ਸੂਬੇ ’ਚ ਸਕਾਲਰਸ਼ਿਪ ਘਪਲਾ ਕਰਨ ਵਾਲੇ ਮੁਲਜ਼ਮ ਬਖ਼ਸ਼ੇ ਨਹੀਂ ਜਾਣਗੇ : ਸੁਖਬੀਰ ਬਾਦਲ

01/19/2021 11:56:27 PM

ਫਗਵਾੜਾ, (ਹਰਜੋਤ, ਜਲੋਟਾ)- ਅਫ਼ਸਰਸ਼ਾਹੀ ਵਰਕਰਾਂ ’ਤੇ ਨਾਜਾਇਜ਼ ਕੇਸ ਦਰਜ ਨਾ ਕਰੇ ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉਨ੍ਹਾਂ ਨੂੰ ਨੌਕਰੀਆਂ ਤੋਂ ਬਰਖ਼ਾਸਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਫਗਵਾੜਾ ਵਿਖੇ ਇਕ ਸੰਖੇਪ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ’ਚ ਸਕਾਲਰਸ਼ਿਪ ਘਪਲਾ ਕਰਨ ਵਾਲੇ ਮੁਲਜ਼ਮ ਬਖ਼ਸ਼ੇ ਨਹੀਂ ਜਾਣਗੇ।

ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਹੁਣ ਸਾਡੀ ਪਾਰਟੀ ਖ਼ੁਦ ਮਾਲਕ ਬਣ ਗਈ ਹੈ, ਪਹਿਲਾ ਸਾਡੀ ਹਿੱਸੇਦਾਰੀ ਸੀ, ਇਸ ਲਈ ਹੁਣ ਟਿੱਕਟਾਂ ਖੁੱਲ੍ਹੇ ਮਨ ਨਾਲ ਵੰਡੀਆਂ ਜਾਣਗੀਆਂ, ਤੁਸੀਂ ਚੋਣ ਲੜਨ ਲਈ ਤਿਆਰ ਰਹੋ। ਉਨ੍ਹਾਂ ਕਿਹਾ ਕਿ ਨਗਰ ਨਿਗਮ ’ਤੇ ਵੀ ਤੁਸੀਂ ਆਪਣਾ ਕਬਜ਼ਾ ਕਰੋ, ਤਦ ਹੀ 2022 ’ਚ ਉਨ੍ਹਾਂ ਦੀ ਬਣਨ ਵਾਲੀ ਸਰਕਾਰ ਤੁਹਾਨੂੰ ਪੈਸਾ ਸਿੱਧਾ ਭੇਜੇਗੀ ਤੇ ਤੁਸੀਂ ਜ਼ਿਆਦਾ ਵਿਕਾਸ ਕਰ ਸਕੋਗੇ |

ਕਿਸਾਨੀ ਮੁੱਦੇ ਦੀ ਸਟੇਜ ’ਤੇ ਹਮਾਇਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੀਆਂ ਮੰਡੀਆਂ ਸਾਡੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਹੀ ਬਣਾਈਆਂ ਹਨ, ਇਸ ਲਈ ਸਾਡੀ ਪਾਰਟੀ ਦੀ ਕਿਸਾਨੀ ਨੂੰ ਦੇਣ ਹੈ।

ਇਸ ਮੌਕੇ ਨਗਰ ਨਿਗਮ ਚੋਣਾਂ ਲਈ ਇੱਥੋਂ ਦੇ ਬਣਾਏ ਗਏ ਅਬਜ਼ਰਵਰ ਬਲਦੇਵ ਸਿੰਘ ਖਹਿਰਾ, ਜਰਨੈਲ ਸਿੰਘ ਵਾਹਦ, ਗੁਰਮੀਤ ਸਿੰਘ ਦਾਦੂਵਾਲ, ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਨਾ, ਇਕਬਾਲ ਸਿੰਘ ਕੁੰਦੀ, ਕੁਲਵਿੰਦਰ ਸਿੰਘ ਕਿੰਦਾ, ਝਿਰਮਲ ਸਿੰਘ ਭਿੰਡਰ, ਅਵਤਾਰ ਸਿੰਘ ਭੂੰਗਰਨੀ, ਬਹਾਦਰ ਸਿੰਘ ਸੰਗਤਪੁਰ, ਸਰੂਪ ਸਿੰਘ ਖਲਵਾੜਾ ਸਮੇਤ ਕਈ ਆਗੂ ਸ਼ਾਮਿਲ ਸਨ |


Bharat Thapa

Content Editor

Related News