ਸਰਬੱਤ ਖਾਲਸਾ ਦੇ ਮੁਤਵਾਜ਼ੀ ਜਥੇਦਾਰ ਨੇ ਗਿਆਨੀ ਇਕਬਾਲ ਸਿੰਘ ਨੂੰ ਪੰਥ ''ਚੋਂ ਛੇਕਿਆ

08/20/2020 6:17:51 PM

ਅੰਮ੍ਰਿਤਸਰ (ਅਨਜਾਣ): ਸਰਬੱਤ ਖਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਨੇ ਅਯੁੱਧਿਆ 'ਚ ਰਾਮ ਮੰਦਰ ਦੀ ਉਸਾਰੀ ਸਮੇਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਸਿੱਖਾਂ ਨੂੰ ਲਵ-ਕੁਛ ਦੀ ਔਲਾਦ ਕਹਿਣ 'ਤੇ 20 ਤਾਰੀਖ਼ ਤੱਕ ਦਾ ਸਮਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਲਈ ਦਿੱਤਾ ਸੀ। ਪਰ ਇਕਬਾਲ ਸਿੰਘ ਦੇ ਪੇਸ਼ ਨਾ ਹੋਣ 'ਤੇ ਜਥੇਦਾਰ ਧਿਆਨ ਸਿੰਘ ਮੰਡ ਤੇ ਉਨ੍ਹਾਂ ਨਾਲ ਚਾਰ ਹੋਰ ਸਿੰਘਾਂ ਭਾਈ ਬਲਵੰਤ ਸਿੰਘ ਗੋਪਾਲਾ, ਜਥੇਦਾਰ ਬਾਬਾ ਰਾਜਾ ਰਾਜ ਨਿਹੰਗ ਸਿੰਘ, ਬਾਬਾ ਨਛੱਤਰ ਸਿੰਘ ਕੱਲਰ ਭੈਣੀ ਤੇ ਬਾਬਾ ਹਿੰਮਤ ਸਿੰਘ ਨੇ ਇਕਬਾਲ ਸਿੰਘ ਨੂੰ ਇਕ ਸਾਂਝਾ ਗੁਰਮਤਾ ਪਾ ਕੇ ਪੰਥ 'ਚੋਂ ਛੇਦ ਦਿੱਤਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਨਹੀਂ ਰੁਕ ਰਹੀਆਂ ਜਬਰ-ਜ਼ਿਨਾਹ ਦੀਆਂ ਘਟਨਾਵਾਂ, ਹੁਣ 13 ਸਾਲਾਂ ਦੀ ਨਾਬਾਲਗਾ ਹੋਈ ਹਵਸ ਦੀ ਸ਼ਿਕਾਰ

ਹੁਣ ਸਵਾਲ ਇਹ ਹੈ ਕਿ ਬੀਤੇ ਦਿਨੀਂ ਅਨਭੋਲ ਸਿੰਘ ਦੀਵਾਨਾ 'ਤੇ ਸਾਥੀਆਂ ਵਲੋਂ ਸਿੱਖ ਕੌਮ 'ਚ ਪੰਚ ਪ੍ਰਧਾਨੀ ਪ੍ਰਥਾ ਲਾਗੂ ਹੋਣ ਕਾਰਣ ਪੰਜ ਤਖ਼ਤਾਂ ਦੇ ਪੰਜ ਜਥੇਦਾਰਾਂ ਵੱਲੋਂ ਮਰਯਾਦਾ ਅਨੁਸਾਰ ਹੁਕਮਨਾਮੇ ਤੇ ਆਦੇਸ਼, ਸੰਦੇਸ਼ ਜਾਰੀ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਗੁਹਾਰ ਲਗਾਈ ਗਈ ਸੀ। ਨਾ ਤਾਂ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਏ ਪੰਜ ਤਖ਼ਤਾਂ ਦੇ ਪੰਜ ਜਥੇਦਾਰ ਪੂਰੇ ਹਨ ਤੇ ਨਾ ਹੀ ਸਰਬੱਤ ਖਾਲਸਾ ਵਲੋਂ ਥਾਪੇ ਗਏ ਪੰਜੇ ਜਥੇਦਾਰ ਇਕੱਠੇ ਹਨ। ਦੂਸਰੇ ਪਾਸੇ ਅਯੁੱਧਿਆ ਵਰਗੇ ਮਸਲੇ ਸਬੰਧੀ ਨਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤੇ ਨਾ ਹੀ ਕਿਸੇ ਹੋਰ ਤਖ਼ਤ ਦੇ ਜਥੇਦਾਰ ਵਲੋਂ ਕੋਈ ਬਿਆਨ ਦਿੱਤਾ ਗਿਆ ਹੈ ਤੇ ਉਧਰ ਮੁਤਵਾਜ਼ੀ ਜਥੇਦਾਰਾਂ ਵਲੋਂ ਬਾਹਰੋਂ ਸਿੰਘ ਲੈ ਕੇ ਇਹ ਪ੍ਰਥਾ ਸ਼ੁਰੂ ਕਰ ਦਿੱਤੀ ਗਈ ਹੈ ਕਿ ਜਿਹੜਾ ਵੀ ਮਰਜ਼ੀ ਪੰਜ ਸਿੰਘ ਲੈ ਕੇ ਹੁਕਮਨਾਮਾ ਜਾਰੀ ਕਰ ਸਕਦਾ ਹੈ ਜੋ ਸਰਾਸਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਦੇ ਉਲਟ ਹੈ।

