ਥੱਪੜ ਮਾਮਲਾ : ਹਰਪਾਲ ਚੀਮਾ ਨੇ ਕੀਤੀ ਭੱਠਲ ਖਿਲਾਫ ਕਾਰਵਾਈ ਦੀ ਮੰਗ

Friday, May 10, 2019 - 02:18 PM (IST)

ਥੱਪੜ ਮਾਮਲਾ : ਹਰਪਾਲ ਚੀਮਾ ਨੇ ਕੀਤੀ ਭੱਠਲ ਖਿਲਾਫ ਕਾਰਵਾਈ ਦੀ ਮੰਗ

ਸੰਗਰੂਰ (ਰਾਜੇਸ਼ ਕੋਹਲੀ) : ਸੰਗਰੂਰ ਦੇ ਲਹਿਰਾਗਾਗਾ ਹਲਕੇ 'ਚ ਬੀਤੀ 5 ਮਈ ਨੂੰ ਕਾਂਗਰਸੀ ਆਗੂ ਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਇਕ ਨੌਜਵਾਨ ਨੂੰ ਸਵਾਲ ਪੁੱਛਣ 'ਤੇ ਥੱਪੜ ਮਾਰਨ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਵਿਰੋਧੀ ਇਸ ਮੁੱਦੇ ਨੂੰ ਜੋਰ-ਸ਼ੋਰ ਨਾਲ ਚੁੱਕ ਰਹੇ ਹਨ। ਆਮ ਆਦਮੀ ਪਾਰਟੀ ਦੇ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੀ ਸਵਾਲ ਪੁੱਛਣ ਵਾਲੇ ਨੌਜਵਾਨ ਦੇ ਹੱਕ 'ਚ ਖੜ੍ਹੇ ਦਿਖਾਈ ਦੇ ਰਹੇ ਹਨ ਤੇ ਨਾਲ ਹੀ ਉਨ੍ਹਾਂ ਨੇ ਬੀਬੀ ਭੱਠਲ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਹੈ।

ਓਧਰ ਸਵਾਲ ਪੁੱਛਣ ਵਾਲੇ ਨੌਜਵਾਨ ਕੁਲਦੀਪ ਸਿੰਘ ਨੇ ਕਿਹਾ ਕਿ ਮੈਂ ਆਪਣੇ ਪਿੰਡ ਲਈ ਸਵਾਲ ਪੁੱਛਿਆ ਸੀ ਤੇ ਮੇਰਾ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਲੋਕਾਂ ਵੱਲੋਂ ਨੇਤਾਵਾਂ ਨੂੰ ਸਵਾਲ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਨੂੰ ਲੋਕਤੰਤਰ ਦੀ ਮਜ਼ਬੂਤੀ ਦਾ ਚੰਗਾ ਸੰਕੇਤ ਦੱਸਿਆ ਜਾ ਰਿਹਾ ਹੈ


author

cherry

Content Editor

Related News