ਸਾਊਦੀ ਅਰਬ ''ਚ ਗੁਲਾਮ ਬਣੀ ਗੋਰਾਇਆ ਦੀ ਲੜਕੀ, ''ਵਟਸਐਪ'' ਰਾਹੀਂ ਭਗਵੰਤ ਮਾਨ ਨੂੰ ਲਗਾਈ ਗੁਹਾਰ  (ਤਸਵੀਰਾਂ)

Tuesday, Oct 10, 2017 - 07:10 PM (IST)

ਸਾਊਦੀ ਅਰਬ ''ਚ ਗੁਲਾਮ ਬਣੀ ਗੋਰਾਇਆ ਦੀ ਲੜਕੀ, ''ਵਟਸਐਪ'' ਰਾਹੀਂ ਭਗਵੰਤ ਮਾਨ ਨੂੰ ਲਗਾਈ ਗੁਹਾਰ   (ਤਸਵੀਰਾਂ)

ਗੋਰਾਇਆ(ਮੁਨੀਸ਼)— ਆਪਣੇ ਘਰ ਦਾ ਪਾਲਣ-ਪੋਸ਼ਣ ਕਰਨ ਦੀ ਖਾਤਿਰ ਸਾਊਦੀ ਅਰਬ ਗਈ ਪੰਜਾਬ ਦੀ ਲੜਕੀ ਹੁਣ ਉਥੇ ਗੁਲਾਮ ਬਣ ਕੇ ਰਹਿ ਗਈ ਹੈ। ਚੰਗੇ ਭਵਿੱਖ ਦੀ ਖਾਤਿਰ ਸਾਊਦੀ ਅਰਬ 'ਚ ਪੈਸੇ ਕਮਾਉਣ ਗਈ ਗੋਰਾਇਆ ਦੀ ਰਹਿਣ ਵਾਲੀ ਰੀਨਾ ਨਾਂ ਦੀ ਲੜਕੀ ਦੀ ਜ਼ਿੰਦਗੀ ਸਾਊਦੀ ਅਰਬ 'ਚ ਕਾਫੀ ਬਦਤਰ ਹੋ ਗਈ ਹੈ। ਉਥੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਉਸ ਨੂੰ ਕਮਰੇ 'ਚ ਬੰਦ ਕਰਕੇ ਰੱਖਿਆ ਜਾ ਰਿਹਾ ਹੈ। ਉਥੋਂ ਨਿਕਲਣ ਦੇ ਲਈ ਰੀਨਾ ਨੇ 'ਵਟਸਐਪ' ਦੇ ਜ਼ਰੀਏ ਆਪਣੇ ਪਰਿਵਾਰ ਨੂੰ ਇਕ ਵੀਡੀਓ ਭੇਜੀ ਹੈ, ਜਿਸ 'ਚ ਉਸ ਨੇ ਰੋਂਦੀ ਹੋਈ 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਮਦਦ ਦੀ ਗੁਹਾਰ ਲਗਾਈ ਹੈ। 

PunjabKesari

ਮਿਲੀ ਜਾਣਕਾਰੀ ਮੁਤਾਬਕ ਗੋਰਾਇਆ ਦੇ ਬੋਪਾਰਾਏ ਦੀ ਰਹਿਣ ਵਾਲੀ ਲੜਕੀ ਰੀਨਾ ਦਾ ਵਿਆਹ ਟਾਂਡਾ ਦੇ ਰਹਿਣ ਵਾਲੇ ਲੜਕੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦਾ ਪਤੀ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਗਿਆ ਅਤੇ ਪਰਿਵਾਰ ਦੀ ਰੋਜ਼ੀ-ਰੋਟੀ ਲਈ ਇਕ ਸਾਲ ਪਹਿਲਾਂ ਉਹ ਏਜੰਟ ਦੇ ਜ਼ਰੀਏ ਸਾਊਦੀ ਅਰਬ 'ਚ ਗਈ ਸੀ, ਜਿੱਥੇ ਉਸ ਦੀ ਜ਼ਿੰਦਗੀ ਬਦਤਰ ਬਣ ਗਈ ਹੈ। ਰੋਂਦੇ ਹੋਏ ਵੀਡੀਓ ਜ਼ਰੀਏ ਰੀਨਾ ਭਗਵੰਤ ਮਾਨ ਨੂੰ ਕਹਿ ਰਹੀ ਹੈ ਕਿ ਉਨ੍ਹਾਂ ਨੇ ਹੁਸ਼ਿਆਰਪੁਰ ਦੀ ਰਹਿਣ ਵਾਲੀ ਲੜਕੀ ਦੀ ਵੀ ਮਦਦ ਕੀਤੀ ਸੀ ਅਤੇ ਉਹ ਹੁਣ ਉਸ ਦੀ ਮਦਦ ਕਰਨ। ਉਸ ਨੇ ਕਿਹਾ ਕਿ ਮੈਂ ਤੁਹਾਡੀਆਂ ਧੀਆਂ ਵਰਗੀ ਹਾਂ ਅਤੇ ਮੈਨੂੰ ਸਾਊਦੀ ਅਰਬ 'ਚੋਂ ਬਾਹਰ ਕੱਢਣ ਲਈ ਮੇਰੀ ਕੀਤੀ ਜਾਵੇ। ਮੈਂ ਇਥੇ ਨਹੀਂ ਰਹਿਣਾ ਚਾਹੁੰਦੀ।'' ਇਸ ਦੇ ਨਾਲ ਹੀ ਉਸ ਨੇ ਰੋਂਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਭੈਣ-ਭਰਾ ਸਾਊਦੀ ਅਰਬ 'ਚ ਨਾ ਆਵੇ। 

PunjabKesariਉਥੇ ਹੀ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ ਬੇਟੀ ਦੇ ਮਾਲਕ ਉਸ ਨੂੰ ਕਮਰੇ 'ਚ ਬੰਦ ਕਰਕੇ ਰੱਖਦੇ ਹਨ ਅਤੇ ਬੇਰਹਿਮੀ ਨਾਲ ਉਸ ਦੀ ਕੁੱਟਮਾਰ ਕਰਦੇ ਹਨ। ਇਕ ਵਾਰ ਕਿਸੇ ਤਰ੍ਹਾਂ ਉਹ ਆਪਣੀ ਜਾਨ ਬਚਾ ਕੇ ਉਥੋਂ ਭੱਜ ਗਈ ਸੀ ਅਤੇ ਕਿਸੇ ਦੀ ਮਦਦ ਨਾਲ ਪੁਲਸ ਸਟੇਸ਼ਨ ਤੱਕ ਪਹੁੰਚੀ ਪਰ ਪੁਲਸ ਨੇ ਉਸ ਦੇ ਮਾਲਕਾਂ ਨੂੰ ਉਥੋਂ ਬੁਲਾ ਲਿਆ। ਜਬਰਨ ਕੁੱਟਮਾਰ ਕਰਕੇ ਉਸ ਨੂੰ ਉਥੋਂ ਵਾਪਸ ਲੈ ਗਏ। ਪਰਿਵਾਰ ਵਾਲਿਆਂ ਨੇ ਕੇਂਦਰ ਸਰਕਾਰ ਅਤੇ ਭਗਵੰਤ ਮਾਨ ਨੂੰ ਮਦਦ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਜਲਦੀ ਤੋਂ ਜਲਦੀ ਉਨ੍ਹਾਂ ਦੀ ਬੇਟੀ ਨੂੰ ਵਾਪਸ ਲਿਆਉਂਦਾ ਜਾਵੇ।


Related News