਥੇ ਬੱਚੇ ਲੈ ਕੇ ਆ ਰਹੀ ਇਕ ਨਿੱਜੀ ਸਕੂਲ ਦੀ ਬੱਸ ਪਿੰਡ ਕਾਲੇਵਾਲ ਦੇ ਨਜ਼ਦੀਕ ਸੜਕ ਤੋਂ ਹੇਠਾਂ ਖੇਤਾਂ 'ਚ ਪਲਟ ਗਈ, ਜਿਸ ਕਾਰਨ ਦਰਜਨ ਦੇ ਕਰੀਬ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ। ਘਟਨਾ ਸਥਾਨ 'ਤੇ ਪਹੁੰਚੇ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਸੜਕ ਦੇ ਕਿਨਾਰੇ ਬਰਮਾਂ ਨਾਂ ਹੋਣ ਕਾਰਨ ਅਤੇ ਕਥਿਤ ਤੌਰ 'ਤੇ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ ਇਹ ਖਤਰਨਾਕ ਹਾਦਸਾ ਵਾਪਰਿਆ ਤੇ ਬਸ ਸੜਕ ਦੇ ਨਾਲ ਲੱਗੇ ਝੋਨੇ ਦੇ ਖੇਤ ਵਿਚ ਪਲਟ ਗਈ।

ਹਾਦਸੇ ਦਾ ਪਤਾ ਲੱਗਦੇ ਹੀ ਲੋਕ ਅਤੇ ਬੱਚਿਆਂ ਦੇ ਮਾਪੇ ਪਹੁੰਚ ਗਏ ਤੇ ਬੱਚਿਆਂ ਨੂੰ ਸਰੁੱਖਿਅਤ ਬਾਹਰ ਕੱਢਿਆ। ਬਸ ਦੇ ਪਲਟਦੇ ਹੀ ਬੱਚਿਆਂ ਨੇ ਚੀਕ ਚਿਹਾੜਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਬਸ ਸਵਾਰ ਕਿਸੇ ਵੀ ਸਕੂਲੀ ਬੱਚੀ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਤੋਂ ਬਾਅਦ ਮੌਕੇ 'ਤੇ ਪੁਲਸ ਪਾਰਟੀ ਵੀ ਪੁੱਜ ਗਈ ਅਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।


author

Gurminder Singh

Content Editor

Related News