ਮਾਮਲਾ ਪਿੰਡ ਸਰਲੀ ਕਲਾਂ ਵਿਖੇ ਹੋਏ ਕਤਲ ਦਾ, ਇਕ ਦੋਸ਼ੀ ਕਾਬੂ

Monday, May 20, 2019 - 04:53 PM (IST)

ਮਾਮਲਾ ਪਿੰਡ ਸਰਲੀ ਕਲਾਂ ਵਿਖੇ ਹੋਏ ਕਤਲ ਦਾ, ਇਕ ਦੋਸ਼ੀ ਕਾਬੂ

ਖਡੂਰ ਸਾਹਿਬ (ਗਿੱਲ, ਵਿਜੇ) - ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਸਰਲੀ ਕਲਾਂ ਵਿਖੇ ਬੰਟੀ ਸਿੰਘ ਨਾਂ ਦੇ ਨੌਜਵਾਨ ਦਾ 3 ਵਿਅਕਤੀਆਂ ਵਲੋਂ ਕਤਲ ਕਰ ਦਿੱਤਾ ਗਿਆ ਸੀ, ਜਿਸ ਦੇ ਇਕ ਦੋਸ਼ੀ ਨੂੰ ਥਾਣਾ ਵੈਰੋਵਾਲ ਦੀ ਪੁਲਸ ਨੇ ਕਾਬੂ ਕਰ ਲਿਆ ਹੈ। ਕਾਬੂ ਕੀਤੇ ਦੋਸ਼ੀ ਗੁਰਜਿੰਦਰ ਸਿੰਘ ਗੋਰਾ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ । ਏ.ਐੱਸ. ਆਈ. ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮ੍ਰਿਤਕ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਗੁਰਜਿੰਦਰ ਸਿੰਘ ਗੋਰਾ, ਯੋਧਬੀਰ ਸਿੰਘ ਸੁੱਖ, ਮਨਜਿੰਦਰ ਸਿੰਘ ਸੋਨੀ ਬੰਟੀ ਸਿੰਘ 'ਤੇ ਕ੍ਰਾਂਤੀਸੈਨਾ 'ਚ ਸ਼ਾਮਲ ਹੋਣ ਦਾ ਦਬਾਅ ਪਾ ਰਹੇ ਸਨ।

ਬੰਟੀ ਵਲੋਂ ਕ੍ਰਾਂਤੀਸੈਨਾ 'ਚ ਸ਼ਾਮਲ ਹੋਣ ਤੋਂ ਮਨਾ ਦੇਣ ਕਾਰਨ ਇਨ੍ਹਾਂ ਦਾ ਸਵੇਰੇ ਵੀ ਝਗੜਾ ਹੋ ਗਿਆ ਸੀ, ਜਿਸ ਦੀ ਰੰਜਿਸ਼ ਦੇ ਤਹਿਤ ਇਨ੍ਹਾਂ ਤਿੰਨਾਂ ਵਿਅਕਤੀਆ ਨੇ ਬੰਟੀ ਸਿੰਘ ਦੀ ਧੋਣ 'ਤੇ ਦਾਤਰ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਇਸ ਮੌਕੇ ਏ.ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੇ ਬਾਕੀ ਦੋਸ਼ੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ।


author

rajwinder kaur

Content Editor

Related News