ਚੰਦਰਯਾਨ-3 ਦੀ ਚੰਦਰਮਾ ’ਤੇ ਸਫ਼ਲ ਲੈਂਡਿੰਗ ਇਕ ਇਤਿਹਾਸਕ ਪਲ: ਸੰਤ ਸੀਚੇਵਾਲ

Thursday, Aug 24, 2023 - 12:06 PM (IST)

ਚੰਦਰਯਾਨ-3 ਦੀ ਚੰਦਰਮਾ ’ਤੇ ਸਫ਼ਲ ਲੈਂਡਿੰਗ ਇਕ ਇਤਿਹਾਸਕ ਪਲ: ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ (ਧੀਰ)-ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਚੰਦਰਯਾਨ-3 ਦੀ ਚੰਦਰਮਾ ’ਤੇ ਸਫ਼ਲ ਲੈਂਡਿੰਗ ਕਰਨ ਨੂੰ ਇਕ ਇਤਿਹਾਸਕ ਪਲ ਦੱਸਦਿਆਂ ਇਸ ਨੂੰ ਇਕ ਬਹੁਤ ਵੱਡੀ ਪ੍ਰਾਪਤੀ ਮੰਨਿਆ ਹੈ। ਉਨ੍ਹਾਂ ਕਿਹਾ ਕਿ ਇਹ ਪਲ ਦੇਸ਼ ਲਈ ਮਾਣ ਕਰਨ ਵਾਲਾ ਹੈ। ਚੰਦਰਮਾ ਦੇ ਦੱਖਣੀ ਧਰੁਵ ’ਤੇ ਪਹੁੰਚਣ ਵਾਲਾ ਭਾਰਤ ਪਹਿਲਾ ਦੇਸ਼ ਵੀ ਬਣ ਗਿਆ ਹੈ। ਚੰਦਰਯਾਨ-3 ਦੀ ਸਫ਼ਲਤਾ ਲਈ ਇਸਰੋ ਦੇ ਸਾਰੇ ਵਿਗਿਆਨੀਆਂ, ਇੰਜੀਨੀਅਰਾਂ ਨੂੰ ਬਹੁਤ-ਬਹੁਤ ਵਧਾਈਆਂ, ਜਿੰਨ੍ਹਾਂ ਨੇ ਸਮੁੱਚੇ 140 ਕਰੋੜ ਭਾਰਤੀਆਂ ਦਾ ਸਿਰ ਪੂਰੇ ਬ੍ਰਹਿਮੰਡ ’ਚ ਉੱਚਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ 23 ਤਾਰੀਖ਼ ਨੂੰ ਇਤਿਹਾਸ ਰਚ ਦਿੱਤਾ। ਏਜੰਸੀ ਮੁਤਾਬਕ ਚੰਦਰਯਾਨ-3 ਦੇ ਲੈਂਡਰ ਨੇ ਤੈਅ ਸਮੇਂ ਮੁਤਾਬਕ ਸ਼ਾਮ 6 ਵਜ ਕੇ 4 ਮਿੰਟ 'ਤੇ ਚੰਦਰਮਾ ਦੀ ਸਤ੍ਹਾ 'ਤੇ ਸਫ਼ਲਤਾਪੂਰਵਕ ਲੈਂਡਿੰਗ ਕੀਤੀ। ਚੰਦਰਯਾਨ-3 14 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਸਫ਼ਲਤਾਪੂਰਵਕ ਪੰਧ 'ਚ ਪਹੁੰਚਾਇਆ ਗਿਆ। 40 ਦਿਨ ਦੀ ਯਾਤਰਾ ਮਗਰੋਂ ਚੰਦਰਯਾਨ-3 ਬੁੱਧਵਾਰ ਨੂੰ ਚੰਨ 'ਤੇ ਪਹੁੰਚ ਗਿਆ। ਇਸਰੋ ਨੇ ਲੈਂਡਿੰਗ ਦਾ ਲਾਈਵ ਟੈਲੀਕਾਸਟ ਵਿਖਾਇਆ। ਇਸਰੋ ਨੇ ਇਸ ਨੂੰ ਦੇਸ਼ ਅਤੇ ਦੁਨੀਆ ਲਈ ਇਤਿਹਾਸਕ ਪਲ ਦੱਸਿਆ। 

ਇਹ ਵੀ ਪੜ੍ਹੋ- ਉਜੜਿਆ ਘਰ: ਭੁਲੱਥ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ, ਮਚਿਆ ਚੀਕ-ਚਿਹਾੜਾ

