ਐੱਸ. ਏ. ਐੱਸ. ਨਗਰ ਮੋਹਾਲੀ ਹਲਕੇ ’ਚ ਹੋਵੇਗਾ ਸਖ਼ਤ ਮੁਕਾਬਲਾ, ਜਾਣੋ ਇਸ ਸੀਟ ਦਾ ਇਤਿਹਾਸ

Friday, Feb 18, 2022 - 09:33 PM (IST)

ਐੱਸ. ਏ. ਐੱਸ. ਨਗਰ ਮੋਹਾਲੀ ਹਲਕੇ ’ਚ ਹੋਵੇਗਾ ਸਖ਼ਤ ਮੁਕਾਬਲਾ, ਜਾਣੋ ਇਸ ਸੀਟ ਦਾ ਇਤਿਹਾਸ

ਐੱਸ. ਏ. ਐੱਸ. ਨਗਰ : 2007 ਤੱਕ ਚੋਣ ਕਮਿਸ਼ਨ ਦੀ ਸੂਚੀ ਵਿੱਚ ਹਲਕਾ ਨੰਬਰ 68 ਮੋਰਿੰਡਾ ਨੂੰ 2012 ਵਿਧਾਨ ਸਭਾ ਵਿੱਚ ਹਲਕਾ ਨੰਬਰ 53 ਮੋਹਾਲੀ (ਐੱਸ.ਏ. ਐੱਸ. ਨਗਰ) ਕਰ ਦਿੱਤਾ ਗਿਆ। ਇੱਥੇ 2002, 2012, 2017 ’ਚ ਕਾਂਗਰਸ ਪਾਰਟੀ ਦਾ ਰਾਜ ਰਿਹਾ ਜਦਕਿ 1997, 2007 ’ਚ ਸ਼੍ਰੋਮਣੀ ਅਕਾਲੀ ਦਲ ਇੱਥੇ ਸਤਾ ’ਚ ਆਈ। 2007 ’ਚ ਜਦੋਂ ਅਕਾਲੀ ਦਲ ਸੱਤਾ ’ਚ ਆਈ ਤਾਂ ਅਕਾਲੀਆਂ ਨੇ ਮੋਹਾਲੀ ਦਾ ਨਾਂ ਬਦਲ ਕੇ ਐੱਸ. ਏ. ਐੱਸ. (ਸਹਿਬਜ਼ਾਦਾ ਅਜੀਤ ਸਿੰਘ ਨਗਰ) ਰੱਖ ਦਿੱਤਾ। ਇਸ ਵਾਰ ਮੋਹਾਲੀ ਤੋਂ ਮੁਕਾਬਲਾ ਸਖ਼ਤ ਹੋਣ ਦਾ ਆਸਾਰ ਹੈ ਕਿਉਂਕਿ ਇਸ ਵਾਰ ਇੱਥੋਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ, ਭਾਜਪਾ ਅਤੇ ਸੰਯੁਕਤ ਸਮਾਜ ਮੋਰਚਾ ਨੇ ਵੀ ਟੱਕਰ ਦੇਣ ਲਈ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ।

2017
2017 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਐੱਸ.ਏ.ਐੱਸ. ਨਗਰ ਤੋਂ ਕਾਂਗਰਸ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਜੇਤੂ ਰਹੇ। ਉਨ੍ਹਾਂ ਨੇ 66,844 ਵੋਟਾਂ ਨਾਲ ਜਿੱਤ ਹਾਸਲ ਕੀਤੀ ਜਦਕਿ ਉਨ੍ਹਾਂ ਖ਼ਿਲਾਫ਼ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਨੂੰ ਸਿਰਫ਼ 38,971 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਬਲਬੀਰ ਸਿੰਘ ਨੇ 27,873 (19.80%) ਵੋਟਾਂ ਦੇ ਫ਼ਰਕ ਨਾਲ ਨਰਿੰਦਰ ਸਿੰਘ ਨੂੰ ਹਰਾਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇਜਿੰਦਰ ਪਾਲ ਸਿੰਘ 30031 ਵੋਟਾਂ ਨਾਲ ਤੀਸਰੇ ਨੰਬਰ ’ਤੇ ਰਹੇ।

2012
ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ 2012 ਦੀਆਂ ਵਿਧਾਨ ਸਭਾ ਚੋਣਾਂ ’ਚ 64,005 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਵੰਤ ਸਿੰਘ ਰਾਮੂਵਾਲੀਆ ਨੂੰ 47249 ਵੋਟਾਂ ਹੀ ਮਿਲੀਆਂ ਸਨ ਜਿਸ ਕਾਰਨ ਉਹ ਹਾਰ ਗਏ। ਬਲਬੀਰ ਸਿੰਘ ਨੇ 16,756 (13.44%) ਵੋਟਾਂ ਦਾ ਫ਼ਰਕ ਨਾਲ ਰਾਮੂਵਾਲੀਆ ਨੂੰ ਹਰਾਇਆ ਸੀ।

