ਡੇਰਾ ਮੁਖੀ ਮਾਮਲੇ ਨੂੰ ਲੈ ਕੇ ਸੰਤ ਢੱਡਰੀਆਂ ਵਾਲਿਆਂ ਦੀ ਸਿੱਖ ਸੰਗਤ ਨੂੰ ਅਪੀਲ, ਜਾਣੋ ਕੀ ਬੋਲੇ

Thursday, Aug 24, 2017 - 03:16 PM (IST)

ਡੇਰਾ ਮੁਖੀ ਮਾਮਲੇ ਨੂੰ ਲੈ ਕੇ ਸੰਤ ਢੱਡਰੀਆਂ ਵਾਲਿਆਂ ਦੀ ਸਿੱਖ ਸੰਗਤ ਨੂੰ ਅਪੀਲ, ਜਾਣੋ ਕੀ ਬੋਲੇ

ਚੰਡੀਗੜ੍ਹ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ 'ਤੇ 25 ਅਗਸਤ ਨੂੰ ਆਉਣ ਵਾਲੇ ਫੈਸਲੇ ਨੂੰ ਮੁੱਖ ਰੱਖਦਿਆਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਡੇਰਾ ਮੁਖੀ ਦੇ ਮਾਮਲੇ ਨਾਲ ਸਿੱਖ ਭਾਈਚਾਰੇ ਦਾ ਕੋਈ ਵੀ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੇ ਕਿਹਾ ਜੇਕਰ 25 ਅਗਸਤ ਦੀ ਸੁਣਵਾਈ ਦੌਰਾਨ ਫੈਸਲਾ ਡੇਰਾ ਮੁਖੀ ਰਾਮ ਰਹੀਮ ਦੇ ਖਿਲਾਫ ਆਉਂਦਾ ਹੈ ਤਾਂ ਸਿੱਖ ਸੰਗਤ ਕਿਸੇ ਵੀ ਡੇਰਾ ਪ੍ਰੇਮੀ ਦਾ ਮਜ਼ਾਕ ਨਾ ਉਡਾਵੇ ਅਤੇ ਨਾ ਹੀ ਕੋਈ ਅਜਿਹੀ ਗੱਲ ਕਹੇ, ਜਿਸ ਨਾਲ ਭੜਕ ਕੇ ਡੇਰਾ ਪ੍ਰੇਮੀ ਕੋਈ ਗਲਤ ਕਦਮ ਚੁੱਕਣ ਲਈ ਮਜ਼ਬੂਰ ਹੋ ਜਾਣ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਭੜਕਾਊ ਭਾਸ਼ਣ ਅਤੇ ਕਿਸੇ ਵੀ ਭੜਕਾਊ ਸਮੱਗਰੀ ਤੋਂ ਗੁਰੇਜ਼ ਕੀਤਾ ਜਾਵੇ ਅਤੇ ਇਸ ਨੂੰ ਅੱਗੇ ਨਾਲ ਫੈਲਾਇਆ ਜਾਵੇ। ਸੰਤ ਢੱਡਰੀਆਂ ਵਾਲਿਆਂ ਨੇ ਸਿੱਖ ਸੰਗਤ ਨੂੰ ਆਪੋ-ਆਪਣੇ ਇਲਾਕਿਆਂ 'ਚ ਸਥਿਤ ਗੁਰਦੁਆਰਿਆਂ ਦਾ ਪਹਿਰਾ ਸਖਤ ਕਰਨ ਦੀ ਅਪੀਲ ਕੀਤੀ ਹੈ।


Related News