PunjabKesari

ਚੰਦਰਯਾਨ-3 ਦੱਖਣੀ ਧਰੁਵ 'ਤੇ ਲੈਂਡ ਕੀਤਾ ਹੈ। ਭਾਰਤ ਦੱਖਣੀ ਧਰੁਵ 'ਚ ਪਹੁੰਚਣ ਵਾਲਾ ਪਹਿਲਾਂ, ਜਦਕਿ ਸਾਫਟ ਲੈਂਡਿੰਗ ਕਰਾਉਣ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਇਤਿਹਾਸ ਕਰਿਸ਼ਮੇ ਨੂੰ ਅੰਜਾਮ ਦੇ ਚੁੱਕੇ ਹਨ। ਇਸਰੋ ਦੇ ਇਸ ਮਹੱਤਵਪੂਰਨ ਮਿਸ਼ਨ ਨਾਲ ਪੂਰੀ ਦੁਨੀਆ ਦੀਆਂ ਉਮੀਦਾਂ ਜੁੜੀਆਂ ਹਨ।

ਚੰਦਰਮਾ 'ਤੇ ਕਿੰਨੇ ਦਿਨ ਚੱਲੇਗਾ ਚੰਦਰਯਾਨ-3 ਮਿਸ਼ਨ?
ਲੈਂਡਰ-ਰੋਵਰ ਚੰਦਰਮਾ 'ਤੇ ਇਕ ਦਿਨ ਕੰਮ ਕਰੇਗਾ। ਯਾਨੀ ਕਿ ਧਰਤੀ ਦੇ 14 ਦਿਨ। ਉੱਥੇ ਹੀ ਪ੍ਰੋਪਲਸ਼ਨ ਮੋਡਿਊਲ 4 ਤੋਂ 5 ਸਾਲਾਂ ਲਈ ਕੰਮ ਕਰ ਸਕਦਾ ਹੈ। ਸੰਭਵ ਹੈ ਕਿ ਇਹ ਤਿੰਨੋਂ ਇਸ ਤੋਂ ਜ਼ਿਆਦਾ ਵੀ ਕੰਮ ਕਰ ਸਕਦੇ ਹਨ, ਕਿਉਂਕਿ ਇਸਰੋ ਦੇ ਜ਼ਿਆਦਾਤਰ ਸੈਟੇਲਾਈਟ ਉਮੀਦ ਤੋਂ ਵੱਧ ਚੱਲੇ ਹਨ।

ਇਹ ਵੀ ਪੜ੍ਹੋ- ਮਾਲੇਰਕੋਟਲਾ ਵਿਖੇ ਟਿੱਪਰ ਤੇ ਮੋਟਰਸਾਈਕਲ 'ਚ ਜ਼ਬਰਦਸਤ ਟੱਕਰ, 2 ਵਿਅਕਤੀਆਂ ਦੀ ਦਰਦਨਾਕ ਮੌਤ

ਚੰਦਰਮਾ 'ਤੇ ਕੀ ਖੋਜਿਆ ਜਾ ਸਕਦਾ ਹੈ?
ਰਿਪੋਰਟ ਮੁਤਾਬਕ ਚੰਦਰਮਾ 'ਤੇ ਸੂਰਜੀ ਊਰਜਾ, ਆਕਸੀਜਨ ਅਤੇ ਧਾਤੂਆਂ ਦੇ ਭਰਪੂਰ ਸਰੋਤ ਹਨ। ਚੰਦਰਮਾ ਦੀ ਸਤ੍ਹਾ 'ਤੇ ਮੌਜੂਦ ਜਾਣੇ-ਪਛਾਣੇ ਤੱਤਾਂ ਵਿਚ ਹਾਈਡ੍ਰੋਜਨ (H), ਆਕਸੀਜਨ (O), ਸਿਲੀਕਾਨ (Si), ਆਇਰਨ (Fe), ਮੈਗਨੀਸ਼ੀਅਮ (Mg), ਕੈਲਸ਼ੀਅਮ (Ca), ਐਲੂਮੀਨੀਅਮ (Al), ਮੈਂਗਨੀਜ਼ (Mn) ਅਤੇ ਟਾਈਟੇਨੀਅਮ (Ti)  ਸ਼ਾਮਲ ਹਨ।

ਇਹ ਵੀ ਪੜ੍ਹੋ- ਸਰਕਾਰੀ ਬੱਸਾਂ ਨੂੰ ਲੈ ਕੇ ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਪੰਜਾਬ ਸਰਕਾਰ, ਹਰ ਬੱਸ ’ਤੇ ਲੱਗੇਗਾ ਇਹ ਯੰਤਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News