...ਤੇ ਹੁਣ ਪਾਕਿਸਤਾਨ ਨਹੀਂ ਜਾਵੇਗਾ ''ਸਤਲੁਜ'' ਦਾ ਪਾਣੀ (ਵੀਡੀਓ)

Friday, Nov 30, 2018 - 02:23 PM (IST)

ਫਿਰੋਜ਼ਪੁਰ : ਫਿਰੋਜ਼ਪੁਰ ਦੀ ਭਾਰਤ-ਪਾਕਿ ਸਰਹੱਦ 'ਤੇ ਬਣੇ ਹੁਸੈਨੀਵਾਲਾ ਸਤਲੁਜ ਦਰਿਆ ਦਾ ਪਾਣੀ ਹੁਣ ਪਾਕਿਸਤਾਨ ਨਹੀਂ ਜਾਵੇਗਾ ਕਿਉਂਕਿ ਦਰਿਆ ਦੇ 29 ਗੇਟਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਿਸ ਕਾਰਨ ਇਨ੍ਹਾਂ ਗੇਟਾਂ ਤੋਂ ਲੀਕ ਹੋ ਕੇ ਪਾਕਿਸਤਾਨ ਜਾਣ ਵਾਲਾ ਪਾਣੀ ਬੰਦ ਹੋ ਜਾਵੇਗਾ। ਇਸ ਕਾਰਨ ਸਰਹੱਦੋਂ ਪਾਰ ਕਿਸਾਨਾਂ ਨੂੰ ਸਿੰਚਾਈ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਿਆ ਦੇ ਗੇਟਾਂ ਦੀ ਮੁਰੰਮਤ ਦਾ ਕੰਮ 2 ਮਹੀਨਿਆਂ ਤੱਕ ਚੱਲਣ ਦੀ ਸੰਭਾਵਨਾ ਹੈ, ਜਿਸ 'ਤੇ ਸਰਕਾਰ 300 ਕਰੋੜ ਰੁਪਿਆ ਖਰਚ ਕਰ ਰਹੀ ਹੈ। ਮੁਰੰਮਤ ਦੇ ਕੰਮ ਦੇ ਚੱਲਦਿਆਂ ਹਰੀਕੇ ਪੱਤਣ ਤੋਂ ਨਹਿਰ 'ਚ ਆਉਣ ਵਾਲੇ ਪਾਣੀ ਨੂੰ ਰੋਕ ਦਿੱਤਾ ਗਿਆ ਹੈ ਅਤੇ ਦਰਿਆ ਪੂਰੀ ਤਰ੍ਹਾਂ ਸੁੱਕ ਚੁੱਕਿਆ ਹੈ। ਦਰਿਆ ਦੇ ਗੇਟਾਂ ਦੀ ਮੁਰੰਮਤ ਕਰੀਬ 12 ਸਾਲਾਂ ਬਾਅਦ ਕੀਤੀ ਜਾ ਰਹੀ ਹੈ।


author

Babita

Content Editor

Related News