ਸਿਹਤ ਵਿਭਾਗ ਵੱਲੋਂ ਅਲਟਰਾ ਸਾਊਂਡ ਸਕੈਨ ਸੈਂਟਰਾਂ ਦੀ ਅਚਨਚੇਤ ਚੈਕਿੰਗ

Sunday, May 24, 2020 - 03:11 PM (IST)

ਸਿਹਤ ਵਿਭਾਗ ਵੱਲੋਂ ਅਲਟਰਾ ਸਾਊਂਡ ਸਕੈਨ ਸੈਂਟਰਾਂ ਦੀ ਅਚਨਚੇਤ ਚੈਕਿੰਗ

ਤਰਨਤਾਰਨ (ਆਹਲੂਵਾਲੀਆ) : ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਸਿਵਲ ਸਰਜਨ ਡਾ. ਅਨੂਪ ਕੁਮਾਰ ਦੇ ਨਿਰਦੇਸ਼ ਤਹਿਤ ਜ਼ਿਲ੍ਹੇ ਤਰਨਤਾਰਨ 'ਚ ਵੱਖ-ਵੱਖ ਥਾਵਾਂ ’ਤੇ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਕੋਰੋਨਾ ਮਹਾਂਮਾਰੀ ਦੇ ਦੌਰਾਨ ਸਿਹਤ ਵਿਭਾਗ ਵਲੋਂ ਜਾਰੀ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਅਚਨਚੇਤ ਚੈਕਿੰਗ ਜ਼ਿਲਾ ਪਰਿਵਾਰ ਭਲਾਈ ਅਫਸਰ ਕਮ ਨੋਡਲ ਅਫ਼ਸਰ ਤਰਨ ਤਾਰਨ ਡਾ. ਸੁਮਿਤ ਸਿੰਘ ਗਿੱਲ ਦੀ ਅਗਵਾਈ ਹੇਠ ਕੀਤੀ ਗਈ। ਇਸ ਸਬੰਧੀ ਉਨ੍ਹਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੀ. ਐੱਨ. ਡੀ. ਟੀ. ਐਕਟ (ਭਰੂਣ ਹੱਤਿਆ ਨੂੰ ਰੋਕਣਾ) ਤਹਿਤ ਇਸ ਚੈਕਿੰਗ ਦੌਰਾਨ ਅਲਟਰਾਸਾਊਂਡ ਸੈਂਟਰਾਂ ਦਾ ਰਿਕਾਰਡ ਦੀ ਜਾਂਚ ਕੀਤੀ ਗਈ, ਜਿਸ 'ਚੋਂ ਕੁਝ ਸੈਂਟਰਾਂ ਦੇ ਰਿਕਾਰਡ 'ਚ ਕੁੱਝ ਖਾਮੀਆਂ ਪਾਈਆਂ ਗਈਆਂ, ਨੂੰ ਮੌਕੇ ’ਤੇ ਠੀਕ ਕਰਵਾਇਆ ਗਿਆ ਅਤੇ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ।

ਕੋਵਿਡ-19 ਦੀ ਰੋਕਥਾਮ ਲਈ ਜਾਰੀ ਹਦਾਇਤਾਂ ਬਾਰੇ ਵੀ ਜਾਂਚ ਕੀਤੀ। ਸਮੂਹ ਅਲਟਰਾਸਾਊਂਡ ਸੈਂਟਰਾਂ ਦੇ ਮਾਲਕਾਂ ਅਤੇ ਡਾਕਟਰਾਂ ਨੂੰ ਆਪਣੇ ਤੇ ਮਰੀਜ਼ਾਂ ਦੇ ਹੱਥਾਂ ਦੀ ਸਾਬਣ/ਸੈਨੇਟਾਈਜ਼ਰ ਨਾਲ ਸਫਾਈ, ਮੂੰਹ ’ਤੇ ਮਾਸਕ ਪਾਉਣਾ, ਸੈਂਟਰਾਂ 'ਚ ਸੈਨੇਟਾਈਜ਼ਰ ਸਪਰੇਅ ਕਰਨ ਆਦਿ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਇਹ ਚੈਕਿੰਗ ਲਗਾਤਾਰ ਜਾਰੀ ਰਹੇਗੀ ਤੇ ਜੋ ਸੈਂਟਰ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ, ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕੋ-ਆਰਡੀਨੇਟਰ ਗਗਨਦੀਪ ਸਿੰਘ, ਹਰਭਾਗ ਸਿੰਘ ਆਦਿ ਹਾਜ਼ਰ ਸਨ।


author

Babita

Content Editor

Related News