ਪੰਚਾਇਤ ਜ਼ਮੀਨ ’ਚੋਂ ਦਰੱਖ਼ਤਾਂ ਦੀ ਕਟਾਈ ਕਰਨ ਦੇ ਦੋਸ਼ ’ਚ ਪਿੰਡ ਰਾਮਪੁਰ ਸਾਹੀਏਵਾਲ ਦੀ ਸਰਪੰਚ ਮੁਅੱਤਲ

Saturday, Dec 02, 2023 - 03:25 PM (IST)

ਪੰਚਾਇਤ ਜ਼ਮੀਨ ’ਚੋਂ ਦਰੱਖ਼ਤਾਂ ਦੀ ਕਟਾਈ ਕਰਨ ਦੇ ਦੋਸ਼ ’ਚ ਪਿੰਡ ਰਾਮਪੁਰ ਸਾਹੀਏਵਾਲ ਦੀ ਸਰਪੰਚ ਮੁਅੱਤਲ

ਭਾਦਸੋਂ (ਅਵਤਾਰ) : ਪੰਜਾਬ ਸਰਕਾਰ ਵਿਕਾਸ ਅਤ ਪੰਚਾਇਤ ਵਿਭਾਗ ਵੱਲੋਂ ਹੁਕਮ ਨੰਬਰ 6/35/2020-ਪਟਿਆਲਾ-ਸ/7462-69 ਮਿਤੀ 30.11.2023 ਰਾਂਹੀ ਮਨਜੀਤ ਕੌਰ ਸਰਪੰਚ ਗ੍ਰਾਮ ਪੰਚਾਇਤ ਰਾਮਪੁਰ ਸਾਹੀਏਵਾਲ ਬਲਾਕ ਨਾਭਾ, ਜ਼ਿਲ੍ਹਾ ਪਟਿਆਲਾ ਨੂੰ ਪੰਚਾਇਤ ਜ਼ਮੀਨ ’ਚੋਂ ਦਰੱਖਤਾਂ ਦੀ ਕਟਾਈ ਕਰਨ ਦੇ ਦੋਸ਼ ’ਚ ਮੁਅੱਤਲ ਕੀਤਾ ਹੈ। ਦੱਸਣਯੋਗ ਹੈ ਕਿ ਬੇਅੰਤ ਸਿੰਘ ਪੰਚ ਅਤੇ ਗੁਰਦੀਪ ਸਿੰਘ ਪੰਚ ਗ੍ਰਾਮ ਪੰਚਾਇਤ ਰਾਮਪੁਰ ਸਾਹੀਏਵਾਲ, ਬਲਾਕ ਨਾਭਾ ਜ਼ਿਲ੍ਹਾ ਪਟਿਆਲਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਸਰਪੰਚ ਗ੍ਰਾਮ ਪੰਚਾਇਤ ਰਾਮਪੁਰ ਵੱਲੋਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਸ਼ਾਮਲਾਤ ਜ਼ਮੀਨ ’ਤੇ ਹੋਏ ਨਾਜ਼ਾਇਜ ਕਬਜ਼ੇ ਛੁਡਵਾਉਣ ਸਬੰਧੀ ਕਾਰਵਾਈ ਨਾ ਕਰਨ ਅਤੇ ਪੰਚਾਇਤੀ ਜ਼ਮੀਨ ’ਚੋਂ ਦਰੱਖ਼ਤਾਂ ਦੀ ਕਟਾਈ ਕਰਨ ਦਾ ਦੋਸ਼ ਲਗਾਇਆ ਗਿਆ। ਇਸ ਮਾਮਲੇ ’ਚ ਵਿਭਾਗ ਵੱਲੋਂ ਕੀਤੀ ਪੜਤਾਲ ਦੇ ਆਧਾਰ ’ਤੇ ਮਨਜੀਤ ਕੌਰ ਸਰਪੰਚ ਗ੍ਰਾਮ ਪੰਚਾਇਤ ਰਾਮਪੁਰ ਸਾਹੀਏਵਾਲ ਵਿਰੁੱਧ ਪੰਚਾਇਤੀ ਜ਼ਮੀਨ ’ਚੋਂ ਦਰੱਖ਼ਤਾਂ ਦੀ ਕਟਾਈ ਕਰਨ ਕਰਕੇ ਪੰਚਾਇਤ ਨੂੰ 17,130/- ਰੁਪਏ ਦਾ ਨੁਕਸਾਨ ਹੋਣ ਦਾ ਦੋਸ਼ ਸਿੱਧ ਹੋਇਆ। ਇਸ ਮਾਮਲੇ ’ਚ ਗ੍ਰਾਮ ਸੇਵਕ (ਪ੍ਰਬੰਧਕ) ਅਤੇ ਪੰਚਾਇਤ ਸਕੱਤਰ ਨਾਲ ਮਿਲੀ ਭੁਗਤ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ : ਨਿਗਮ ਦੀ ਮਹਿਲਾ ਕਲਰਕ ਨੇ ਕੀਤਾ ਪ੍ਰਾਪਰਟੀ ਟੈਕਸ ਬ੍ਰਾਂਚ ’ਚ ਚੱਲ ਰਹੇ ਕੁਰੱਪਸ਼ਨ ਦੀ ਖੇਡ ਦਾ ਖੁਲਾਸਾ

