ਟਿਕਰੀ ਬਾਰਡਰ ’ਤੇ ਸੰਗਰੂਰ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Sunday, Jan 31, 2021 - 04:56 PM (IST)
ਸੰਗਰੂਰ (ਹਨੀ ਕੋਹਲੀ,ਬੇਦੀ): ਪਿੰਡ ਬੀਰ ਕਲਾਂ ਦੇ ਨੌਜਵਾਨ ਕਿਸਾਨ ਹਰਫੂਲ ਸਿੰਘ ਦੀ ਟਿਕਰੀ ਬਾਰਡਰ ਦਿੱਲੀ ’ਤੇ ਧਰਨੇ ਦੌਰਾਨ ਰਾਤ ਸਮੇਂ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਾਕ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। 32 ਸਾਲਾਂ ਨੌਜਵਾਨ ਹਰਫੂਲ ਸਿੰਘ ਆਸੂ ਪੁੱਤਰ ਸ਼ੇਰ ਸਿੰਘ ਦਿੱਲੀ ’ਚ ਚੱਲ ਰਹੇ ਕਿਸਾਨ ਅੰਦੋਲਨ ’ਚ ਸ਼ੁਰੂ ਤੋਂ ਹੀ ਲੰਗਰ ਦੀ ਸੇਵਾ ਨਿਭਾਅ ਰਿਹਾ ਸੀ।
ਇਹ ਵੀ ਪੜ੍ਹੋ: ਮਾਂ ਦੇ ਪ੍ਰਤੀ ਪੁੱਤਰ ਦਾ ਅਜਿਹਾ ਪਿਆਰ, ਬਰਸੀ ਮੌਕੇ ਖ਼ਰੀਦਿਆ ਚੰਨ ’ਤੇ ਪਲਾਟ
ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਖਿਲਾਫ਼ ਗਾਜ਼ੀਪੁਰ ਸਰਹੱਦ ’ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅੱਜ 65ਵੇਂ ਦਿਨ ਵੀ ਜਾਰੀ ਹੈ। ਇਸ ਨੂੰ ਵੇਖਦੇ ਹੋਏ ਸਰਹੱਦ ’ਤੇ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਗਾਜ਼ੀਪੁਰ ਤੋਂ ਇਲਾਵਾ ਸਿੰਘੂ ਸਰਹੱਦ ’ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਰਮਿਆਨ ਸਰਹੱਦ ’ਚੇ ਵੱਡੀ ਗਿਣਤੀ ’ਚ ਪੁਲਸ ਫੋਰਸ ਤਾਇਨਾਤ ਹੈ। ਪੰਜਾਬ ਅਤੇ ਹਰਿਆਣਾ ਤੋਂ ਲੋਕ ਅੰਦੋਲਨ ’ਚ ਸ਼ਾਮਲ ਹੋਣ ਆ ਰਹੇ ਹਨ। ਪੁਲਸ ਅਤੇ ਨੀਮ ਫ਼ੌਜੀ ਬਲ ਪ੍ਰਦਰਸ਼ਨ ਵਾਲੀ ਥਾਂ ’ਤੇ ਨਜ਼ਰ ਰੱਖ ਰਹੇ ਹਨ। ਮੀਡੀਆ ਕਾਮਿਆਂ ਨੂੰ ਉੱਥੇ ਪਹੁੰਚਣ ’ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਇਕ ਹੋਰ ਪੰਜਾਬੀ ਦੀ ਇਟਲੀ ਵਿਚ ਹੋਈ ਮੌਤ ,ਬੁੱਢੇ ਮਾਪੇ ਪੁੱਤ ਦੇ ਵਿਆਹ ਦੀ ਕਰ ਰਹੇ ਸਨ ਤਿਆਰੀ