ਹੋਣਹਾਰ ਵਿਦਿਆਰਥੀ ਇੰਝ ਕਰਨ ਸਕਾਲਰਸ਼ਿਪ ਲਈ ਅਪਲਾਈ

11/30/2018 4:59:11 PM

ਜਲੰਧਰ - ਹੋਣਹਾਰ ਵਿਦਿਆਰਥੀਆਂ ਦੇ ਭਵਿੱਖ 'ਚ ਸਿੱਖਿਆ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਕਈ ਹੋਣਹਾਰ ਵਿਦਿਆਰਥੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ। ਅਜਿਹੇ ਵਿਦਿਆਰਥੀਆਂ ਨੂੰ ਹੱਲਾ-ਸ਼੍ਰੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਦਾ ਵਿਦਿਆਰਥੀ ਲਾਭ ਲੈ ਸਕਦੇ ਹਨ। ਇਨ੍ਹਾਂ ਕੋਰਸਾਂ ਦੇ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆ ਸਕੇ।
 

1.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਇੰਸਪਾਇਰ ਸਕਾਲਰਸ਼ਿਪ ਫਾਰ ਹਾਇਰ ਐਜੂਕੇਸ਼ਨ (ਐੱਸਐੱਸਈ) 2018
ਬਿਓਰਾ: 12ਵੀਂ ਜਮਾਤ ਪਾਸ ਹੋਣਹਾਰ ਵਿਦਿਆਰਥੀ, ਜੋ ਬੇਸਿਕ ਸਾਇੰਸ ਅਤੇ ਨੈਚੁਰਲ ਸਾਇੰਸ ਨਾਲ ਬੀਐੱਸ, ਬੀਐੱਸਸੀ, ਇੰਟੈਗ੍ਰੇਟਿਡ ਐੱਮਐੱਸਸੀ ਜਾਂ ਐੱਮਐੱਸ ਡਿਗਰੀ ਪ੍ਰੋਗਰਾਮ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਇਸ ਖੇਤਰ ਵਿਚ ਆਪਣਾ ਭਵਿੱਖ ਬਣਾਉਣ ਦੇ ਚਾਹਵਾਨ ਹਨ, ਉਹ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕੀ ਵਿਭਾਗ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ: 12ਵੀਂ ਕਲਾਸ ਵਿਚ ਆਪਣੀ ਕਲਾਸ ਦੇ ਟਾਪ ਇਕ ਫ਼ੀਸਦੀ ਵਿਚ ਆਉਣ ਵਾਲੇ ਵਿਦਿਆਰਥੀ, ਜੋ ਬੇਸਿਕ ਅਤੇ ਨੈਚੁਰਲ ਸਾਇੰਸ ਦੇ ਵਿਸ਼ਿਆਂ, ਜਿਵੇਂ - ਫਿਜ਼ਿਕਸ, ਕੈਮਿਸਟਰੀ, ਮੈਥੇਮੈਟਿਕਸ, ਸਟੈਟਿਕਸ, ਬਾਇਓਲੋਜੀ, ਐਸਟਰੋ-ਫਿਜ਼ਿਕਸ, ਜੀਓਲੋਜੀ, ਬੌਟਨੀ, ਇਲੈਕਟ੍ਰਾਨਿਕਸ, ਬਾਇਓ ਕੈਮਿਸਟਰੀ, ਮਾਈਕਰੋ ਬਾਇਓਲੋਜੀ, ਐਂਥਰੋਪਾਲੋਜੀ, ਜੀਓਕੈਮਿਸਟਰੀ, ਓਸ਼ੀਐਨਿਕ ਸਾਇੰਸਿਜ਼ ਅਤੇ ਅਟਮੋਸਫੀਅਰਿਕ ਸਾਇੰਸਿਜ਼ ਆਦਿ ਵਿਸ਼ਿਆਂ ਵਿੱਚੋਂ ਕਿਸੇ ਵਿਚ ਉਕਤ ਡਿਗਰੀ ਪ੍ਰੋਗਰਾਮ ਕਰ ਰਹੇ ਹੋਣ ਅਤੇ ਜੇਈਈ ਜਾਂ ਏਆਈਪੀਐੱਮਟੀ ਵਿਚ ਟਾਪ 1000 ਰੈਂਕ ਹੋਲਡਰਜ਼ 'ਚ ਸ਼ਾਮਲ ਹੋਣ।
ਵਜ਼ੀਫ਼ਾ/ਲਾਭ: ਵਿਦਿਆਰਥੀ ਨੂੰ 80,000 ਰੁਪਏ ਤਕ ਦੀ ਰਾਸ਼ੀ ਹਰ ਸਾਲ ਪ੍ਰਾਪਤ ਹੋਵੇਗੀ।
ਆਖ਼ਰੀ ਤਰੀਕ: 15 ਦਸੰਬਰ 2018
ਕਿਵੇਂ ਕਰੀਏ ਅਪਲਾਈ: ਇਸ ਸਕਾਲਰਸ਼ਿਪ ਲਈ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/bani/ISF18

