ਇਰਾਕ 'ਚ ਫਸੀਆਂ ਪੰਜਾਬ ਦੀਆਂ ਧੀਆਂ, 80 ਹਜ਼ਾਰ 'ਚ ਸ਼ੇਖਾਂ ਨੂੰ ਵੇਚੀਆਂ, ਦੱਸੀ ਰੌਂਗਟੇ ਖੜ੍ਹੇ ਕਰਨ ਵਾਲੀ ਕਹਾਣੀ

12/01/2023 12:38:40 PM

ਸੁਲਤਾਨਪੁਰ ਲੋਧੀ (ਧੀਰ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਇਰਾਕ ’ਚੋਂ ਵਾਪਸ ਆਈਆਂ ਲੜਕੀਆਂ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਰੌਂਗਟੇ ਖੜੇ ਕਰਨ ਵਾਲੀਆਂ ਗੱਲਾਂ ਦੱਸੀਆਂ ਹਨ। ਗੱਲਬਾਤ ਦੌਰਾਨ ਪੀੜਤ ਕੁੜੀਆਂ ਨੇ ਦੱਸਿਆ ਉਨ੍ਹਾਂ ਨੂੰ ਇਰਾਕ ਵਿਚ ਟ੍ਰੈਵਲ ਏਜੰਟਾਂ ਨੇ ਵੇਚ ਦਿੱਤਾ ਸੀ। ਇਰਾਕ ਵਿਚੋਂ ਵਾਪਸ ਆਈਆਂ ਦੋ ਕੁੜੀਆਂ ਨਾਲ ਮਲੇਸ਼ੀਆਂ ਤੋਂ ਆਇਆ ਇਕ ਮੁੰਡਾ ਵੀ ਵਾਪਸ ਆਇਆ ਹੈ, ਜਿਹੜਾ ਉੱਥੇ ਜੇਲ੍ਹ ’ਚ ਫਸਿਆ ਹੋਇਆ ਸੀ। ਇਨ੍ਹਾਂ ਪੀੜਤ ਕੁੜੀਆਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਕੀਤੇ ਉਪਰਾਲਿਆਂ ਸਦਕਾ ਉਹ ਮੁੜ ਆਪਣੇ ਘਰੀ ਪਰਤ ਸਕੀਆਂ।

