ਜੇਕਰ ''ਸਰਬਜੀਤ ਮਾਣੂੰਕੇ'' ਬਣੇ ਸਪੀਕਰ ਤਾਂ ਲੁਧਿਆਣਾ ਨੂੰ ਤੀਜੀ ਵਾਰ ਮਿਲੇਗਾ ਵਿਧਾਨ ਸਭਾ ਦਾ ਕੰਟਰੋਲ

03/16/2022 1:53:18 PM

ਲੁਧਿਆਣਾ (ਹਿਤੇਸ਼) : ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਮੰਤਰੀ ਅਹੁਦੇ ਹੀ ਸਹੁੰ ਚੁੱਕ ਲਈ ਹੈ। ਹੁਣ ਵੀਰਵਾਰ ਨੂੰ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ, ਜਿਸ 'ਚ ਪਹਿਲਾਂ ਸਪੀਕਰ ਦੀ ਚੋਣ ਕੀਤੀ ਜਾਵੇਗੀ। ਇਸ ਲਈ ਮਹਿਲਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਅਤੇ ਪ੍ਰੋ. ਬਲਜਿੰਦਰ ਕੌਰ ਦਾ ਨਾਂ ਸੁਣਨ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਰਚਿਆ ਜਾਵੇਗਾ ਇਤਿਹਾਸ, ਖਟਕੜ ਕਲਾਂ 'ਚ ਸਜੀ ਸਟੇਜ ਨੂੰ 'ਭਗਵੰਤ ਮਾਨ' ਦੀ ਉਡੀਕ (ਵੀਡੀਓ)

ਜੇਕਰ ਇਨ੍ਹਾਂ 'ਚੋਂ ਕਿਸੇ ਇਕ ਮਹਿਲਾ ਨੂੰ ਸਪੀਕਰ ਬਣਾਇਆ ਗਿਆ ਤਾਂ ਵਿਧਾਨ ਸਭਾ ਦੇ ਇਤਿਹਾਸ 'ਚ ਪਹਿਲਾ ਵਾਰ ਹੋਵੇਗਾ। ਇਸੇ ਤਰ੍ਹਾਂ ਜੇਕਰ ਸਰਬਜੀਤ ਮਾਣੂੰਕੇ ਨੂੰ ਸਪੀਕਰ ਬਣਾਇਆ ਗਿਆ ਤਾਂ ਲੁਧਿਆਣਾ ਨੂੰ ਤੀਜੀ ਵਾਰ ਵਿਧਾਨ ਸਭਾ ਦਾ ਕੰਟਰੋਲ ਮਿਲੇਗਾ ਕਿਉਂਕਿ ਇਸ ਤੋਂ ਪਹਿਲਾਂ ਲੁਧਿਆਣਾ ਦੇ ਵਿਧਾਇਕ ਹਰਨਾਮ ਦਾਸ ਜੌਹਰ ਅਤੇ ਚਰਨਜੀਤ ਅਟਵਾਲ ਵੀ ਸਪੀਕਰ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ : ਮਿਸ ਪੰਜਾਬਣ ਮੁਕਾਬਲਾ! ਅਦਾਲਤ ਦੇ ਦਖ਼ਲ 'ਤੇ ਵਾਰੰਟ ਅਫ਼ਸਰ ਨੇ ਪ੍ਰਬੰਧਕਾਂ ਕੋਲੋਂ ਕੁੜੀ ਨੂੰ ਛੁਡਵਾਇਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News