 

2.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਟਾਪ ਕਲਾਸ ਐਜੂਕੇਸ਼ਨ ਸਕੀਮ ਫਾਰ ਐੱਸਸੀ ਸਟੂਡੈਂਟਸ-2018
ਬਿਓਰਾ: ਅਨੁਸੂਚਿਤ ਜਾਤੀ (ਐੱਸਸੀ) ਵਰਗ ਦੇ 12ਵੀਂ ਜਮਾਤ ਪਾਸ ਹੋਣਹਾਰ ਵਿਦਿਆਰਥੀ, ਜਿਨ੍ਹਾਂ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਕੁੱਲਵਕਤੀ ਡਿਗਰੀ ਪ੍ਰੋਗਰਾਮ ਕਰਨ ਲਈ ਦਾਖ਼ਲਾ ਲਿਆ ਹੋਵੇ, ਉਹ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਭਾਰਤ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਕੇ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
ਯੋਗਤਾ: ਸਿਰਫ਼ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀ, ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 6 ਲੱਖ ਰੁਪਏ ਤੋਂ ਘੱਟ ਹੈ।
ਵਜ਼ੀਫ਼ਾ/ਲਾਭ: 3 ਲੱਖ 72 ਹਜ਼ਾਰ ਰੁਪਏ ਤਕ ਦੀ ਰਾਸ਼ੀ ਹਰ ਸਾਲ ਟਿਊਸ਼ਨ ਫੀਸ ਲਈ, 2,200 ਰੁਪਏ ਪ੍ਰਤੀ ਮਹੀਨ ਰਹਿਣ ਦੇ ਖ਼ਰਚੇ ਵਾਸਤੇ, 3,000 ਰੁਪਏ ਹਰ ਸਾਲ ਪੁਸਤਕਾਂ ਅਤੇ ਸਟੇਸ਼ਨਰੀ ਲਈ ਅਤੇ 45,000 ਰੁਪਏ ਕੰਪਿਊਟਰ/ਲੈਪਟਾਪ ਲਈ ਇਕ ਵਾਰ ਪ੍ਰਾਪਤ ਹੋਣਗੇ।
ਆਖ਼ਰੀ ਤਰੀਕ: 15 ਦਸੰਬਰ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਉਮੀਦਵਾਰਾਂ ਨੂੰ ਆਨਲਾਈਨ ਅਪਲਾਈ ਕਰਨਾ ਪਵੇਗਾ।
ਅਪਲਾਈ ਕਰਨ ਲਈ ਲਿੰਕ http://www.b4s.in/bani/TCE1

 

