ਸੁਖਬੀਰ ਦੇ ਧਰਨੇ ਦਾ ਸਾਈਡ ਇਫੈਕਟ, ਹੁਣ ਫਿਲੌਰ ਨੇ ਖੋਲ੍ਹਿਆ ਮੋਰਚਾ

Wednesday, Nov 14, 2018 - 07:04 PM (IST)

ਸੁਖਬੀਰ ਦੇ ਧਰਨੇ ਦਾ ਸਾਈਡ ਇਫੈਕਟ, ਹੁਣ ਫਿਲੌਰ ਨੇ ਖੋਲ੍ਹਿਆ ਮੋਰਚਾ

ਜਲੰਧਰ : ਜਲੰਧਰ 'ਚ ਬੁੱਧਵਾਰ ਨੂੰ ਕਾਂਗਰਸ ਖਿਲਾਫ ਅਕਾਲੀ ਦਲ ਵਲੋਂ ਐੱਸ. ਸੀ\ਬੀ. ਸੀ ਵਿਦਿਆਰਥੀਆਂ ਦੇ ਹੱਕ ਵਿਚ ਦਿੱਤੇ ਗਏ ਧਰਨੇ ਦਾ ਪਹਿਲਾ ਸਾਈਡ ਇਫੈਕਟਰ ਸਾਹਮਣੇ ਆਇਆ ਹੈ। ਕਿਸੇ ਸਮੇਂ ਅਕਾਲੀ ਦਲ ਦੀ ਸਰਕਾਰ ਵਿਚ ਜੇਲ ਮੰਤਰੀ ਰਹੇ ਸਰਵਣ ਸਿੰਘ ਫਿਲੌਰ ਨੇ ਇਸ ਧਰਨੇ 'ਤੋਂ ਬਾਅਦ ਅਕਾਲੀ ਦਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸਰਵਣ ਸਿੰਘ ਫਿਲੌਰ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਅਤੇ ਅਕਾਲੀ ਦਲ ਐੱਸ. ਸੀ./ਬੀ. ਸੀ. ਵਰਗ ਦੇ ਹੱਕ ਵਿਚ ਹੋਣ ਦੇ ਝੂਠੇ ਦਾਅਵੇ ਕਰ ਰਿਹਾ ਹੈ। ਜਦਕਿ ਅਸਲ ਸੱਚਾਈ ਇਹ ਹੈ ਕਿ ਅਕਾਲੀ ਦਲ ਕਦੇ ਐੱਸ. ਸੀ. ਬੀ. ਸੀ. ਦੇ ਵਰਗ ਦੇ ਹੱਕ ਵਿਚ ਹੈ ਨਹੀਂ ਸੀ। 

ਇਸ ਦੀ ਪ੍ਰਤੱਖ ਉਦਹਾਰਣ ਅਕਾਲੀ ਸਰਕਾਰ ਦੌਰਾਨ ਹਾਈਕਮਾਂਡ ਵਲੋਂ ਦਲਿਤ ਆਗੂਆਂ ਦੇ ਲਏ ਗਏ ਅਸਤੀਫਿਆਂ ਤੋਂ ਮਿਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਮੇਰੇ, ਅਵਿਨਾਸ਼ ਚੰਦਰ, ਗੁਲਜ਼ਾਰ ਸਿੰਘ ਰਣੀਕੇ, ਸਿਕੰਦਰ ਸਿੰਘ ਮਲੂਕਾ, ਬਿਕਰਮ ਸਿੰਘ ਮਜੀਠੀਆ ਅਤੇ ਤੋਤਾ ਸਿੰਘ ਵਰਗੇ ਵੱਡੇ ਲੀਡਰਾਂ 'ਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਪਰ ਅਕਾਲੀ ਸਰਕਾਰ ਨੇ ਦਲਿਤ ਵਿਰੋਧੀ ਨੀਤੀ ਅਪਣਾ ਕੇ ਮੇਰੇ, ਅਵਿਨਾਸ਼ ਚੰਦਰ ਅਤੇ ਗੁਰਜ਼ਾਰ ਸਿੰਘ ਰਣੀਕੇ ਤੋਂ ਹੀ ਅਸਤੀਫਾ ਲਿਆ ਜਦਕਿ ਬਾਕੀ ਲੀਡਰਾਂ ਨੂੰ ਦਲਿਤ ਨਾ ਹੋਣ ਕਾਰਨ ਜਾਂ ਤਾਂ ਕਲੀਨ ਚਿੱਟ ਦੇ ਦਿੱਤੀ ਗਈ ਜਾਂ ਫਿਰ 'ਹਊ ਪਰੇ' ਵਾਲੀ ਨੀਤੀ ਅਪਣਾਈ ਰੱਖੀ।


Related News