ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਲੋਕਾਂ ’ਚ ਬਹੁਤ ਘੱਟ ਵਿਖਾਈ ਦਿੱਤਾ ਉਤਸ਼ਾਹ

Thursday, Jun 23, 2022 - 01:25 PM (IST)

ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਲੋਕਾਂ ’ਚ ਬਹੁਤ ਘੱਟ ਵਿਖਾਈ ਦਿੱਤਾ ਉਤਸ਼ਾਹ

ਭਵਾਨੀਗੜ੍ਹ (ਕਾਂਸਲ) : ਸੰਗਰੂਰ ਲੋਕ ਸਭਾ ਉਪ ਚੋਣ ਨੂੰ ਲੈ ਕੇ ਅੱਜ ਸਥਾਨਕ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਦੇ ਕੀਤੇ ਗਏ ਦੌਰੇ ਦੌਰਾਨ ਇਸ ਚੋਣ ਨੂੰ ਲੈ ਕੇ ਲੋਕਾਂ ’ਚ ਬਹੁਤ ਹੀ ਘੱਟ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਦੇਖਿਆ ਗਿਆ ਕਿ ਪੋਲਿੰਗ ਬੂਥ ਸੁੰਨ-ਸਾਨ ਪਏ ਹਨ ਅਤੇ ਬਹੁਤ ਘੱਟ ਗਿਣਤੀ ’ਚ ਲੋਕ ਵੋਟਾਂ ਪਾਉਣ ਲਈ ਪੋਲਿੰਗ ਬੂਥਾਂ 'ਤੇ ਖੜੇ ਹਨ। ਇਹ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਪਿੰਡ ਘਰਾਚੋਂ ਵਿਖੇ 'ਆਪ' ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸ਼ਰ ਵੱਲੋਂ ਲੋਕਾਂ ਨੂੰ ਪਰਚੀਆਂ ਦੇਣ ਲਈ ਪੋਲਿੰਗ ਬੂਥ ਲਗਾਏ ਗਏ ਸਨ ਪਰ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਪੋਲਿੰਗ ਬੂਥ ਨਜ਼ਰ ਨਹੀਂ ਆਏ। ਇਸ ਦੌਰਾਨ ਇਹ ਵੀ ਦੇਖਣ ਨੂੰ ਮਿਲਿਆ ਕਿ ਪੋਲਿੰਗ ਸਟੇਸ਼ਨਾਂ ਅੰਦਰ ਕਈ ਪਾਰਟੀਆਂ ਦੇ ਪੋਲਿੰਗ ਏਜੰਟ ਤੱਕ ਵੀ ਮੌਜੂਦ ਨਹੀਂ ਸਨ।  

ਇਹ ਵੀ ਪੜ੍ਹੋ- ਸੰਗਰੂਰ ਜ਼ਿਮਨੀ ਚੋਣ : ਵੋਟਰਾਂ ਦੀਆਂ ਲਾਈਨਾਂ ਤੋਂ ਸੱਖਣਾ ਪਿਆ ਇਹ ਪੋਲਿੰਗ ਬੂਥ, ਵੋਟਾਂ ਪਾਉਣ ਨਹੀਂ ਆ ਰਹੇ ਲੋਕ

ਆਮ ਲੋਕਾਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਦੀ ਲੁਆਈ ਦਾ ਸੀਜ਼ਨ ਚਲਦਾ ਹੋਣ ਕਾਰਨ ਅਤੇ ਦੂਜਾ ਅੱਤ ਦੀ ਪੈ ਰਹੀ ਗਰਮੀ ਕਾਰਨ ਲੋਕਾਂ ਦਾ ਇਸ ਚੋਣ ਪ੍ਰਤੀ ਉਤਸ਼ਾਹ ਘੱਟ ਹੋਣ ਦੇ ਨਾਲ-ਨਾਲ ਹੁਣ ਸਾਰੀਆਂ ਹੀ ਸਿਆਸੀ ਪਾਰਟੀ ਤੋਂ ਲੋਕਾਂ ਦਾ ਭਰੋਸਾ ਉਠ ਜਾਣਾ ਵੀ ਵੱਡਾ ਕਾਰਨ ਹੈ। ਜੇਕਰ ਚੋਣ ਨਤੀਜੇ ਦੇ ਅੰਦਾਜੇ ਦੀ ਗੱਲ ਕਰੀਏ ਤਾਂ ਇੱਥੇ ਮੁੱਖ ਮੁਕਾਬਲਾ ਸੱਤਾਧਾਰੀ 'ਆਪ' ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸ਼ਰ ਦੇ ਉਮੀਦਵਾਰਾਂ ’ਚ ਨਜ਼ਰ ਆਉਂਦਾ ਹੈ ਅਤੇ ਬਾਕੀ ਸਭ ਬਹੁਤ ਪਿੱਛੇ ਨਜ਼ਰ ਆ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ 26 ਜੂਨ ਨੂੰ ਐਲਾਨੇ ਜਾਣ ਵਾਲੇ ਨਤੀਜਿਆਂ ’ਚ ਦੋ ਮਾਨਾਂ ਵਿਚਲੇ ਮੁਕਾਬਲੇ 'ਚੋਂ ਲੋਕ ਕਿਸ ਦਾ ਮਾਨ ਰੱਖਦੇ ਹਨ।

ਇਹ ਵੀ ਪੜ੍ਹੋ- ਸੰਗਰੂਰ ਜ਼ਿਮਨੀ ਚੋਣ : ਸੁਨਾਮ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਹੇਠ ਵੋਟਾਂ ਪੈਣ ਦਾ ਕੰਮ ਜਾਰੀ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News