ਐੱਸ.ਬੀ.ਆਈ. ਬਰਾਂਚ ''ਚ ਸਾਇਰਨ ਵੱਜਣ ਨਾਲ ਮਚੀ ਤੜਥੱਲੀ, ਜਾਣੋ ਪੂਰਾ ਮਾਮਲਾ

Saturday, Aug 22, 2020 - 06:20 PM (IST)

ਜੈਤੋ (ਵਿਪਨ, ਜਿੰਦਲ): ਬੀਤੀ ਰਾਤ 11:15 ਵਜੇ, ਬਿਸ਼ਨੰਦੀ ਬਾਜ਼ਾਰ ਜੈਤੋ ਵਿਖੇ ਸਥਿਤ ਸਟੇਟ ਬੈਂਕ ਆਫ ਇੰਡੀਆ ਬਰਾਂਚ ਜੈਤੋ ਦਾ ਸਾਇਰਨ ਉੱਚੀ ਆਵਾਜ਼ ਨਾਲ ਵੱਜਣ ਲੱਗ ਪਿਆ। ਸਾਇਰਨ ਦੀ ਆਵਾਜ਼ ਸੁਣ ਕੇ ਨੇੜੇ ਇਕ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਨਾਲ ਹੀ ਪੁਲਸ ਦੀ ਗੱਡੀ ਅਤੇ ਥਾਣਾ ਜੈਤੋ ਦੇ ਐੱਸ ਐੱਚ.ਓ. ਬਿਕਰਮਜੀਤ ਸਿੰਘ ਵੀ ਪੁਲਸ ਪਾਰਟੀ ਸਮੇਤ ਤੁਰੰਤ ਮੌਕੇ ਤੇ ਪਹੁੰਚ ਗਏ।

ਇਹ ਵੀ ਪੜ੍ਹੋ: ਬਾਦਲਾਂ ਨੂੰ ਪਾਰਟੀ 'ਚੋਂ ਕੱਢਣਾ ਮੁਸ਼ਕਲ : ਢੀਂਡਸਾ

PunjabKesari

ਬੈਂਕ ਮੈਨੇਜਰ ਪਰਮਜੀਤ ਸਿੰਘ ਅਤੇ ਸੀਨੀਅਰ ਅਧਿਕਾਰੀ ਨਵੀਨ ਕੁਮਾਰ ਤੇ ਵਿਨੋਦ ਆਦਿ ਦੇ ਮੋਬਾਇਲਾਂ ਤੇ ਵੀ ਇਸ ਦੀ ਘੰਟੀ ਵੱਜ ਗਈ। ਕਰਮਚਾਰੀ ਵੀ, ਤੁਰੰਤ ਬੈਂਕ 'ਚ ਪਹੁੰਚ ਗਏ।ਉਨ੍ਹਾਂ ਨੇ ਬੈਂਕ ਦੇ ਮੁੱਖ ਗੇਟ ਨੂੰ ਖੋਲ੍ਹਿਆ।ਪੁਲਸ ਅਤੇ ਕਰਮਚਾਰੀਆਂ ਵਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ। ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਚੈਕਿੰਗ ਕੀਤੀ ਗਈ। ਕੈਮਰਿਆਂ ਰਾਹੀਂ ਵੀ ਕੋਈ ਸਥਿਤੀ ਸਾਹਮਣੇ ਨਹੀਂ ਆਈ। ਨਾ ਹੀ ਕਿਸੇ ਵਿਅਕਤੀ ਦੀ ਕੋਈ ਫੋਟੋ ਆਈ ਹੈ। ਪੁਲਸ ਅਤੇ ਕਰਮਚਾਰੀਆਂ ਵਲੋਂ ਜਾਂਚ ਪੜਤਾਲ ਕਰਨ ਤੇ ਪਤਾ ਚੱਲਿਆ ਕਿ ਇਸ ਬੈਂਕ ਦੇ ਪਿਛਲੇ ਪਾਸੇ ਇਕ ਗੇਟ ਬਣਿਆ ਹੋਇਆ ਹੈ, ਜਿੱਥੇ ਸ਼ਟਰ, ਕੈਂਚੀ ਗੇਟ ਅਤੇ ਲੱਕੜ ਦਾ ਦਰਵਾਜ਼ਾ ਲੱਗਿਆ ਹੋਇਆ ਹੈ।ਜਿਹੜੇ ਖੁੱਲ੍ਹੇ ਹੋਏ ਸਨ।

ਇਹ ਵੀ ਪੜ੍ਹੋ: ਇਸ ਪੰਜਾਬੀ ਗੱਭਰੂ ਦੀਆਂ ਬਣਾਈਆਂ ਤਸਵੀਰਾਂ ਖਰੀਦਦੇ ਨੇ ਬਾਲੀਵੁੱਡ ਅਦਾਕਾਰ, ਸ਼ਿਖ਼ਰ ਧਵਨ ਵੀ ਹੈ ਪ੍ਰਸ਼ੰਸਕ

PunjabKesari

ਸਟਰਾਂਗ ਰੂਮ (ਲੋਕਰ ਰੂਮ)ਦੇ ਬਾਹਰ ਲੱੱਗੀਆਂ ਅਲਾਰਮ ਵਾਲੀਆਂ ਤਾਰਾਂ ਕੱਟੀਆਂ ਹੋਈਆਂ ਸਨ। ਇਕ ਕਮਰੇ 'ਚ ਬਣੀ ਹੋਈ ਗੋਦਰੇਜ ਦੀ ਅਲਮਾਰੀ ਖੁੱਲ੍ਹੀ ਪਈ ਸੀ।ਸਥਿਤੀ ਜਾ ਜਾਇਜ਼ਾ ਲੈਂਦੇ ਹੋਏ ਪਤਾ ਚੱਲ ਰਿਹਾ ਸੀ ਕਿ ਚੋਰੀ ਕਰਨ ਆਏ ਵਿਅਕਤੀਆਂ ਨੇ ਸਾਇਰਨ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਨਾਕਾਮ ਰਹੇ। ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਭੱਜਣਾ ਪਿਆ। ਐੱਸ.ਐੱਚ.ਓ. ਵਿਕਰਮ ਸਿੰਘ ਨੇ ਦੱਸਿਆ ਕਿ ਜਦੋਂ ਉਹ ਉੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਕੋਈ ਵੀ ਟੁੱਟਿਆ ਹੋਇਆ ਜਿੰਦਰਾ ਨਹੀਂ ਮਿਲਿਆ। ਕਰਮਚਾਰੀਆਂ ਦਾ ਕਹਿਣਾ ਹੈ ਕਿ ਚੋਰ ਜਿੰਦਰਾ ਤੋੜ ਕੇ ਅੰਦਰ ਦਾਖ਼ਲ ਹੋਏ ਸਨ। ਇਸ ਮੌਕੇ ਤੇ ਮੈਨੇਜਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਬੈਂਕ ਦਾ ਕੋਈ ਨੁਕਸਾਨ ਨਹੀਂ ਹੋਇਆ। ਪੁਲਸ ਨੇ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰ ਰਹੀ ਹੈ।

ਇਹ ਵੀ ਪੜ੍ਹੋ:  ਕੀੜੇ ਪੈਣ ਕਾਰਨ ਫ਼ੌਤ ਹੋਈ ਅਫ਼ਸਰਸ਼ਾਹਾਂ ਦੀ 'ਮਾਂ', ਪਹਿਲੀ ਵਾਰ ਕੈਮਰੇ ਸਾਹਮਣੇ ਆਇਆ ਪੁੱਤ

PunjabKesari


Shyna

Content Editor

Related News