ਚੰਗੀ ਖ਼ਬਰ : ਪੰਜਾਬ ''ਚ ਬੀਬੀਆਂ ਨੂੰ 5 ਰੁਪਏ ''ਚ ਮਿਲੇਗਾ ''ਸੈਨੇਟਰੀ ਨੈਪਕਿਨ'', ਸ਼ੁਰੂ ਹੋਈ ਪਹਿਲੀ ਵੈਂਡਿੰਗ ਮਸ਼ੀਨ

Wednesday, Feb 17, 2021 - 02:59 PM (IST)

ਚੰਗੀ ਖ਼ਬਰ : ਪੰਜਾਬ ''ਚ ਬੀਬੀਆਂ ਨੂੰ 5 ਰੁਪਏ ''ਚ ਮਿਲੇਗਾ ''ਸੈਨੇਟਰੀ ਨੈਪਕਿਨ'', ਸ਼ੁਰੂ ਹੋਈ ਪਹਿਲੀ ਵੈਂਡਿੰਗ ਮਸ਼ੀਨ

ਆਲਮਗੀਰ/ਇਆਲੀ (ਰਾਜਵਿੰਦਰ) : ਪੰਜਾਬ ਦੀਆਂ ਬੀਬੀਆਂ ਲਈ ਚੰਗੀ ਖ਼ਬਰ ਹੈ। ਸੂਬੇ 'ਚ ਪਹਿਲੀ 'ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨ ਸ਼ੁਰੂ ਹੋ ਚੁੱਕੀ ਹੈ। ਇਸ ਦਾ ਸ਼ੁੱਭ ਆਰੰਭ ਐੱਚ. ਪੀ. ਗੈਸ ਏਜੰਸੀ ਦੇ ਡੀ. ਜੀ. ਐੱਮ. ਮੁਨੀਸ਼ ਕੁਮਾਰ ਨੇ ਗੁਰਸ਼ਰਨ ਗੈਸ ਏਜੰਸੀ ਬੱਦੋਵਾਲ ਵਿਖੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕੋਈ ਵੀ ਬੀਬੀ ਸੈਨੇਟਰੀ ਨੈਪਕਿਨ ਮਸ਼ੀਨ 'ਚ 5 ਰੁਪਏ ਦਾ ਸਿੱਕਾ ਪਾ ਕੇ ਨੈਪਕਿਨ ਪ੍ਰਾਪਤ ਕਰ ਸਕਦੀ ਹੈ।

ਇਹ ਵੀ ਪੜ੍ਹੋ : 'ਪਟਿਆਲਾ' ਦੇ ਇਨ੍ਹਾਂ ਇਲਾਕਿਆਂ 'ਚ 'ਕਾਂਗਰਸ' ਨੇ ਗੱਡੇ ਜਿੱਤ ਦੇ ਝੰਡੇ, ਜਾਣੋ ਕੀ ਰਿਹਾ ਚੋਣ ਨਤੀਜਾ

ਉਨ੍ਹਾਂ ਕਿਹਾ ਕਿ ਇਸ ਮਸ਼ੀਨ ਦੇ ਲੱਗਣ ਨਾਲ ਪਿੰਡਾਂ ਦੀਆਂ ਬੀਬੀਆਂ ਬਿਨਾਂ ਕਿਸੇ ਝਿਜਕ ਦੇ ਮਹਾਮਾਰੀ ਦੌਰਾਨ ਇਨਫੈਕਸ਼ਨ ਤੋਂ ਬਚ ਸਕਣਗੀਆਂ। ਬੀਬੀਆਂ ਨੂੰ ਸਮਾਜਿਕ ਸੁਰੱਖਿਆ ਦੇਣ ਦੇ ਮਕਸਦ ਨਾਲ ਪਿੰਡਾਂ 'ਚ ਇਸ ਨੂੰ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ : ਸਥਾਨਕ ਚੋਣਾਂ : 'ਸਮਰਾਲਾ' ’ਚ ਕਾਂਗਰਸ ਦੀ ਵੱਡੀ ਜਿੱਤ, 10 ਸਾਲਾਂ ਬਾਅਦ ਮੁੜ ਹਾਸਲ ਕੀਤੀ ਪ੍ਰਧਾਨਗੀ

ਇਸ ਮੌਕੇ ਉਨ੍ਹਾਂ ਕਿਹਾ ਕਿ ਅਮਨਪ੍ਰੀਤ ਕੌਰ ਜੁਆਇੰਟ ਕਮਿਸ਼ਨਰ ਇਨਕਮ ਟੈਕਸ ਦਿੱਲੀ ਵੱਲੋਂ ਕੋਵਿਡ ਦੌਰਾਨ ਦੇਸ਼ ਦੇ 18 ਸੂਬਿਆਂ 'ਚ 12 ਲੱਖ ਤੋਂ ਜ਼ਿਆਦਾ ਸੈਨੇਟਰੀ ਪੈਡ ਵੰਡ ਕੇ ਲੋਕ ਭਲਾਈ ਦੇ ਕੰਮਾਂ ’ਚ ਵਿਸ਼ੇਸ਼ ਯੋਗਦਾਨ ਪਾਇਆ ਗਿਆ ਸੀ। ਉਸ ਸਮੇਂ ਬਾਕੀ ਘਰੇਲੂ ਸਮਾਨ ਦੇ ਨਾਲ ਇਨ੍ਹਾਂ ਪੈਡਾਂ ਦੀ ਵੀ ਬਹੁਤ ਲੋੜ ਮਹਿਸੂਸ ਕੀਤੀ ਗਈ ਸੀ।

ਇਹ ਵੀ ਪੜ੍ਹੋ : 'ਪਟਿਆਲਾ' 'ਚ ਵੋਟਾਂ ਦੀ ਗਿਣਤੀ ਦੌਰਾਨ ਨਤੀਜੇ ਆਉਣੇ ਸ਼ੁਰੂ, ਜਾਣੋ ਕਿਸ ਉਮੀਦਵਾਰ ਦੀ ਹੋਈ ਜਿੱਤ

ਇਸ ਮੌਕੇ ਵਿਸ਼ਾਲ ਸੇਠ, ਏਰੀਆ ਸੇਲਜ਼ ਮੈਨੇਜਰ, ਰਛਪਾਲ ਸਿੰਘ ਸਾਬਕਾ ਚੀਫ ਇੰਜੀਨੀਅਰ ਬਿਜਲੀ ਬੋਰਡ, ਗੁਰਦੇਵ ਸਿੰਘ ਸੇਖੋਂ, ਮੋਹਨ ਦੁਆਬਾ, ਗੁਰਪ੍ਰੀਤ ਸਿੰਘ ਲੋਟੇ, ਜਗਜੀਤ ਸਿੰਘ ਦਾਖਾ ਡਾਇਰੈਕਟਰ ਵੇਰਕਾ ਮਿਲਕ ਪਲਾਂਟ, ਬਲਜੀਤ ਸਿੰਘ ਬੱਦੋਵਾਲ, ਗੋਬਿੰਦ ਹੈਰੀ ਆਦਿ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News