ਬੇਰੁਜ਼ਗਾਰੀ ਦੀ ਸਿਖ਼ਰ: ਕਰਜ਼ਦਾਰ ਮਜ਼ਦੂਰ ਨੇ ਮੋਦੀ ਅਤੇ ਕੈਪਟਨ ਤੋਂ ਮੰਗੀ ''ਕਿਡਨੀ'' ਵੇਚਣ ਦੀ ਇਜਾਜ਼ਤ (ਵੀਡੀਓ)

Friday, Jul 24, 2020 - 06:15 PM (IST)

ਸੰਗਰੂਰ (ਹਨੀ ਕੋਹਲੀ): ਸੰਗਰੂਰ ਦਾ ਇਕ ਅਜਿਹਾ ਵਿਅਕਤੀ ਜੋ ਆਪਣੇ ਸਿਰ ਕਰਜ਼ੇ ਨੂੰ ਉਤਾਰਣ ਲਈ ਆਪਣੀ ਕਿਡਨੀ ਵੇਚਣ ਨੂੰ ਮਜ਼ਬੂਰ ਹੋ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਬੈਂਕ ਵਲੋਂ ਨੋਟਿਸ ਆਇਆ ਹੈ ਕਿ ਜੇਕਰ ਉਸ ਨੇ ਆਪਣਾ ਕਰਜ਼ਾ ਨਹੀਂ ਉਤਾਰਿਆ ਤਾਂ 27 ਜੁਲਾਈ ਨੂੰ ਉਸ ਦੇ ਘਰ ਦੇ ਬਾਹਰ ਤਾਲਾ ਲਗਾ ਦਿੱਤਾ ਜਾਵੇਗਾ, ਜਿਸ ਦੇ ਬਾਅਦ ਉਸ ਦਾ ਕਹਿਣਾ ਹੈ ਕਿ ਮੇਰੇ ਕੋਲ ਪੈਸਾ ਨਹੀਂ ਹੈ, ਜਿਸ ਕਾਰਨ ਮੈਨੂੰ ਆਪਣੀ ਕਿਡਨੀ ਵੇਚਣੀ ਮਨਜ਼ੂਰ ਹਨ।

PunjabKesariਉਸ ਨੇ ਕਿਹਾ ਕਿ ਮੈਂ ਆਪਣਾ ਘਰ ਨਹੀਂ ਜਾਣ ਦੇ ਸਕਦਾ, ਕਿਉਂਕਿ ਮੇਰੇ ਕੋਲ ਰਹਿਣ ਲਈ ਕੋਈ ਘਰ ਨਹੀਂ ਹੈ। ਉਸ ਨੇ ਇਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਮੈਨੂੰ ਕਿਡਨੀ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਮੇਰੇ ਕੋਲ ਇਸ ਦੇ ਇਲਾਵਾ ਹੋਰ ਕੁੱਝ ਵੀ ਵੇਚਣ ਨੂੰ ਨਹੀਂ ਹੈ। ਦੱਸਣਯੋਗ ਹੈ ਕਿ ਅਵਤਾਰ ਸਿੰਘ ਤਾਰਾ ਦਰਜੀ ਦਾ ਕੰਮ ਕਰਦਾ ਹੈ ਅਤੇ ਘਰ ਦਾ ਹਾਲਾਤ ਠੀਕ ਨਾ ਹੋਣ ਕਰਕੇ ਆਪਣਾ ਕਰਜ਼ਾ ਲਾਉਣ ਲਈ ਕਿਡਨੀ ਵੇਚਣ ਦੀ ਮੰਗ ਕਰ ਰਿਹਾ ਹੈ।

PunjabKesari


author

Shyna

Content Editor

Related News