ਸੰਜੇ ਸਿੰਘ ਨੇ ਦੱਸਿਆ ਪੰਜਾਬ ''ਚ ਕਿਉਂ ਹਾਰੀ ਆਮ ਆਦਮੀ ਪਾਰਟੀ

Friday, May 24, 2019 - 06:26 PM (IST)

ਸੰਜੇ ਸਿੰਘ ਨੇ ਦੱਸਿਆ ਪੰਜਾਬ ''ਚ ਕਿਉਂ ਹਾਰੀ ਆਮ ਆਦਮੀ ਪਾਰਟੀ

ਲੁਧਿਆਣਾ : ਪੰਜਾਬ ਵਿਚ ਮਿਲੀ ਸ਼ਰਨਾਕ ਹਾਰ ਦੇ ਕਾਰਨਾਂ ਦੀ ਆਮ ਆਦਮੀ ਪਾਰਟੀ ਨੇ ਸਮੀਖਿਆ ਕਰਨ ਦੀ ਗੱਲ ਆਖੀ ਹੈ। 'ਆਪ' ਦੇ ਕੇਂਦਰੀ ਆਗੂ ਅਤੇ ਪੰਜਾਬ ਮਾਮਲਿਆਂ ਦੇ ਸਾਬਕਾ ਇੰਚਾਰਜ ਸੰਜੇ ਸਿੰਘ ਨੇ ਆਖਿਆ ਕਿ ਲੋਕਾਂ ਦਾ ਫਤਵਾ ਉਨ੍ਹਾਂ ਨੂੰ ਮਨਜ਼ੂਰ ਹੈ ਪਰ ਪਾਰਟੀ ਹਾਈਕਮਾਨ ਹਾਰ ਦੇ ਕਾਰਨਾਂ 'ਤੇ ਸਮੀਖਿਆ ਕਰੇਗੀ। ਸੰਜੇ ਸਿੰਘ ਲੁਧਿਆਣਾ ਅਦਾਲਤ 'ਚ ਪੇਸ਼ੀ ਭੁਗਤਣ ਆਏ ਹੋਏ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਾਰਟੀ ਵਿਚਲੀ ਬਗਾਵਤ ਅਤੇ ਪਾਰਟੀ ਦਾ ਬਿਖਰਾਅ ਹੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਹਾਰਨ ਦਾ ਮੁੱਖ ਕਾਰਨ ਹੈ। 
ਸੰਜੇ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਲੋਂ ਮੁੱਦਿਆਂ ਨੂੰ ਛੱਡ ਕੇ ਸਿਰਫ ਪ੍ਰਧਾਨ ਮੰਤਰੀ ਮੋਦੀ 'ਤੇ ਹੀ ਹਮਲੇ ਕੀਤੇ ਗਏ ਅਤੇ ਮੋਦੀ ਦੀ ਜਿੱਤ ਵੀ ਇਹੋ ਕਾਰਨ ਹੈ। ਲੁਧਿਆਣਾ ਤੋਂ ਉਮੀਦਵਾਰ ਤੇਜਪਾਲ ਸਿੰਘ ਵਲੋਂ ਐੱਚ. ਐੱਸ. ਫੂਲਕਾ ਨੂੰ ਆਪਣੀ ਹਾਰ ਲਈ ਜ਼ਿੰਮੇਵਾਰ ਦੱਸਣ ਸੰਬੰਧੀ ਦਿੱਤੇ ਬਿਆਨ 'ਤੇ ਸੰਜੇ ਸਿੰਘ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।


author

Gurminder Singh

Content Editor

Related News