ਸਾਰਾਗੜ੍ਹੀ ਦਿਵਸ ਮੌਕੇ ਫਿਰੋਜ਼ਪੁਰ 'ਚ ਇਕੱਠੇ ਹੋਏ ਸ਼ਹੀਦਾਂ ਦੇ ਵਾਰਿਸ

Friday, Sep 13, 2019 - 04:48 PM (IST)

ਸਾਰਾਗੜ੍ਹੀ ਦਿਵਸ ਮੌਕੇ ਫਿਰੋਜ਼ਪੁਰ 'ਚ ਇਕੱਠੇ ਹੋਏ ਸ਼ਹੀਦਾਂ ਦੇ ਵਾਰਿਸ

ਫਿਰੋਜ਼ਪੁਰ (ਸਨੀ ਚੋਪੜਾ) - 12 ਸਤੰਬਰ ਨੂੰ ਸਾਰਾਗੜ੍ਹੀ ਦਿਵਸ ਮੌਕੇ ਜ਼ਿਲਾ ਫਿਰੋਜ਼ਪੁਰ 'ਚ ਪੰਜਾਬ ਸਰਕਾਰ ਵਲੋਂ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ 'ਚ ਉਨ੍ਹਾਂ 22 ਸ਼ਹੀਦਾਂ ਨੂੰ ਵਿਸ਼ੇਸ਼ ਤੌਰ 'ਤੇ ਯਾਦ ਕੀਤਾ ਗਿਆ, ਜਿਨ੍ਹਾਂ ਨੇ 12 ਸਤੰਬਰ 1897 ਨੂੰ 12000 ਪਠਾਣਾਂ ਨਾਲ ਯੁੱਧ ਲੜਦੇ ਹੋਏ ਕਰੀਬ 7 ਘੰਟੇ ਤੱਕ ਡੱਟ ਕੇ ਸਾਹਮਣਾ ਕੀਤਾ ਸੀ। ਦੱਸ ਦੇਈਏ ਕਿ ਸਾਰਾਗੜ੍ਹੀ 'ਚ ਸ਼ਹੀਦ ਹੋਏ ਜ਼ਿਆਦਾਤਰ ਸ਼ਹੀਦ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਦੇ ਸਨ, ਇਸ ਲਈ ਫਿਰੋਜ਼ਪੁਰ 'ਚ 1902 ਨੂੰ ਅੰਗਰੇਜ ਲੈਫਟੀਨੈਂਟ ਗਵਰਨਰ ਸਰ ਚਾਰਲਸ ਮਾਰਟਗੁਮਰੀ ਰਿਵਾਜ਼ ਚਾਰ ਇਕੋ ਜਿਹੇ ਦਰਵਾਜਿਆਂ ਵਾਲਾ ਗੁਰਦੁਆਰਾ ਸਾਹਿਬ ਬਣਾਇਆ। ਇਸੇ ਕਾਰਨ ਉਨ੍ਹਾਂ ਸੂਰਵੀਰਾਂ ਦੀ ਯਾਦ 'ਚ ਇਥੇ ਹਰ ਸਾਲ ਸਮਾਗਮ ਕਰਾਇਆ ਜਾਂਦਾ ਹੈ। ਇਸ ਵਾਰ ਇਸ ਸਮਾਗਮ 'ਚ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਤੌਰ ਮੁੱਖ ਮਹਿਮਾਨ ਵਜੋਂ ਇਥੇ ਪੰਹੁਚੇ, ਜਿਨ੍ਹਾਂ ਨਾਲ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੀ ਮੌਜੂਦ ਸਨ।

PunjabKesari

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 1 ਕਰੋੜ ਰੁਪਏ ਦੀ ਗ੍ਰਾਂਟ ਸਾਰਾਗੜ੍ਹੀ ਮੈਮੋਰੀਅਲ ਬਣਾਉਣ ਲਈ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ 2 ਕਰੋੜ ਰੁਪਏ ਟੂਰਿਸਟ ਫਸੀਲਟੇਸਨ ਸੈਂਟਰ ਲਈ ਵੀ ਦਿੱਤੇ ਗਏ ਹਨ। ਵੱਖ-ਵੱਖ ਸਵਾਲਾਂ ਦੇ ਜਵਾਬ ਦਿੰਦਿਆਂ ਬਲਬੀਰ ਸਿੰਘ ਨੇ ਕਿਹਾ ਕਿ ਫਿਰੋਜ਼ਪੁਰ 'ਚ ਪੀ.ਜੀ.ਆਈ. ਬਣਾਉਣ ਦੀ ਸਾਰੀ ਕਾਰਵਾਈ ਰਾਜ ਸਰਕਾਰ ਵਲੋਂ ਪੂਰੀ ਕਰ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਬਟਾਲਾ ਵਿਖੇ ਹੋਏ ਧਮਾਕੇ ਨੂੰ ਲੈ ਕੇ ਡੀ.ਸੀ. ਨਾਲ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਸਿਮਰਜੀਤ ਬੈਂਸ ਨੂੰ ਆਪਣੇ ਲਪੇਟੇ 'ਚ ਲਿਆ ਹੈ। ਉਨ੍ਹਾਂ ਕਿਹਾ ਕਿ ਬੈਂਸ ਦੇ ਬੋਲਣ ਦਾ ਤਰੀਕਾ ਗਲਤ ਸੀ। ਦੱਸ ਦੇਈਏ ਕਿ ਸਾਰਾਗੜ੍ਹੀ ਦਿਵਸ ਮੌਕੇ ਜਿਥੇ ਸਾਰਾਗੜ੍ਹੀ ਸ਼ਹੀਦਾਂ ਦੇ ਪਰਿਵਾਰਕ ਵਾਰਿਸਾਂ ਨੂੰ ਸਨਮਾਨਿਤ ਕੀਤਾ ਗਿਆ, ਉਥੇ ਹੀ ਇਸ ਮੌਕੇ ਵੱਖ-ਵੱਖ ਵਿਭਾਗਾਂ ਵਲੋਂ ਪ੍ਰਦਰਸ਼ਨੀਆਂ ਵੀ ਲਾਈਆਂ ਗਈਆਂ ਸਨ।

PunjabKesari


author

rajwinder kaur

Content Editor

Related News