ਸਰਬਤ ਦਾ ਭਲਾ ਟਰੱਸਟ ਨੇ ਸ਼ਹੀਦਾਂ ਦੇ ਪਰਿਵਾਰਾਂ ਦੀ ਫੜ੍ਹੀ ਬਾਂਹ (ਵੀਡੀਓ)

Monday, Feb 25, 2019 - 03:03 PM (IST)

ਰੋਪੜ (ਸੱਜਣ ਸੈਣੀ)— ਪੁਲਵਾਮਾ ਹਮਲੇ 'ਚ ਸ਼ਹੀਦ ਹੋਏ 44 ਜਵਾਨਾਂ 'ਚ ਸ਼ਾਮਲ ਪੰਜਾਬ ਦੇ ਚਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿਸ਼ਵ ਪੱਧਰ ਦੀ ਸਮਾਜ ਸੇਵੀ ਸੰਸਥਾ ਸਰਬਤ ਦਾ ਭਲਾ ਟਰੱਸਟ ਵੱਲੋਂ ਹਰ ਮਹੀਨੇ 10 ਹਜ਼ਾਰ ਰੁਪਏ ਪੈਨਸ਼ਨ ਦੇਣ ਐਲਾਨ ਕੀਤਾ ਗਿਆ ਹੈ। ਇਹ ਐਲਾਨ ਖੁਦ ਸੰਸਥਾ ਮੁਖੀ ਐੱਸ. ਪੀ. ਸਿੰਘ. ਓਬਰਾਏ ਵੱਲੋਂ ਜ਼ਿਲਾ ਰੂਪਨਗਰ ਦੇ ਪਿੰਡ ਰੌਲੀ ਦੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ ਗਿਆ। 

PunjabKesari
ਜ਼ਿਕਰਯੋਗ ਹੈ ਕਿ ਸਰਬਤ ਦਾ ਭਲਾ ਟਰੱਸਟ ਪਹਿਲੀਵਾਰ ਉਸ ਸਮੇਂ ਵਿਸ਼ਵ ਭਰ 'ਚ ਸਾਹਮਣੇ ਆਇਆ ਸੀ ਜਦੋਂ ਦੁਬਈ 'ਚ ਇਕ ਵਿਅਕਤੀ ਦੇ ਕਤਲ ਦੇ ਦੋਸ਼ 'ਚ ਫਸੇ ਕਈ ਭਾਰਤੀਆਂ ਨੂੰ ਛੁਡਵਾਉਣ ਲਈ ਬਲੱਡ ਮਨੀ ਦੇ ਕੇ ਉਨ੍ਹਾਂ ਨੂੰ ਫਾਂਸੀ ਦੇ ਫੰਦੇ ਤੋਂ ਬਚਾ ਕੇ ਸਹੀ ਸਲਾਮਤ ਭਾਰਤ ਪਹੁੰਚਇਆ ਗਿਆ ਸੀ ਅਤੇ ਹੁਣ ਇਸ ਸੰਸਥਾ ਦੇ ਮੁਖੀ ਵੱਲੋਂ ਆਪਣੀ ਕਮਾਈ ਦਾ 98 ਫੀਸਦੀ ਸਮਾਜ ਸੇਵੀ ਕੰਮਾਂ 'ਚ ਖਰਚ ਕੀਤਾ ਜਾਂਦਾ ਹੈ।


author

shivani attri

Content Editor

Related News