ਐੱਸ.ਸੀ./ਐੱਸ.ਟੀ. ਐਕਟ ਨਾਲ ਛੇੜਛਾੜ ਵਿਰੁੱਧ ਭੁੱਖ ਹੜਤਾਲ

Thursday, Mar 29, 2018 - 11:27 PM (IST)

ਐੱਸ.ਸੀ./ਐੱਸ.ਟੀ. ਐਕਟ ਨਾਲ ਛੇੜਛਾੜ ਵਿਰੁੱਧ ਭੁੱਖ ਹੜਤਾਲ

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਐੱਸ.ਸੀ./ਐੱਸ.ਟੀ. ਐਕਟ ਨਾਲ ਛੇੜਛਾੜ ਦੇ ਵਿਰੋਧ 'ਚ ਅੱਜ ਭੀਮ ਆਰਮੀ ਦੇ ਮੈਂਬਰਾਂ ਨੇ ਚੰਡੀਗੜ੍ਹ ਰੋਡ 'ਤੇ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਗੇਟ ਦੇ ਬਾਹਰ 1 ਰੋਜ਼ਾ ਭੁੱਖ ਹੜਤਾਲ ਕਰ ਕੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਬਲਵੀਰ ਗਰਚਾ, ਹਰਨੇਕ ਫਗਵਾੜਾ, ਨਿੱਕੂ ਰਾਮ ਨਵਾਂਸ਼ਹਿਰ, ਰਣਜੀਤ ਸੱਜਣ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸੇਵਾ ਸੋਸਾਇਟੀ ਅਤੇ ਪੰਮਾ ਭਾਟੀਆ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੇ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਤਹਿਤ ਐੱਸ.ਸੀ.ਐੱਸ.ਟੀ. ਐਕਟ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਸਰਕਾਰ ਦੀਆਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਾਰਨ ਸਮੁੱਚੇ ਦਲਿਤ ਭਾਈਚਾਰੇ 'ਚ ਸਰਕਾਰ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਐਡਵੋਕੇਟ ਕ੍ਰਿਸ਼ਨ ਭੁੱਟਾ, ਪਰਮਿੰਦਰ ਮੇਨਕਾ, ਹੰਸਰਾਜ, ਦਵਿੰਦਰ ਬੇਗਮਪੁਰੀ, ਸਤਪਾਲ, ਸੁਖਦੇਵ ਨਵਾਂਸ਼ਹਿਰ ਆਦਿ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਕੇਂਦਰ ਸਰਕਾਰ ਖਿਲਾਫ਼ ਭੜਾਸ ਕੱਢੀ।


Related News