3.  
ਪੱਧਰ: ਰਾਸ਼ਟਰੀ ਪੱਧਰ
ਸਕਾਲਰਸ਼ਿਪ: ਐੱਨਬੀਐੱਸਐੱਮ ਪੀਐੱਚਡੀ ਸਕਾਲਰਸ਼ਿਪ 2018-19
ਬਿਓਰਾ: ਮਾਸਟਰਜ਼ ਜਾਂ ਚਾਰ ਸਾਲਾ ਬੈਚਲਰ ਡਿਗਰੀ ਕਰ ਚੁੱਕੇ ਵਿਦਿਆਰਥੀ, ਜੋ ਮੈਥੇਮੈਟਿਕਸ ਨਾਲ ਪੀਐੱਚਡੀ ਜਾਂ ਇੰਟੈਗ੍ਰੇਟਿਡ ਪੀਐੱਚਡੀ ਕਰ ਕੇ ਰਿਸਰਚ ਕਰਨ ਦੇ ਚਾਹਵਾਨ ਹੋਣ, ਉਹ ਨੈਸ਼ਨਲ ਬੋਰਡ ਆਫ ਹਾਇਰ ਮੈਥੇਮੈਟਿਕਸ ਦੁਆਰਾ ਮੁਹੱਈਆ ਕਰਵਾਈ ਜਾ ਰਹੀ ਉਕਤ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ।
ਯੋਗਤਾ: 12ਵੀਂ ਕਲਾਸ ਤੋਂ ਬੀ ਚੰਗੇ ਵਿੱਦਿਅਕ ਰਿਕਾਰਡ ਵਾਲੇ ਵਿਦਿਆਰਥੀ, ਜੋ ਜਾਂ ਤਾਂ ਚਾਰ ਸਾਲਾ ਬੈਚਲਰ ਡਿਗਰੀ (ਬੀਐੱਸ) ਕਰ ਚੁੱਕੇ ਹੋਣ ਜਾਂ ਮੈਥੇਮੈਟਿਕਸ 'ਚ ਮਾਸਟਰਜ਼ ਜਾਂ ਸਟੈਟਿਕਸ ਵਿਚ ਐੱਮਏ/ਐੱਮਐੱਸ ਜਾਂ ਇਸ ਦੇ ਬਰਾਬਰ ਦੀ ਡਿਗਰੀ ਕਰ ਚੁੱਕੇ ਹੋਣ ਜਾਂ ਅੰਤਮ ਵਰ੍ਹੇ ਵਿਚ ਪੜ੍ਹ ਰਹੇ ਹੋਣ। ਵਿਦਿਆਰਥੀਆਂ ਨੂੰ ਪਹਿਲੀ ਅਗਸਤ 2019 ਤੋਂ ਪਹਿਲਾਂ ਮਾਨਤਾ ਪ੍ਰਾਪਤ ਪੀਐੱਚਡੀ ਪ੍ਰੋਗਰਾਮ 'ਚ ਦਾਖ਼ਲਾ ਲੈਣਾ ਪਵੇਗਾ।
ਵਜ਼ੀਫ਼ਾ/ਲਾਭ: 28,000 ਰੁਪਏ ਤਕ ਦਾ ਮਹੀਨੇਵਾਰ ਭੱਤਾ ਅਤੇ 32,000 ਰੁਪਏ ਸਾਲਾਨਾ ਅਚਨਚੇਕੀ ਭੱਤੇ ਸਮੇਤ ਹੋਰ ਲਾਭ ਵੀ ਪ੍ਰਾਪਤ ਹੋਣਗੇ।
ਆਖ਼ਰੀ ਤਰੀਕ: 07 ਦਸੰਬਰ 2018
ਕਿਵੇਂ ਕਰੀਏ ਅਪਲਾਈ: ਚਾਹਵਾਨ ਵਿਦਿਆਰਥੀ ਆਨਲਾਈਨ ਤੋਂ ਇਲਾਵਾ ਡਾਕ ਰਾਹੀਂ ਵੀ ਅਪਲਾਈ ਕਰ ਸਕਦੇ ਹਨ।
ਅਪਲਾਈ ਕਰਨ ਲਈ ਲਿੰਕ http://www.b4s.in/bani/NPS5

rajwinder kaur

Content Editor

Related News