ਵਿਭਾਗ ਵੱਲੋਂ ਜਾਰੀ ਹੁਕਮਾਂ ਅਧੀਨ ਪੰਜਾਬ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 20(5) ਅਧੀਨ ਮੁਅੱਤਲ ਹੋਣ ਵਾਲਾ ਸਰਪੰਚ ਪੰਚਾਇਤ ਦੀ ਕਿਸੇ ਵੀ ਕਾਰਵਾਈ ’ਚ ਹਿੱਸਾ ਨਹੀਂ ਲੈ ਸਕਦਾ ਅਤੇ ਉਸਦੀ ਮੁਅੱਤਲੀ ਸਮੇਂ ਦੌਰਾਨ ਪੰਚਾਇਤ ਦਾ ਰਿਕਾਰਡ, ਪੰਚਾਇਤੀ ਫੰਡ ਅਤੇ ਹੋਰ ਜਾਇਦਾਦ ਦਾ ਚਾਰਜ ਅਜਿਹੇ ਪੰਚ ਨੂੰ ਦਿੱਤਾ ਜਾਵੇਗਾ ਜੋ ਕਿ ਪੰਚਾਂ ਵਲੋਂ ਪੰਚਾਂ ’ਚੋਂ ਹੀ ਇਸ ਮੰਤਵ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨਾਭਾ ਦੁਆਰਾ ਬੁਲਾਈ ਮੀਟਿੰਗ ’ਚ ਚੁਣਿਆ ਜਾਵੇਗਾ। ਇਸ ਤੋਂ ਇਲਾਵਾ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੂੰ ਸਰਪੰਚ ਦੇ ਨਾਮ ਤੇ ਗ੍ਰਾਮ ਪੰਚਾਇਤ ਦੇ ਚਲ ਦੇ ਖਾਤੇ ਤੁਰੰਤ ਸੀਲ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ। ਪੰਚਾਇਤ ਵਿਭਾਗ ਦੇ ਹੁਕਮਾਂ ’ਚ ਕੁਲਵਿੰਦਰ ਸਿੰਘ ਗ੍ਰਾਮ ਸੇਵਕ (ਪ੍ਰਬੰਧਕ) ਅਤੇ ਹਰਵਿੰਦਰ ਸਿੰਘ ਪੰਚਾਇਤ ਸਕੱਤਰ ਵਿਰੁੱਧ ਕਾਰਵਾਈ ਕਰਨ ਅਧੀਨ ਸਕੱਤਰ (ਆਰ. ਡੀ.) ਅਤੇ ਅਸਿਸਟੈਂਟ ਡਾਇਰੈਕਟਰ ਪੰਚਾਇਤ ਸਕੱਤਰ ਸ਼ਾਖਾ ਨੂੰ ਵੀ ਹਦਾਇਤ ਕੀਤੀ ਗਈ ਹੈ ।

ਇਹ ਵੀ ਪੜ੍ਹੋ : ਓਵਰਟੇਕ ਦੇ ਚੱਕਰ ’ਚ ਇੰਡੈਵਰ ਪਲਟੀਆਂ ਖਾ ਕੇ ਡਿਵਾਈਡਰ ’ਤੇ ਜਾ ਚੜ੍ਹੀ, 2 ਲੋਕਾਂ ਦੀ ਮੌਤ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News