ਪੰਜਾਬ ਵਿਧਾਨ ਸਭਾ 'ਚ ਰੌਲਾ ਪਾਉਂਦੇ ਵਿਰੋਧੀਆਂ ਨੂੰ ਬੋਲੇ ਸਰਬਜੀਤ ਮਾਣੂੰਕੇ, 'ਗਿੱਧਾ ਕਿਹੜੀ ਗੱਲ ਦਾ ਪਾਉਂਦੇ ਹੋ?

Thursday, Sep 29, 2022 - 03:59 PM (IST)

ਪੰਜਾਬ ਵਿਧਾਨ ਸਭਾ 'ਚ ਰੌਲਾ ਪਾਉਂਦੇ ਵਿਰੋਧੀਆਂ ਨੂੰ ਬੋਲੇ ਸਰਬਜੀਤ ਮਾਣੂੰਕੇ, 'ਗਿੱਧਾ ਕਿਹੜੀ ਗੱਲ ਦਾ ਪਾਉਂਦੇ ਹੋ?

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਇਜਲਾਸ ਦੌਰਾਨ ਸਦਨ ਅੰਦਰ ਰੌਲਾ ਪਾ ਰਹੇ ਕਾਂਗਰਸੀਆਂ ਨੂੰ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਪੁੱਛਿਆ ਕਿ ਉਹ ਗਿੱਧਾ ਕਿਸ ਗੱਲ ਦਾ ਪਾ ਰਹੇ ਹਨ। ਦੱਸ ਦੇਈਏ ਕਿ ਮੰਤਰੀ ਫ਼ੌਜਾ ਸਿੰਘ ਸਰਾਰੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਕਾਂਗਰਸੀਆਂ ਵੱਲੋਂ ਸਦਨ ਅੰਦਰ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਸਦਨ ਦੀ ਕਾਰਵਾਈ 'ਚ ਨਾਅਰੇ ਲਾਉਂਦੇ ਹੋਏ ਰੁਕਾਵਟ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਹੋਟਲਾਂ 'ਚ ਲਿਜਾ ਦਰਿੰਦਿਆਂ ਨੇ ਲੁੱਟੀ ਅੱਲ੍ਹੜ ਕੁੜੀ ਦੀ ਇੱਜ਼ਤ, ਚੱਕਰ ਆਉਣ ਮਗਰੋਂ ਪਤਾ ਲੱਗੇ ਸੱਚ ਨੇ ਉਡਾ ਛੱਡੇ ਹੋਸ਼

ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਜਦੋਂ ਦਲਿਤ ਬੱਚਿਆਂ ਦੇ ਵਜ਼ੀਫਿਆਂ 'ਚ ਕਾਂਗਰਸੀ ਮੰਤਰੀ ਨੇ ਘਪਲਾ ਕੀਤਾ ਸੀ ਤਾਂ ਉਸ ਸਮੇਂ ਕਾਂਗਰਸੀ ਕਿਉਂ ਨਹੀਂ ਬੋਲੇ। ਸਰਬਜੀਤ ਕੌਰ ਮਾਣੂੰਕੇ ਨੇ ਸਦਨ ਅੰਦਰ ਮਤਾ ਪੇਸ਼ ਕਰਦਿਆਂ ਉਨ੍ਹਾਂ ਗਰੀਬ ਅਤੇ ਦਲਿਤ ਬੱਚਿਆਂ ਲਈ ਲੋੜੀਂਦੇ ਉਪਰਾਲੇ ਕਰਨ ਦੀ ਗੱਲ ਕਹੀ, ਜਿਨ੍ਹਾਂ ਨੂੰ ਵਜ਼ੀਫ਼ੇ ਨਾ ਮਿਲਣ ਕਾਰਨ ਸਿੱਖਿਆ ਸੰਸਥਾਨਾਂ ਵੱਲੋਂ ਸਰਟੀਫਿਕੇਟ ਨਹੀਂ ਦਿੱਤੇ ਗਏ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਕਾਂਗਰਸੀਆਂ ਦਾ ਜ਼ਬਰਦਸਤ ਹੰਗਾਮਾ, ਬੋਲੇ-ਮੰਤਰੀ ਫ਼ੌਜਾ ਸਿੰਘ ਸਰਾਰੀ ਨੂੰ ਗ੍ਰਿਫ਼ਤਾਰ ਕਰੋ

ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੇ ਦਲਿਤ ਵਿਦਿਆਰਥੀਆਂ ਨਾਲ ਧ੍ਰੋਹ ਕਮਾਇਆ ਹੈ, ਜਿਸ ਕਾਰਨ ਕਿੰਨੇ ਲੱਖ ਬੱਚਿਆਂ ਨੇ ਪੜ੍ਹਾਈ ਵਿਚਕਾਰ ਹੀ ਛੱਡ ਦਿੱਤੀ।
ਨੋਟ : ਇਸ ਖ਼ਬਰ ਸੰਬਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News