ਉਕਤ ਦੋਵੇਂ ਕੁੜੀਆਂ ਨੇ ਦੱਸਿਆ ਕਿ ਉਹ 10 ਜੁਲਾਈ ਨੂੰ ਇਰਾਕ ਗਈਆਂ ਸਨ ਅਤੇ ਉਨ੍ਹਾਂ ਨੂੰ ਫਗਵਾੜਾ ਦੀ ਰਹਿਣ ਵਾਲੀ ਮਨਦੀਪ ਕੌਰ ਨਾਂ ਦੀ ਟ੍ਰੈਵਲ ਏਜੰਟ ਨੇ 80-80 ਹਾਜ਼ਰ ਲੈ ਕੇ ਪਹਿਲਾਂ ਦੁਬਈ ਭੇਜਿਆ ਅਤੇ ਉਥੋਂ 8 ਘੰਟੇ ਏਅਰਪੋਰਟ ’ਤੇ ਰੁਕਣ ਤੋਂ ਬਾਅਦ ਉਨ੍ਹਾਂ ਨੂੰ ਇਰਾਕ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਉਨ੍ਹਾਂ ਨੂੰ ਤਾਂ ਵੇਚ ਦਿੱਤਾ ਗਿਆ ਸੀ। ਉਨ੍ਹਾਂ ਕੋਲੋਂ ਦੇਰ ਰਾਤ ਤੱਕ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਸੀ ਅਤੇ ਕੰਮ ਨਾ ਕਰਨ ਦੀ ਸੂਰਤ ’ਚ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਸੀ, ਜਿਹੜੀਆਂ ਕੁੜੀਆਂ ਕੰਮ ਕਰਨ ਤੋਂ ਮਨ੍ਹਾ ਕਰਦੀਆਂ ਸਨ, ਉਨ੍ਹਾਂ ਨੂੰ ਨਿਰਵਸਤਰ ਕਰਕੇ ਬਾਥਰੂਮਾਂ ’ਚ ਬੰਦ ਕਰ ਦਿੱਤਾ ਜਾਂਦਾ ਸੀ। ਪੀੜਤ ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਰਾਕ ਭੇਜਣ ਸਮੇਂ ਟ੍ਰੈਵਲ ਏਜੰਟ ਨੇ ਕਿਹਾ ਸੀ ਕਿ ਰੈਸਟੋਰੈਂਟ ਵਿਚ ਕੰਮ ’ਤੇ ਲਾਇਆ ਜਾਵੇਗਾ ਅਤੇ 50 ਹਾਜ਼ਰ ਮਹੀਨੇ ਦੀ ਤਨਖ਼ਾਹ ਦਾ ਲਾਰਾ ਲਾਇਆ ਗਿਆ ਸੀ ਪਰ ਉਨ੍ਹਾਂ ਨਾਲ ਉੱਥੇ ਬਹੁਤ ਤਸ਼ੱਦਦ ਕੀਤਾ ਗਿਆ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਕੁੜੀਆਂ ਨੂੰ ਖਾੜੀ ਦੇਸ਼ਾਂ ਦੇ ਵਿਚ ਨਾ ਭੇਜੋ, ਉੱਥੇ ਲੜਕੀਆਂ ਨਾਲ ਬਹੁਤ ਬੁਰਾ ਵਰਤਾਅ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਹੁਣ ਵਟਸਐਪ ਚੈਨਲ ’ਤੇ ਆਉਣਗੇ DGP ਗੌਰਵ ਯਾਦਵ, ਮਿਲਣਗੀਆਂ ਅਹਿਮ ਸੂਚਨਾਵਾਂ

PunjabKesari

ਮੁੱਖ ਮੰਤਰੀ ਅਤੇ ਡੀ. ਜੀ. ਪੀ. ਨੂੰ ਫਰਜ਼ੀ ਟ੍ਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਨੂੰ ਅਪੀਲ ਕੀਤੀ ਕਿ ਟ੍ਰੈਵਲ ਏਜੰਟਾਂ ਵਿਰੁੱਧ ਸਖ਼ਤੀ ਨਾਲ ਨਿੱਜਠਿਆ ਜਾਵੇ ਤਾਂ ਜੋ ਭੋਲੇ ਭਾਲੇ ਲੋਕਾਂ ਨੂੰ ਠੱਗੀ ਤੋਂ ਬਚਾਇਆ ਜਾਵੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਮੰਗ ਕੀਤੀ ਕਿ ਪੰਜਾਬ ਵਿਚ ਟ੍ਰੈਵਲ ਏਜੰਟਾਂ ਦਾ ਇਕ ਵੱਡਾ ਗਿਰੋਹ ਸਰਗਮ ਹੈ, ਜਿਸ ਨੂੰ ਕਾਬੂ ਕਰਨ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਕਿ ਟ੍ਰੈਵਲ ਏਜੰਟ ਗਰੀਬ ਅਤੇ ਭੋਲੇ-ਭਾਲੇ ਲੋਕਾਂ ਨੂੰ ਠੱਗ ਰਹੇ ਹਨ ਅਤੇ ਉਨ੍ਹਾਂ ਦੀਆਂ ਨੌਜਵਾਨ ਕੁੜੀਆਂ ਨੂੰ ਖਾੜੀ ਦੇਸ਼ਾਂ ’ਚ ਲਿਜਾ ਕੇ ਵੇਚ ਰਹੇ ਹਨ।