ਇਹ ਵੀ ਪੜ੍ਹੋ: ਕੋਰੋਨਾ ਆਈਸੋਲੇਸ਼ਨ ਵਾਰਡ 'ਚ ਵਿਆਹ ਵਰਗਾ ਮਾਹੌਲ,ਕੋਈ ਪਾ ਰਿਹੈ ਭੰਗੜਾ ਤੇ ਕੋਈ ਲਵਾ ਰਿਹੈ ਮਹਿੰਦੀ

ਜਥੇਦਾਰ ਮੰਡ ਨੇ ਆਪਣੇ ਹੁਕਮਨਾਮੇ 'ਚ ਇਕਬਾਲ ਸਿੰਘ ਨੂੰ ਛੇਦਦਿਆਂ ਇਹ ਕਿਹਾ ਹੈ ਕਿ ਇਕਬਾਲ ਸਿੰਘ ਵਰਗੇ ਮਕਾਰੀ ਤੇ ਹੰਕਾਰੀ ਬਿਰਤੀ ਵਾਲੇ ਬੰਦੇ ਜਿਸਨੇ ਕੌਮ ਦੀ ਨਿਆਰੀ ਹੋਂਦ ਨੂੰ ਕਿਸੇ ਹੋਰ ਕੌਮ 'ਚ ਮਿਲਾਉਣ ਦਾ ਕੁਕਰਮ ਕੀਤਾ ਹੋਵੇ ਅਸੀਂ ਪੰਜ ਸਿੰਘ ਸਾਹਿਬਾਨ ਗੁਰੂ ਸਾਹਿਬ ਦੇ ਸਨਮੁੱਖ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਅੱਜ ਤੋਂ ਇਕਬਾਲ ਸਿੰਘ ਦੇ ਨਾਮ ਨਾਲ ਸਿੰਘ, ਗਿਆਨੀ ਜਾਂ ਜਥੇਦਾਰ ਸ਼ਬਦ ਨਾ ਵਰਤਿਆ ਜਾਵੇ। ਅਸੀਂ ਇਸਦੇ ਤਿੰਨੇ ਰੁਤਬੇ ਵਾਪਸ ਲੈਂਦੇ ਹੋਏ ਇਸ ਨੂੰ ਪੰਥ 'ਚੋਂ ਛੇਦਦੇ ਹਾਂ। ਇਕਬਾਲ ਦਾ ਹੁਣ ਸਿੱਖ ਪੰਥ ਨਾਲ ਕੋਈ ਵਾਸਤਾ ਨਹੀਂ।ਕੋਈ ਵੀ ਇਸ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖੇ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਕਿਸੇ ਰੁੱਤਬੇ ਵਾਲੇ ਅਹੁਦੇ 'ਤੇ ਬੈਠ ਕੇ ਤੇ ਗੈਰ ਸਿੱਖ ਹੋਣ ਦੇ ਨਾਤੇ ਕੌਮ 'ਚ ਦੁਵਿਧਾ ਪੈਦਾ ਕਰਦਿਆਂ ਇਹ ਕਹਿਣਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੋਬਿੰਦ ਰਮਾਇਣ ਲਿਖੀ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ 15 ਦਿਨ ਦਾ ਸਮਾਂ ਦਿੱਤਾ ਹੋਇਆ ਹੈ। ਉਹ ਇਸ ਸਮੇਂ ਦੌਰਾਨ ਆਪਣੇ ਇਲਫ਼ਾਜ਼ ਵਾਪਸ ਲੈ ਕੇ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਨਹੀਂ ਤਾਂ ਜਥੇਬੰਦੀਆਂ ਸੰਘਰਸ਼ ਵਿੱਢਣਗੀਆਂ।

ਇਹ ਵੀ ਪੜ੍ਹੋ:  ਕੀੜੇ ਪੈਣ ਕਾਰਨ ਫ਼ੌਤ ਹੋਈ ਅਫ਼ਸਰਸ਼ਾਹਾਂ ਦੀ 'ਮਾਂ', ਪਹਿਲੀ ਵਾਰ ਕੈਮਰੇ ਸਾਹਮਣੇ ਆਇਆ ਪੁੱਤ


Shyna

Content Editor

Related News