2007
2007 ’ਚ ਵਿਧਾਨ ਸਭਾ ਹਲਕਾ ਨੰ 68 ਮੋਰਿੰਡਾ ਮੌਜੂਦਾ ਨਾਮ ਮੋਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਉਜਾਗਰ ਸਿੰਘ ਨੇ 58,608 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ ਉਨ੍ਹਾਂ ਦੇ ਮੁਕਾਬਲੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਮੋਹਨ ਸਿੰਘ ਨੂੰ 50,188 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਜਾਗਰ ਸਿੰਘ ਨੇ 8420 (6.96%) ਵੱਧ ਵੋਟਾਂ ਦੇ ਫ਼ਰਕ ਨਾਲ ਚੋਣਾਂ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਈਆਂ ਸਨ।

2002
2002 ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਮੋਹਨ ਸਿੰਘ ਨੇ 47,631 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਖੜ੍ਹੇ ਉਮੀਦਵਾਰ ਉਜਾਗਰ ਸਿੰਘ ਨੂੰ 24914 ਵੋਟਾਂ ਪ੍ਰਾਪਤ ਕਰਕੇ ਹਾਰ ਦਾ ਮੂੰਹ ਦੇਖਣਾ ਪਿਆ। ਜਗਮੋਹਨ ਸਿੰਘ ਨੇ 22717 (23.18%) ਦੀ ਲੀਡ ਨਾਲ ਜਿੱਤ ਹਾਸਲ ਕਰ ਕੇ ਉਜਾਗਰ ਸਿੰਘ ਨੂੰ ਹਰਾਇਆ ਸੀ।

1997
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵੀਇੰਦਰ ਸਿੰਘ ਨੇ 37,986 ਵੋਟਾਂ ਹਾਸਲ ਕਰਕੇ ਕਾਂਗਰਸ ਦੇ ਉਮੀਦਵਾਰ ਜਗਮੋਹਨ ਸਿੰਘ ਨੂੰ ਹਰਾਇਆ ਸੀ। 1997 ਦੀਆਂ ਚੋਣਾਂ ’ਚ ਜਗਮੋਹਨ ਸਿੰਘ ਨੂੰ 33151 ਵੋਟਾਂ ਨਾਲ ਹਾਰ ਦੇਖਣੀ ਪਈ ਸੀ। ਰਵੀ ਇੰਦਰ ਸਿੰਘ ਨੇ 4835 (5.27%) ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।

 PunjabKesari
    
 
ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਮੋਹਾਲੀ (ਐੱਸ.ਏ. ਐੱਸ.) ’ਚ ਸ਼੍ਰੋਮਣੀ ਅਕਾਲੀ ਦਲ ਤੋਂ ਪਰਮਿੰਦਰ ਸਿੰਘ ਸੋਹਾਣਾ ਚੋਣ ਲੜਨਗੇ, ਆਮ ਆਦਮੀ ਪਾਰਟੀ ਤੋਂ ਕੁਲਵੰਤ ਸਿੰਘ, ਸੰਯੁਕਤ ਸਮਾਜ ਮੋਰਚਾ ਵਲੋਂ ਰਵਨੀਤ ਸਿੰਘ, ਕਾਂਗਰਸ ਪਾਰਟੀ ਵਲੋਂ ਬਲਬੀਰ ਸਿੰਘ ਸਿੱਧੂ ਅਤੇ ਭਾਜਪਾ ਵਲੋਂ ਸੰਜੀਵ ਵਿਸ਼ਿਸ਼ਟ ਚੋਣ ਮੈਦਾਨ ’ਚ ਇਕ ਦੂਜੇ ਦੇ ਖ਼ਿਲਾਫ਼ ਖੜ੍ਹੇ ਹੋਣਗੇ। 2022 ਵਿਚ ਨਵੀਆਂ ਪਾਰਟੀਆਂ ਦੇ ਚੋਣ ਮੈਦਾਨ ’ਚ ਆਉਣ ਨਾਲ ਇਸ ਵਾਰ ਦੀਆਂ ਚੋਣਾਂ ਦਾ ਮੁਕਾਬਲਾ  ਕਾਫ਼ੀ ਸਖ਼ਤ ਹੁੰਦਾ ਦਿਖਾਈ ਦੇ ਰਿਹਾ ਹੈ।  


ਇਸ ਵਾਰ ਇਸ ਵਿਧਾਨ ਸਭਾ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 238998 ਹੈ, ਜਿਨ੍ਹਾਂ 'ਚ 114295 ਪੁਰਸ਼, 124693 ਬੀਬੀਆਂ ਅਤੇ 10 ਥਰਡ ਜੈਂਡਰ ਹਨ।


author

Manoj

Content Editor

Related News