ਤੇਜ਼ ਰਫਤਾਰ ਬੱਸ ਨੇ ਬਜ਼ੁਰਗ ਸਾਈਕਲ ਸਵਾਰ ਦਰੜਿਆ, ਮੌਕੇ ''ਤੇ ਮੌਤ

1/11/2020 10:30:14 AM

ਸਰਹਾਲੀ ਕਲਾਂ (ਮਨਜੀਤ) : ਤੇਜ਼ ਰਫਤਾਰ ਬੱਸ ਦੀ ਲਪੇਟ 'ਚ ਇਕ ਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਤੋਂ ਅਬੋਹਰ ਜਾ ਰਹੀ ਪ੍ਰਾਈਵੇਟ ਕੰਪਨੀ ਦੀ ਬੱਸ ਜਿਸ ਦਾ ਨੰਬਰ. ਪੀ. ਬੀ. 02 ਬੀ. ਜੇ. 9845, ਜਿਸ ਦੀ ਰਫਤਾਰ ਬਹੁਤ ਹੋਣ ਕਰ ਕੇ ਉਸਨੇ ਹਾਈਵੇ 'ਤੇ ਸਥਿਤ ਪਿੰਡ ਖਾਰੇ ਵਾਲੇ ਪੁਲ ਕੋਲ ਇਕ ਬਜ਼ੁਰਗ ਸਾਈਕਲ ਸਵਾਰ ਜੋ ਪਸ਼ੂਆਂ ਦਾ ਹਰਾ ਚਾਰਾ ਸਾਈਕਲ 'ਤੇ ਲੈ ਕੇ ਆਪਣੇ ਘਰ ਜਾ ਰਿਹਾ ਸੀ, ਬੇਕਾਬੂ ਬੱਸ ਨੇ ਉਸਨੂੰ ਸੜਕ ਵਿਚਕਾਰ ਕੁਚਲ ਦਿੱਤਾ। ਜਿਸ ਕਰ ਕੇ ਬਜ਼ੁਰਗ ਦੀ ਮੌਕੇ 'ਤੇ ਮੌਤ ਹੋ ਗਈ। ਬੱਸ ਚਾਲਕ ਅਤੇ ਉਸਦੇ ਕੰਡਕਟਰ ਹਾਦਸੇ ਵਾਲੀ ਥਾਂ 'ਤੇ ਉਸੇ ਵੇਲੇ ਫਰਾਰ ਹੋ ਗਏ। ਸਾਈਕਲ ਸਵਾਰ ਦੀ ਪਛਾਣ ਬੀਰਾ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਖਾਰਾ ਵਜੋਂ ਹੋਈ ਹੈ। ਪਿੰਡ ਵਾਸੀਆਂ ਅਤੇ ਬੱਸ ਸਵਾਰ ਸਵਾਰੀਆਂ ਨੇ ਦੱਸਿਆ ਕਿ ਡਰਾਈਵਰ ਦੀ ਲਾਪਰਵਾਹੀ ਨਾਲ ਬਜ਼ੁਰਗ ਦੀ ਮੌਤ ਹੋਈ ਹੈ ਅਤੇ ਗਰੀਬ ਬਜ਼ੁਰਗ ਦੇ ਪਰਿਵਾਰ ਵਾਲਿਆਂ ਨੂੰ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ। ਵਰਨਣਯੋਗ ਹੈ ਕਿ ਲੋਕਾਂ ਦੇ ਪੁਲਸ ਥਾਣਾ ਸਰਹਾਲੀ ਨੂੰ ਵਾਰ-ਵਾਰ ਕਹਿਣ 'ਤੇ ਵੀ ਕਰੀਬ ਇਕ ਘੰਟੇ ਬਾਅਦ ਪੁਲਸ ਹਾਦਸੇ ਵਾਲੀ ਜਗ੍ਹਾ ਪਹੁੰਚੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljeet Kaur

This news is Edited By Baljeet Kaur