ਖਾੜੀ ਦੇਸ਼ਾਂ ’ਚ ਕੁੜੀਆਂ ਨੂੰ ਵੇਚਣ ਵਾਲਾ ਟ੍ਰੈਵਲ ਏਜੰਟਾਂ ਦਾ ਗਿਰੋਹ ਪੰਜਾਬ ’ਚ ਸਰਗਰਮ
ਦੱਸ ਦੇਈਏ ਕਿ ਪੰਜਾਬ ਦੇ ਵਿਚ ਕੁੜੀਆਂ ਨੂੰ ਖਾੜੀ ਦੇਸ਼ਾਂ ਵਿਚ ਵੇਚਣ ਵਾਲਾ ਟ੍ਰੈਵਲ ਏਜੰਟਾਂ ਦਾ ਗਿਰੋਹ ਸਰਗਰਮ ਹੈ। ਜੋ ਲਗਾਤਾਰ ਕੁੜੀਆਂ ਨੂੰ ਖਾੜੀ ਦੇਸ਼ਾਂ ਵਿਚ ਭੇਜ ਕੇ ਉਨ੍ਹਾਂ ਨੂੰ ਗਲਤ ਧੰਦੇ ਵਿਚ ਪਾ ਰਿਹਾ ਹੈ। ਜਦੋਂ ਉੱਥੇ ਕੁੜੀਆਂ ਫਸ ਜਾਂਦੀਆਂ ਹਨ ਤਾਂ ਨਾਲ ਉਨ੍ਹਾਂ ਨਾਲ ਬਹੁਤ ਤਸ਼ੱਦਦ ਕੀਤਾ ਜਾਂਦਾ ਹੈ। ਇਨ੍ਹਾਂ ਟ੍ਰੈਵਲ ਏਜੰਟਾਂ ਨੂੰ ਕਾਨੂੰਨ ਦੀ ਕੋਈ ਪ੍ਰਵਾਹ ਨਹੀਂ ਹੈ। ਸ਼ਰੇਆਮ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖ਼ੁਸ਼ ਕੀਤੇ ਸਰਪੰਚ, ਪੰਚਾਇਤਾਂ ਨੂੰ ਦਿੱਤੇ ਇਹ ਨਿਰਦੇਸ਼

ਲੋੜਵੰਦ ਪਰਿਵਾਰ ਹੀ ਟ੍ਰੈਵਲ ਏਜੰਟਾਂ ਦੇ ਟਾਰਗੈੱਟ ’ਤੇ
ਪੰਜਾਬ ’ਚ ਸਰਗਰ ਫਰਜ਼ੀ ਟ੍ਰੈਵਲ ਏਜੰਟਾਂ ਦੇ ਟਾਰਗੈੱਟ ’ਤੇ ਸਿਰਫ਼ ਲੋੜਵੰਦ ਪਰਿਵਾਰ ਹੀ ਹਨ। ਉਨ੍ਹਾਂ ਨੂੰ ਪਤਾ ਹੈ ਕਿ ਇਨ੍ਹਾਂ ਪਰਿਵਾਰਾਂ ਦੀ ਹਾਲਤ ਬਹੁਤ ਮਾੜੀ ਹੈ। ਇਸ ਲਈ ਉਹ ਗ਼ਰੀਬ ਪਰਿਵਾਰਾਂ ਦੀਆਂ ਕੁੜੀਆਂ ਨੂੰ ਵੱਡੇ-ਵੱਡੇ ਸੁਫ਼ਨੇ ਵਿਖਾ ਕੇ ਆਪਣੇ ਜਾਲ ਦੇ ਵਿਚ ਫਸਾ ਲੈਂਦੇ ਹਨ। ਕੁੜੀਆਂ ਨੂੰ ਮੋਟੀਆਂ ਤਨਖ਼ਾਹਾਂ ਦੇਣ ਦਾ ਲਾਲਚ ਦਿੰਦੇ ਹਨ। ਫਿਰ ਉਨ੍ਹਾਂ ਨੂੰ ਵਿਦੇਸ਼ ਭੇਜ ਕੇ ਵੇਚ ਦਿੰਦੇ ਹਨ, ਜਿੱਥੇ ਕੁੜੀਆਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਹੋਏ ਦੋ ਗੈਂਗਸਟਰਾਂ ਦੇ ਐਨਕਾਊਂਟਰ 'ਤੇ ਪੰਜਾਬ ਪੁਲਸ ਦਾ ਵੱਡਾ ਬਿਆਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


shivani attri

Content Editor

Related News