226 ਵਿਦਿਆਰਥੀਆਂ ਵਾਲੇ ਸਕੂਲ ''ਚ ਇਕ ਵੀ ਅਧਿਆਪਕ ਨਹੀਂ, ਕਿਵੇਂ ਵਧੇਗਾ ਸਿੱਖਿਆ ਦਾ ਮਿਆਰ

Thursday, Aug 23, 2018 - 05:14 PM (IST)

226 ਵਿਦਿਆਰਥੀਆਂ ਵਾਲੇ ਸਕੂਲ ''ਚ ਇਕ ਵੀ ਅਧਿਆਪਕ ਨਹੀਂ, ਕਿਵੇਂ ਵਧੇਗਾ ਸਿੱਖਿਆ ਦਾ ਮਿਆਰ

ਚੰਡੀਗੜ੍ਹ—ਪੰਜਾਬ ਦਾ ਭਵਿੱਖ ਕਿਵੇਂ ਰੋਸ਼ਨ ਹੋਵੇਗਾ, ਕਿਉਂਕਿ ਇੱਥੇ ਦਾ ਸਿੱਖਿਆ ਵਿਭਾਗ ਖੁਦ ਹੀ ਕਮਜ਼ੋਰ ਹੈ। ਸਿੱਖਿਆ ਦਾ ਮਿਆਰ ਵਧਣ ਦੀ ਥਾਂ ਡਿੱਗ ਰਿਹਾ ਹੈ। ਕਾਰਨ ਇਹ ਹੈ ਕਿ ਪੁਲੀਟੀਕਲ ਪਾਵਰ ਅਤੇ ਬਿਊਰੋਕਰੇਸੀ ਕਰਕੇ ਲੋਕ ਆਪਣੀ ਪਸੰਦ ਦੀ ਸੀਟ ਲੈ ਰਹੇ ਹਨ। ਵਿਆਹ ਦੇ ਬਾਅਦ ਹਰ ਕੋਈ ਆਪਣੇ ਸਾਥੀ ਦੇ ਨਾਲ ਵਾਲੀ ਸੀਟ ਨੂੰ ਲੈ ਕੇ ਲੀਡਰਾਂ ਜਾਂ ਕਿਸੇ ਪਹੁੰਚ ਵਾਲੇ ਵਿਅਕਤੀ ਨਾਲ ਸੰਪਰਕ ਬਣਾਉਂਦਾ ਹੈ ਅਤੇ ਉਸ ਦਾ ਕੰਮ ਕਰ ਦਿੱਤਾ ਜਾਂਦਾ ਹੈ, ਪਰ ਜਿੱਥੋਂ ਸੀਟ ਖਾਲੀ ਹੋਈ ਉੱਥੇ ਕੋਈ ਆਇਆ ਜਾਂ ਨਹੀਂ ਕੋਈ ਨੋਟਿਸ ਤੱਕ ਨਹੀਂ ਕੀਤਾ ਜਾਂਦਾ। ਹਾਲ ਇਹ ਹੋ ਜਾਂਦਾ ਹੈ ਕਿ ਕਿਤੇ 226 ਵਿਦਿਆਰਥੀਆਂ ਵਾਲੇ ਸਕੂਲ 'ਚ ਇਕ ਵੀ ਅਧਿਆਪਕ ਨਹੀਂ ਪਹੁੰਚਦਾ ਅਤੇ ਕਿਤੇ 22 ਵਿਦਿਆਰਥੀਆਂ ਵਾਲੇ ਸਕੂਲ 'ਚ 9 ਅਧਿਆਪਕ ਪਹੁੰਚ ਜਾਂਦੇ ਹਨ।

