ਵੱਡੀ ਵਾਰਦਾਤ: ਸੰਗਰੂਰ ''ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
Sunday, Nov 15, 2020 - 06:19 PM (IST)
ਸੰਦੌੜ/ਸੰਗਰੂਰ (ਰਿਖੀ): ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਪਿੰਡ ਕਲਿਆਣ ਵਿਖੇ ਦੀਵਾਲੀ ਵਾਲੇ ਦਿਨ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਵੱਡੀ ਵਾਰਦਾਤ ਹੋਣ ਦਾ ਸਮਾਚਾਰ ਹੈ। ਥਾਣਾ ਸੰਦੌੜ ਵਿਖੇ ਮ੍ਰਿਤਕ ਦੇ ਕਰੀਬੀ ਗੋਰਖਨਾਥ ਵਾਸੀ ਕਲਿਆਣ ਵਲੋਂ ਦਰਜ ਕਰਵਾਏ ਗਏ ਬਿਆਨਾਂ ਤੇ ਦਰਜ ਹੋਏ ਮਾਮਲਾ ਨੰਬਰ 123 ਅਨੁਸਾਰ ਪਰਮਿੰਦਰ ਸਿੰਘ ਉਰਫ਼ ਹੈਪੀ ਅਤੇ ਰਜਿੰਦਰ ਸਿੰਘ ਉਰਫ ਜ਼ਿੰਦਰੀ ਮੋਟਰ ਸਾਈਕਲ ਤੇ ਸਵਾਰ ਹੋ ਕੇ ਆ ਰਹੇ ਸਨ ਕੇ ਰਸਤੇ 'ਚ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਕੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਆਪਣੇ ਬਿਆਨਾਂ 'ਚ ਮੁਦਈ ਨੇ ਕਿਹਾ ਕੇ ਜਦੋਂ ਪਰਮਿੰਦਰ ਸਿੰਘ ਨੂੰ ਰਾਏਕੋਟ ਹਸਪਤਾਲ 'ਚ ਲੈ ਕੇ ਜਾ ਰਹੇ ਸਨ ਤਾਂ ਰਸਤੇ 'ਚ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਮੋਗਾ: ਪਟਾਕੇ ਨਾਲ ਕਬਾੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ ਦਿਖੀਆਂ ਲਪਟਾਂ
ਪੁਲਸ ਨੇ ਗੋਰਖਨਾਥ ਦੇ ਬਿਆਨਾਂ ਤੇ ਧਰਮਿੰਦਰ ਸਿੰਘ ਉਰਫ ਘੋੜਾ, ਲਵਪ੍ਰੀਤ ਸਿੰਘ, ਵਿੱਕੀ, ਜੱਸਾ ਸਿੰਘ, ਲਵਪ੍ਰੀਤ ਸਿੰਘ ਉਰਫ ਨਵੀਂ, ਸਮੇਤ ਦੋ ਨਾ ਮਲੂਮ ਵਿਅਕਤੀਆਂ ਖ਼ਿਲਾਫ਼ 320/341ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਅਜੇ ਤੱਕ ਇਸ ਕੇਸ 'ਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਇਹ ਵੀ ਪੜ੍ਹੋ: ਬਾਜਵਾ ਨੇ ਬਿਜਲੀ ਖ਼ਰੀਦ ਸਮਝੌਤੇ ਰੱਦ ਕਰਨ ਸਬੰਧੀ ਕੈਪਟਨ ਨੂੰ ਲਿਖੀ ਚਿੱਠੀ