ADC (ਵਿਕਾਸ) ਸੰਧੂ ਦਾ ਤਬਾਦਲਾ ਰੋਕਣ ਲਈ ਸਰਪੰਚਾਂ-ਪੰਚਾਂ ਵਲੋਂ ਕਾਂਗਰਸ ਲੀਡਰਸ਼ਿੱਪ ਤੇ ਮੁੱਖ ਮੰਤਰੀ ਨੂੰ ਅਪੀਲ

Saturday, May 29, 2021 - 08:44 PM (IST)

ਮਾਨਸਾ(ਮਿੱਤਲ)- ਮਾਨਸਾ ਜ਼ਿਲ੍ਹੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਅਤੇ ਫੈਲੀ ਕੋਰੋਨਾ ਦੀ ਮਹਾਂਮਾਰੀ ਦੌਰਾਨ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਆਮ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ, ਵੈਕਸੀਨ ਲਗਵਾਉਣ ਸੰਬੰਧੀ ਮਹਾਨ ਜਾਗਰੂਕਤਾ ਏ.ਡੀ.ਸੀ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਆਈ.ਏ.ਐੱਸ ਵੱਲੋਂ ਆਰੰਭੀ ਮੁੰਹਿਮ ਆਪਣੇ ਆਪ ਵਿੱਚ ਇੱਕ ਮਿਸਾਲ ਹੋ ਨਿੱਖਰੀ ਹੈ। ਉੱਥੇ ਹੀ ਉੱਚ ਅਧਿਕਾਰੀ ਵੱਲੋਂ ਸਰਪੰਚਾਂ-ਪੰਚਾਂ ਨੂੰ ਵਿਕਾਸ ਪੱਖੋਂ ਪ੍ਰੇਰਿਤ ਕਰਕੇ ਕੱਚੇ ਖਾਲਾਂ ਨੂੰ ਪੱਕੇ, ਪਿੰਡਾਂ ਨੂੰ ਸ਼ੁੱਧ ਵਾਤਾਵਰਣ ਲਈ ਹਜਾਰਾਂ ਦੀ ਗਿਣਤੀ ਵਿੱਚ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ। ਜਿਸ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਰੰਭੀ ਮੁੰਹਿਮ ਨੂੰ ਬਲ਼ ਮਿਲ ਰਿਹਾ ਹੈ। 
ਇਸ ਸੰਬੰਧੀ ਪੰਜਾਬ ਪੰਚਾਇਤ ਯੂਨੀਅਨ ਮਾਨਸਾ ਦੇ ਪ੍ਰਧਾਨ ਸਰਪੰਚ ਜਗਦੀਪ ਸਿੰਘ, ਹਲਕਾ ਸਰਦੂਲਗੜ੍ਹ ਦੇ ਪ੍ਰਧਾਨ ਸਰਪੰਚ ਗੁਰਵਿੰਦਰ ਸਿੰਘ ਪੰਮੀ, ਹਲਕਾ ਬੁਢਲਾਡਾ ਪੰਚਾਇਤ ਯੂਨੀਅਨ ਸਰਪ੍ਰਸਤ ਐਡਵੋਕੇਟ ਸਰਪੰਚ ਗੁਰਵਿੰਦਰ ਸਿੰਘ, ਯੂਥ ਕਾਂਗਰਸ ਹਲਕਾ ਬਠਿੰਡਾ ਦੇ ਸਾਬਕਾ ਪ੍ਰਧਾਨ ਸਰਪੰਚ ਜਗਸੀਰ ਸਿੰਘ ਮੀਰਪੁਰ, ਸਰਪੰਚ ਪੋਲੋਜੀਤ ਸਿੰਘ ਬਾਜੇਵਾਲਾ, ਕਲੱਬ ਦੇ ਪ੍ਰਧਾਨ ਮਨਮੋਹਨ ਸਿੰਘ, ਸਰਪੰਚ ਰਾਜੂ ਸਿੰਘ ਅੱਕਾਂਵਾਲੀ, ਯੂਥ ਕਾਂਗਰਸੀ ਆਗੂ ਸੁੱਖੀ ਭੰਮੇ, ਪੰਚਾਇਤ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਦੀਪ ਸਿੰਘ ਲਖਮੀਰਵਾਲਾ ਨੇ ਕਿਹਾ ਕਿ ਮਾਨਸਾ ਜਿਹੇ ਪੱਛੜੇ ਜ਼ਿਲ੍ਹੇ ਨੂੰ ਇਸ ਤਰ੍ਹਾਂ ਦੇ ਮਿਹਨਤੀ ਅਤੇ ਕਾਬਲ ਅਫਸਰ ਘੱਟ ਹੀ ਨਸੀਬ ਹੋਏ ਹਨ। ਇਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਾਂ ਕਿ ਅਮਰਪ੍ਰੀਤ ਕੌਰ ਸੰਧੂ ਨੂੰ ਮਾਨਸਾ ਜ਼ਿਲ੍ਹੇ ਦੀਆਂ ਹੋਰ ਸੇਵਾਵਾਂ ਦਿੱਤੀਆਂ ਜਾਣ ਤਾਂ ਕਿ ਇਨ੍ਹਾਂ ਵੱਲੋਂ ਆਰੰਭੇ ਗਏ ਪਿੰਡਾਂ ਵਿੱਚ ਵਿਕਾਸ ਕਾਰਜ ਪੂਰੇ ਹੋ ਸਕਣ ਅਤੇ ਨਾਲ ਹੀ ਸ਼ੁੱਧ ਵਾਤਾਵਰਣ ਪਿੰਡ ਵਾਸੀਆਂ ਨੂੰ ਨਸੀਬ ਹੋ ਸਕੇ ਅਤੇ ਪਿੰਡਾਂ ਨੂੰ ਸਮਾਰਟ ਬਣਾਉਣ ਲਈ ਪਾਰਕ, ਆਧੁਨਿਕ ਖੇਡ ਸਟੇਡੀਅਮ, ਬਾਰਾਤ ਘਰ, ਸਕੂਲਾਂ ਨੂੰ ਸੁੰਦਰ ਬਣਾਉਣਾ, ਗਲੀਆਂ-ਨਾਲੀਆਂ ਇੰਟਰਲਾਕ ਟਾਇਲਾਂ ਨਾਲ ਬਣਾਉਣਾ, ਵੱਖ-ਵੱਖ ਪਿੰਡਾਂ ਵਿੱਚ ਸਟਰੀਟ ਲਾਇਟਾਂ, ਪਿੰਡਾਂ ਨੂੰ ਹਰ ਪੱਖੋਂ ਸੁੰਦਰ ਬਣਾਉਣਾ ਆਦਿ ਮੁੰਹਿਮਾਂ ਤੇਜੀ ਨਾਲ ਵਿੱਢੀਆਂ ਹੋਈਆਂ ਹਨ। 
ਇਨ੍ਹਾਂ ਜ਼ਿਲ੍ਹੇ ਦੀ ਸਮੁੱਚੀ ਕਾਂਗਰਸ ਲੀਡਰਸ਼ਿੱਪ ਨੂੰ ਅਪੀਲ ਕੀਤੀ ਕਿ ਅਜਿਹੇ ਇਮਾਨਦਾਰ ਅਫਸਰ ਨੂੰ ਮਾਨਸਾ ਜ਼ਿਲ੍ਹੇ ਵਿੱਚ ਹੀ ਰਹਿਣ ਦਾ ਦਬਾਅ ਪੰਜਾਬ ਦੇ ਮੁੱਖ ਮੰਤਰੀ ਤੇ ਪਾਇਆ ਜਾਵੇ ਤਾਂ ਕਿ ਹੋਰ ਸੰਬੰਧਿਤ ਅਧਿਕਾਰੀ ਵੀ ਮੈਡਮ ਸੰਧੂ ਦੀ ਆਰੰਭੀ ਮੁੰਹਿਮ ਵਿੱਚ ਆਪਣਾ ਯੋਗਦਾਨ ਪਾ ਸਕਣ। ਉੱਥੇ ਹੀ ਇਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਅਜਾਦੀ ਦਿਹਾੜੇ ਵਿੱਚ ਅਜਿਹੇ ਅਫਸਰਾਂ ਨੂੰ ਸਨਮਾਨਿਤ ਕੀਤਾ ਜਾਵੇ ਤਾਂ ਕਿ ਹੋਰ ਅਧਿਕਾਰੀ ਵੀ ਅਜਿਹੇ ਲੋਕ ਪੱਖੀ ਕੰਮ ਉਤਸ਼ਾਹਿਤ ਹੋ ਕੇ ਆਰੰਭ ਕਰ ਸਕਣ। ਇਸ ਸੰਬੰਧੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪ੍ਰੇਮ ਮਿੱਤਲ ਅਤੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਸਰਪੰਚਾਂ-ਪੰਚਾਂ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੇ ਦਰਬਾਰ ਪਹੁੰਚਾਗੇ।


Bharat Thapa

Content Editor

Related News