ਜਲੰਧਰ ਤੋਂ ਟਿਕਟ ਮਿਲਣ ਤੋਂ ਬਾਅਦ ਸੁਣੋ ਸੰਤੋਖ ਚੌਧਰੀ ਦਾ ਬਿਆਨ (ਵੀਡੀਓ)
Wednesday, Apr 03, 2019 - 04:56 PM (IST)
ਜਲੰਧਰ/ਨਵੀਂ ਦਿੱਲੀ— ਜਲੰਧਰ ਲੋਕ ਸਭਾ ਸੀਟ ਤੋਂ ਟਿਕਟ ਮਿਲਦੇ ਹੀ ਮੌਜੂਦਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ। ਮੀਡੀਆ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹਾਈਕਮਾਂਡ ਨੇ ਮੇਰੇ 'ਤੇ ਭਰੋਸਾ ਕਰਕੇ ਮੈਨੂੰ ਦੋਬਾਰਾ ਟਿਕਟ ਦਿੱਤੀ ਹੈ, ਮੈਂ ਉਸੇ ਵਿਸ਼ਵਾਸ ਨੂੰ ਕਾਇਮ ਰੱਖਦੇ ਹੋਏ ਜਲੰਧਰ ਤੋਂ ਭਾਰੀ ਬਹੁਮਤ ਦੇ ਨਾਲ ਜਿੱਤਾਂਗਾ। ਉਥੇ ਹੀ ਕਾਂਗਰਸ ਵੱਲੋਂ ਜਾਰੀ ਕੀਤੇ ਗਏ ਮੈਨੀਫੈਸਟੋ 'ਤੇ ਬੋਲਦੇ ਹੋਏ ਕਿਹਾ ਕਿ ਕਾਂਗਰਸ ਵੱਲੋਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਨਾਲ ਗਰੀਬ ਲੋਕਾਂ ਸਮੇਤ ਨੌਜਵਾਨਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਹੁਣ ਭਰੋਸਾ ਹੋ ਗਿਆ ਹੈ ਕਿ ਰਾਹੁਲ ਗਾਂਧੀ ਜੋ ਕਹਿੰਦੇ ਹਨ ਉਹ ਕਰਦੇ ਵੀ ਹਨ। ਮੈਨੀਫੈਸਟੋ 'ਚ ਇਕ ਸੰਕਲਪ ਦਿੱਤਾ ਗਿਆ ਹੈ ਕਿ ਦੇਸ਼ 'ਚੋਂ ਗਰੀਬੀ ਨੂੰ ਹਟਾਉਣਾ ਹੈ।
ਉਥੇ ਹੀ ਸਟਿੰਗ ਆਪਰੇਸ਼ਨ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਇਕ ਸਾਜਿਸ਼ ਸੀ। ਲੋਕਾਂ ਨੇ ਵੀ ਉਸ ਨੂੰ ਵੀ ਉਸ ਸਟਿੰਗ ਨੂੰ ਨਕਾਰਿਆ ਹੈ ਅਤੇ ਉਸ ਦਾ ਕੋਈ ਵੀ ਅਸਰ ਨਹੀਂ ਪੈਣ ਵਾਲਾ।
ਉਥੇ ਹੀ ਚਰਨਜੀਤ ਸਿੰਘ ਅਟਵਾਲ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਟਵਾਲ ਨਾਲ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ। ਉਹ ਬਾਹਰੋਂ ਆਏ ਹਨ ਅਤੇ ਉਨ੍ਹਾਂ ਦੀ ਕੋਈ ਵੀ ਜਲੰਧਰ ਸੀਟ 'ਤੇ ਪਕੜ ਨਹੀਂ ਹੈ। ਚਰਨਜੀਤ ਸਿੰਘ ਅਟਵਾਲ ਦਾ ਜਲੰਧਰ ਦੀ ਸੀਟ 'ਤੇ ਕੋਈ ਵੀ ਅਸਰ ਨਹੀਂ ਪੈਣ ਵਾਲਾ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਅਧੂਰੇ ਪਏ ਕੰਮਾਂ ਨੂੰ ਅਗਲੇ ਪੰਜ ਸਾਲਾਂ 'ਚ ਪੂਰਾ ਕਰਨਗੇ, ਜਿਸ ਤਹਿਤ ਜਲੰਧਰ ਨੂੰ ਸਮਾਰਟ ਸਿਟੀ ਦੇ ਤੌਰ 'ਤੇ ਵਿਕਸਿਤ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਾਰੇ ਵਰਗਾਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ ਅਤੇ ਕਾਂਗਰਸ ਦੇ ਚੋਣ ਐਲਾਨ ਪੱਤਰ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਉਪਲੱਬਧੀਆਂ ਦੇ ਆਧਾਰ 'ਤੇ ਚੋਣ ਮੈਦਾਨ 'ਚ ਉਤਰਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਲੋਕ ਸਭਾ ਚੋਣਾਂ ਲਈ ਆਪਣੇ ਪੱਤੇ ਖੋਲ੍ਹਦੇ ਹੋਏ ਪੰਜਾਬ 'ਚ 6 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਿਸ 'ਚ ਸੰਤੋਖ ਚੌਧਰੀ ਜਲੰਧਰ ਤੋਂ, ਰਵਨੀਤ ਬਿੱਟੂ ਲੁਧਿਆਣਾ ਤੋਂ, ਪਰਨੀਤ ਕੌਰ ਨੂੰ ਪਟਿਆਲਾ ਤੋਂ, ਰਾਜ ਕੁਮਾਰ ਚੱਬੇਵਾਲਾ ਨੂੰ ਹੁਸ਼ਿਆਰਪੁਰ ਤੋਂ, ਸੁਨੀਲ ਜਾਖੜ ਨੂੰ ਗੁਰਦਾਸਪੁਰ ਤੋਂ, ਗੁਰਜੀਤ ਸਿੰਘ ਔਜਲਾ ਨੂੰ ਅੰਮ੍ਰਿਤਸਰ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਇਸ ਦੇ ਨਾਲ ਹੀ ਕੇਂਦਰੀ ਚੋਣ ਕਮੇਟੀ ਵੱਲੋਂ ਚੰਡੀਗੜ੍ਹ ਤੋਂ ਪਵਨ ਬਾਂਸਲ ਨੂੰ ਟਿਕਟ ਦਿੱਤੀ ਗਈ ਹੈ।
