ਸਾਊਦੀ 'ਚ ਫਸੇ ਪੰਜਾਬੀ ਦੇ ਪਰਿਵਾਰ ਨੇ ਭਗਵੰਤ ਮਾਨ ਕੋਲੋਂ ਮੰਗੀ ਮਦਦ (ਤਸਵੀਰਾਂ)
Monday, Dec 24, 2018 - 01:02 PM (IST)

ਸੰਗਰੂਰ (ਪ੍ਰਿੰਸ ਪਰੋਚਾ) - ਸਾਊਦੀ ਅਰਬ ਦੀ ਜੇਲ 'ਚ ਬੰਦ ਜਗਦੀਸ਼ ਦੇ ਪਰਿਵਾਰਕ ਮੈਂਬਰਾਂ ਨੇ ਸੰਗਰੂਰ 'ਚ ਸੰਸਦ ਮੈਂਬਰ ਭਗਵੰਤ ਮਾਨ ਅੱਗੇ ਮਦਦ ਦੀ ਗੁਹਾਰ ਲਾਈ ਹੈ। ਦਰਅਸਲ ਜਗਦੀਸ਼ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ, ਜੋ ਰੋਜ਼ੀ ਰੋਟੀ ਲਈ ਸਾਊਦੀ ਅਰਬ 'ਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ।
ਇਕ ਸੜਕ ਹਾਦਸੇ 'ਚ ਉਸ ਦਾ ਟਰਾਲਾ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਕਾਰਨ ਟਰਾਲੇ ਦੇ ਮਾਲਕ ਨੇ ਜਗਦੀਸ਼ ਨੂੰ ਸਲਾਖਾਂ ਪਿੱਛੇ ਪਹੁੰਚਾ ਦਿੱਤਾ, ਜਿਸ ਸਦਕਾ ਪਰਿਵਾਰ ਵਲੋਂ ਜਗਦੀਸ਼ ਨੂੰ ਵਤਨ ਵਾਪਸ ਮੰਗਵਾਉਣ ਲਈ ਭਗਵੰਤ ਮਾਨ ਨੂੰ ਅਪੀਲ ਕੀਤੀ ਗਈ ਹੈ।
ਦੂਜੇ ਪਾਸੇ ਭਗਵੰਤ ਮਾਨ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵਲੋਂ ਜਗਦੀਸ਼ ਨੂੰ ਭਾਰਤ ਵਾਪਸ ਲਿਆਉਣ 'ਚ ਪੂਰਾ ਸਹਿਯੋਗ ਦਿੱਤਾ ਜਾਵੇਗਾ। ਦੱਸ ਦੇਈਏ ਕਿ ਬਹਿਰਹਾਲ ਜਗਦੀਸ਼ ਦੇ ਪਰਿਵਾਰ ਵਾਲਿਆ ਦੀ ਟੇਕ ਸਿਰਫ ਭਗਵੰਤ ਮਾਨ 'ਤੇ ਲੱਗੀ ਹੋਈ ਹੈ ਕਿ ਕਦੋਂ ਉਹ ਉਨ੍ਹਾਂ ਦੇ ਪੁੱਤਰ ਨੂੰ ਸਹੀ ਸਲਾਮਤ ਘਰ ਵਾਪਸ ਲੈ ਕੇ ਆਉਣ।