ਪਟਿਆਲਾ ''ਚ ਨਕਾਬਪੋਸ਼ ਚੋਰਾਂ ਨੇ ਕੀਤੀ ਏ. ਟੀ. ਐੱਮ. ਲੁੱਟਣ ਦੀ ਕੋਸ਼ਿਸ਼

Wednesday, Jul 19, 2017 - 11:56 AM (IST)

ਪਟਿਆਲਾ ''ਚ ਨਕਾਬਪੋਸ਼ ਚੋਰਾਂ ਨੇ ਕੀਤੀ ਏ. ਟੀ. ਐੱਮ. ਲੁੱਟਣ ਦੀ ਕੋਸ਼ਿਸ਼

ਪਟਿਆਲਾ (ਇੰਦਰਜੀਤ ਬਖਸ਼ੀ)— ਪਟਿਆਲਾ ਦੇ ਅਨਾਰਦਾਨਾ ਚੌਕ 'ਤੇ ਬਣੇ ਸਟੇਟ ਬੈਂਕ ਆਫ ਇੰਡੀਆ ਦੇ ਏ. ਟੀ. ਐੱਮ. 'ਤੇ ਲੁੱਟ ਦੀ ਕੋਸ਼ਿਸ਼ ਹੋਈ। ਘਟਨਾ ਦੇਰ ਰਾਤ ਨੂੰ ਵਾਪਰੀ। ਏ. ਟੀ. ਐੱਮ. ਵਿਚ 7 ਲੱਖ ਕੈਸ਼ ਮੌਜੂਦ ਸੀ। ਚੋਰ ਏ. ਟੀ. ਐੱਮ. ਦੀ ਪਹਿਲੀ ਪਰਤ ਤੋਂ 16 ਹਜ਼ਾਰ ਦਾ ਕੈਸ਼ ਉਡਾਉਣ ਵਿਚ ਸਫਲ ਹੋ ਗਏ। ਘਟਨਾ ਨੂੰ ਦੋ ਨਕਾਬਪੋਸ਼ ਚੋਰਾਂ ਨੇ ਅੰਜਾਮ ਦਿੱਤਾ ਹੈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News