ਸਰਕਾਰੀ ਸਕੂਲਾਂ 'ਚ ਸਿੱਖਿਆ ਦੀ ਕਮੀ ਇਕ ਪੁਰਾਣੀ ਸਮੱਸਿਆ ਹੈ, ਪਰ ਪੰਜਾਬ ਸਿੱਖਿਆ ਵਿਭਾਗ ਵੀ ਇਸ ਨੂੰ ਦੂਰ ਕਰਨ 'ਚ ਅਸਮਰੱਥ ਦਿਖਾਈ ਦੇ ਰਿਹਾ ਹੈ, ਉਹ ਕਰਮਚਾਰੀਆਂ ਦੀ ਬਰਾਬਰ ਵੰਡ ਦੇ ਚਰਮ ਮਾਮਲਿਆਂ 'ਚ ਹੈ। ਇੱਥੋਂ ਤੱਕ ਕਿ ਸੀਮਾਵਰਤੀ ਜ਼ਿਲਿਆਂ 'ਚ ਸਕੂਲਾਂ 'ਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਅਧਿਆਪਕਾਂ ਨੂੰ ਭਰਤੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇੱਥੋਂ ਤੱਕ ਕਿ ਕਈ ਸਕੂਲਾਂ 'ਚ ਹਾਲ ਇਹ ਹੈ ਕਿ ਵੱਡੀ ਗਿਣਤੀ ਵਾਲੇ ਵਿਦਿਆਰਥੀਆਂ ਦੇ ਸਕੂਲ 'ਚ ਅਧਿਆਪਕ ਇਕ ਹੈ, ਜਦਕਿ ਕਈ ਸਟੇਸ਼ਨਾਂ 'ਤੇ ਅਧਿਆਪਕਾਂ ਦੀ ਗਿਣਤੀ ਵਿਦਿਆਰਥੀਆਂ ਮੁਤਾਬਕ ਵੱਧ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਨ ਸਰਕਾਰੀ ਸਕੂਲ ਵਸਾਵਾ ਸਿੰਘ ਵਾਲੀ (ਅੰਮ੍ਰਿਤਸਰ) ਦੀ ਹੈ, ਜਿਸ 'ਚ 226 ਵਿਦਿਆਰਥੀਆਂ ਲਈ ਇਕ ਵੀ ਅਧਿਆਪਕ ਨਹੀਂ ਹੈ। ਇੰਨਾ ਹੀ ਨਹੀਂ, ਇੱਥੋਂ ਦੇ ਪਿੰਡਾਂ ਵਲੋਂ ਇਕ ਅਸਥਾਈ ਅਧਿਆਪਕ ਨਿਯੁਕਤ ਕੀਤਾ ਗਿਆ ਹੈ, ਜੋ ਕੇਵਲ ਵਿਦਿਆਰਥੀਆਂ ਦਾ ਪ੍ਰਬੰਧਨ ਕਰਦਾ ਹੈ ਨਾ ਕਿ ਨਿਯਮਿਤ ਕਲਾਸ ਲੈਂਦਾ ਹੈ।

ਇਸ ਤਰ੍ਹਾਂ, ਸ਼ੇਖ ਬਸਤੀ (ਅੰਮ੍ਰਿਤਸਰ) 'ਚ ਇਕ ਮਿਡਲ ਸਕੂਲ, ਗਿੱਦੜਬਾਹਾ (ਮੁਕਤਸਰ) ਅਤੇ ਵਾਰਾ ਕਾਲੀ (ਫਿਰੋਜ਼ਪੁਰ) 'ਚ ਪ੍ਰਾਇਮਰੀ ਸਕੂਲ, ਲਾਤੀਅਨਵਾਲਾ (ਕਪੂਰਥਲਾ) 'ਚ ਇਕ ਹਾਈ ਸਕੂਲ ਹੈ, ਜਿਨ੍ਹਾਂ 'ਚ 100 ਤੋਂ ਵਧ ਵਿਦਿਆਰਥੀ ਹਨ, ਪਰ ਅਧਿਆਪਕ ਇਕ ਵੀ ਨਹੀਂ।

ਦੂਜੇ ਪਾਸੇ ਰੋਪੜ ਦੇ ਅਕਾਲਗੜ੍ਹ ਬੁਰਜਵਾਲਾ 'ਚ ਸਥਿਤੀ ਇਸ ਦੇ ਉਲਟ ਹੈ, ਜਿੱਥੇ 13 ਵਿਦਿਆਰਥੀਆਂ ਦੇ ਲਈ ਛੇ ਅਧਿਆਪਕ ਹਨ। ਮੰਗਲ ਹੁਸੈਨ (ਗੁਰਦਾਸਪੁਰ) 'ਚ 22 ਵਿਦਿਆਰਥੀਆਂ ਦੇ ਲਈ 9 ਅਧਿਆਪਕ ਹਨ। ਆਦਮਪੁਰ (ਫਤੇਹਗੜ੍ਹ ਸਾਹਿਬ) 'ਚ 8 ਅਧਿਆਪਕ ਅਤੇ 35 ਵਿਦਿਆਰਥੀ, ਸਾਹੇਰੀ (ਰੋਪੜ) 'ਚ 7 ਅਧਿਆਪਕ ਤੇ 40 ਵਿਦਿਆਰਥੀ ਅਤੇ ਜੌਹਲ (ਜਲੰਧਰ) 'ਚ 36 ਵਿਦਿਆਰਥੀਆਂ ਦੇ ਲਈ 7 ਅਧਿਆਪਕ ਹਨ।


Related News