''ਪੰਜਾਬ ਟੂਰਿਜ਼ਮ ਵਿਭਾਗ'' ''ਚ ਲੱਖਾਂ ਦਾ ਘਪਲਾ, 2 ਲੋਕਾਂ ਖ਼ਿਲਾਫ਼ ਮਾਮਲਾ ਦਰਜ

Thursday, Jul 29, 2021 - 11:15 AM (IST)

''ਪੰਜਾਬ ਟੂਰਿਜ਼ਮ ਵਿਭਾਗ'' ''ਚ ਲੱਖਾਂ ਦਾ ਘਪਲਾ, 2 ਲੋਕਾਂ ਖ਼ਿਲਾਫ਼ ਮਾਮਲਾ ਦਰਜ

ਚੰਡੀਗੜ੍ਹ (ਸੁਸ਼ੀਲ) : ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਦੇ ਦਫ਼ਤਰ 'ਚ ਸਾਬਕਾ ਸੀਨੀਅਰ ਅਕਾਊਂਟੈਂਟ ਅਤੇ ਪ੍ਰਾਜੈਕਟ ਕੋ-ਆਰਡੀਨੇਟਰ ਮੈਨੇਜਰ ਫਾਈਨਾਂਸ ਅਕਾਊਂਟ ਨੇ 70 ਲੱਖ ਰੁਪਏ ਦਾ ਘਪਲਾ ਕਰ ਦਿੱਤਾ, ਜਿਸ ਮਗਰੋਂ ਪੁਲਸ ਨੇ ਉਕਤ 2 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਵਿਆਹ ਦੀਆਂ ਲਾਵਾਂ ਲੈ ਰਹੇ ਮੁੰਡੇ-ਕੁੜੀ ਨੂੰ ਕੀਤਾ ਅਗਵਾ, CCTV 'ਚ ਕੈਦ ਹੋਈ ਸਾਰੀ ਘਟਨਾ (ਵੀਡੀਓ)

ਇਸ ਮਾਮਲੇ ਦਾ ਖ਼ੁਲਾਸਾ ਦਫ਼ਤਰ ਦੇ ਬੈਂਕ ਅਕਾਊਂਟ ਦੀ ਸਟੇਟਮੈਂਟ ਤੋਂ ਹੋਇਆ। ਟੂਰਿਜ਼ਮ ਐਂਡ ਕਲਚਰ ਅਫੇਅਰਜ਼ ਪੰਜਾਬ ਦੇ ਡਾਇਰੈਕਟਰ ਆਈ. ਏ. ਐਸ. ਕੰਵਲਪ੍ਰੀਤ ਬਰਾੜ ਨੇ ਸ਼ਿਕਾਇਤ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਹੁਣ ਪ੍ਰੀ-ਪੇਡ ਹੋ ਜਾਣਗੇ ਸਭ ਦੇ 'ਮੀਟਰ'

ਸੈਕਟਰ-39 ਥਾਣਾ ਪੁਲਸ ਨੇ ਸੀਨੀਅਰ ਅਕਾਊਂਟੈਂਟ ਸੈਕਟਰ-49 ਵਾਸੀ ਰਜਨੀ ਪਾਂਡੇ ਅਤੇ ਪ੍ਰਾਜੈਕਟ ਕੋ-ਆਰਡੀਨੇਟਰ ਮੈਨੇਜਰ ਫਾਈਨਾਂਸ ਅਕਾਊਂਟ ਐਸ. ਪੀ. ਸਿੰਘ ਢੀਂਡਸਾ ਖ਼ਿਲਾਫ਼ ਧੋਖਾਦੇਹੀ ਅਤੇ ਸਾਜਿਸ਼ ਰਚਣ ਦਾ ਮਾਮਲਾ ਦਰਜ ਕੀਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News