'ਰੇਲ ਰੋਕੋ ਅੰਦੋਲਨ' ਦੀ ਸਫ਼ਲਤਾ ਮਗਰੋਂ ਕਿਸਾਨ ਆਗੂ ਪੰਧੇਰ ਦਾ ਬਿਆਨ, ਅਗਲੀ ਰਣਨੀਤੀ ਬਾਰੇ ਕਹੀ ਇਹ ਗੱਲ

Monday, Mar 11, 2024 - 11:46 AM (IST)

ਚੰਡੀਗੜ੍ਹ: ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 'ਦਿੱਲੀ ਕੂਚ' ਦਾ ਐਲਾਨ ਕੀਤਾ ਗਿਆ ਹੈ। ਇਸ ਵਿਚਾਲੇ ਕਿਸਾਨ ਆਗੂਆਂ ਨੇ ਬੀਤੇ ਦਿਨੀਂ 'ਰੇਲ ਰੋਕੋ ਅੰਦੋਲਨ' ਦਾ ਸੱਦਾ ਦਿੱਤਾ ਸੀ। ਇਸ ਮਗਰੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਰੇਲ ਰੋਕੋ ਅੰਦੋਲਨ ਨੂੰ ਸਫ਼ਲ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਨਾਲ-ਨਾਲ ਭਾਜਪਾ ਸ਼ਾਸਿਤ ਪ੍ਰਦੇਸ਼ਾਂ ਵਿਚ ਵੀ ਅੰਦੋਲਨ ਸਫ਼ਲ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਅੱਜ ਪੰਜਾਬ ਨੂੰ ਵੱਡੇ ਤੋਹਫ਼ੇ ਦੇਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬੀਆਂ ਨੂੰ ਮਿਲਣਗੀਆਂ ਕਈ 'ਸੌਗਾਤਾਂ'

ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਿਸ ਤਰ੍ਹਾਂ ਸਾਰੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਨੇ ਰੇਲ ਰੋਕੋ ਅੰਦੋਲਨ ਨੂੰ ਕਾਮਯਾਬ ਕੀਤਾ ਹੈ, ਇਹ ਸਾਡੀ ਸਭ ਤੋਂ ਸਫ਼ਲ ਰਣਨੀਤੀ ਰਹੀ ਹੈ। ਪੰਜਾਬ ਵਿਚ ਤਾਂ ਕਿਸਾਨਾਂ ਨੇ ਬੇਸ਼ੱਕ 70 ਤੋਂ ਵੱਧ ਥਾਵਾਂ 'ਤੇ ਲੱਖਾਂ ਕਿਸਾਨ-ਮਜ਼ਦੂਰ ਇਕੱਠੇ ਹੋਏ। ਉੱਥੇ ਹੀ ਜਿੱਥੇ-ਜਿੱਥੇ ਭਾਜਪਾ ਦੀ ਸਰਕਾਰ ਸੀ, ਖਾਸਤੌਰ 'ਤੇ ਹਰਿਆਣਾ ਵਿਚ ਜਿੱਥੇ ਭਾਰੀ ਪੁਲਸ ਫੋਰਸ ਅਤੇ 70 ਹਜ਼ਾਰ ਅਰਧ ਸੈਨਿਕ ਫੋਰਸ ਹੋਣ ਦੇ ਬਾਵਜੂਦ ਵੀ ਤਕਰੀਬਨ 5 ਥਾਵਾਂ 'ਤੇ ਰੇਲਾਂ ਰੋਕੀਆਂ ਗਈਆਂ, 2 ਥਾਵਾਂ 'ਤੇ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਸੇ ਤਰ੍ਹਾਂ ਰਾਜਸਥਾਨ ਵਿਚ ਵੀ ਭਾਜਪਾ ਦੀ ਸਰਕਾਰ ਹੈ, ਉੱਥੇ ਵੀ ਅਸੀਂ ਰੇਲ ਜਾਮ ਕਰਨ ਵਿਚ ਸਫ਼ਲ ਹੋ ਗਏ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿਚ ਕਦੀ ਵੀ ਰੇਲ ਜਾਮ ਨਹੀਂ ਹੋਈਆਂ, ਇਹ ਪਹਿਲੀ ਵਾਰ ਹੋਇਆ ਹੈ ਕਿ ਉੱਥੇ ਰੇਲ ਜਾਮ ਕੀਤੀ ਗਈ ਹੋਵੇ। ਇਸ ਤੋਂ ਇਲਾਵਾ ਸਾਊਥ ਇੰਡੀਆ ਵਿਚ ਪਹਿਲਾਂ ਵੀ ਰੇਲ ਜਾਮ ਹੁੰਦੀਆਂ ਸੀ, ਇਸ ਵਾਰ ਵੀ ਹੋਈਆਂ। ਭਾਰਤ ਦੇ 6 ਸੂਬਿਆਂ ਵਿਚ ਰੇਲਵੇ ਜਾਮ ਕਰ ਦਿੱਤੀ ਗਈ।

ਇਹ ਖ਼ਬਰ ਵੀ ਪੜ੍ਹੋ - ਨਕੋਦਰ ਮੱਥਾ ਟੇਕਣ ਜਾ ਰਹੇ ਪਤੀ-ਪਤਨੀ ਨਾਲ ਵਾਪਰੀ ਅਣਹੋਣੀ! ਸੋਚਿਆ ਨਾ ਸੀ ਇੰਝ ਆਵੇਗੀ ਮੌਤ

ਮੀਟਿੰਗ ਮਗਰੋਂ ਹੋਵੇਗਾ ਅਗਲੀ ਰਣਨੀਤੀ ਦਾ ਐਲਾਨ

ਅੱਗੇ ਦੀ ਰਣਨੀਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਕੱਲ੍ਹ ਜਾਂ ਪਰਸੋਂ ਮੀਟਿੰਗ ਬੁਲਾਵਾਂਗੇ। ਇਸ ਵਿਚ ਦੋਵੇਂ ਫੋਰਮ ਅੱਗੇ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕਰਨਗੇ। ਉਸ ਬਾਰੇ ਸ਼ੰਭੂ ਬਾਰਡਰ ਤੋਂ ਪ੍ਰੈੱਸ ਕਾਨਫਰੰਸ ਕਰ ਕੇ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਵਤੀਰਾ ਸਰਕਾਰ ਦਾ ਸਾਡੇ ਪ੍ਰਤੀ ਰਿਹਾ ਹੈ ਤੇ ਜਿਹੜੀਆਂ ਸਾਡੀਆਂ ਮੰਗਾਂ ਹਨ, ਇਹ ਦੋਵੇਂ ਚੀਜ਼ਾਂ ਅਸੀਂ ਦੇਸ਼ ਦੇ ਸਾਹਮਣੇ ਲਿਜਾਵਾਂਗੇ। ਸਾਰੇ ਦੇਸ਼ ਵਿਚ ਆਵਾਜ਼ ਬੁਲੰਦ ਕਰਨ ਲਈ ਨੀਤੀ ਬਣਾਉਣ ਬਾਰੇ ਆਉਣ ਵਾਲੇ ਦਿਨਾਂ ਵਿਚ ਐਲਾਨ ਕੀਤਾ ਜਾਵੇਗਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News