ਸਰਪੰਚਾਂ ਨੂੰ ਸਾਢੇ 4 ਸਾਲ ਦਾ ਬਣਦਾ ਮਾਣ-ਭੱਤਾ ਤੁਰੰਤ ਦਿੱਤਾ ਜਾਵੇ

12/04/2017 4:20:20 PM

ਦਸੂਹਾ (ਝਾਵਰ)— ਸਰਪੰਚ ਯੂਨੀਅਨ ਦੇ ਪ੍ਰਧਾਨ ਸੁੱਖਾ ਸਿੰਘ ਕੌਲੀਆਂ ਦੀ ਅਗਵਾਈ ਵਿਚ ਐਤਵਾਰ ਨੂੰ ਇਕ ਮੀਟਿੰਗ ਹੋਈ, ਜਿਸ 'ਚ ਸਮੂਹ ਮੈਂਬਰਾਂ ਨੇ ਭਾਗ ਲਿਆ। ਮੀਟਿੰਗ 'ਚ ਜਾਣਕਾਰੀ ਦਿੰਦਿਆਂ ਸੁੱਖਾ ਸਿੰਘ ਨੇ ਦੱਸਿਆ ਕਿ ਲਗਭਗ ਸਾਢੇ 4 ਸਾਲ ਬੀਤ ਜਾਣ ਦੇ ਬਾਵਜੂਦ ਸਰਪੰਚਾਂ ਨੂੰ ਕੋਈ ਮਾਣ-ਭੱਤਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹਰੇਕ ਸਰਪੰਚ ਦਾ ਲਗਭਗ 60 ਹਜ਼ਾਰ ਰੁਪਏ ਮਾਣ-ਭੱਤਾ ਬਣਦਾ ਹੈ। ਅੱਜ ਤੱਕ ਨਾ ਅਕਾਲੀ-ਭਾਜਪਾ ਸਰਕਾਰ ਨੇ ਇਨ੍ਹਾਂ ਸਰਪੰਚਾਂ ਨੂੰ ਮਾਣ-ਭੱਤਾ ਦਿੱਤਾ ਹੈ ਅਤੇ ਨਾ ਹੀ ਕਾਂਗਰਸ ਦੀ ਸਰਕਾਰ ਦੇ ਰਹੀ ਹੈ। ਸਮੂਹ ਸਰਪੰਚਾਂ ਨੇ ਮਤਾ ਪਾਸ ਕਰਕੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਬਣਦਾ ਮਾਣ-ਭੱਤਾ ਤੁਰੰਤ ਰਿਲੀਜ਼ ਕੀਤਾ ਜਾਵੇ। ਜੇਕਰ ਇਹ ਮਾਣ-ਭੱਤਾ ਰਿਲੀਜ਼ ਨਾ ਕੀਤਾ ਗਿਆ ਤਾਂ ਸਰਪੰਚ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਸਾਬਕਾ ਸਰਪੰਚ ਸਤਪਾਲ ਸਿੰਘ, ਸਰਪੰਚ ਸੁਨੀਤਾ ਦੇਵੀ, ਸਰਪੰਚ ਕੁਲਭੂਸ਼ਣ, ਸਰਪੰਚ ਕਿਸ਼ਨਾ ਦੇਵੀ ਆਦਿ ਹਾਜ਼ਰ ਸਨ।


Related News