ਨੇਤਾਵਾਂ ਦੀ ਗੁੰਡਾਗਰਦੀ, ਸਵਾਲ ਪੁੱਛਣਾ ਵੀ ਹੋਇਆ ਗੁਨਾਹ (ਵੀਡੀਓ)

Monday, May 06, 2019 - 10:40 AM (IST)

ਸੰਗਰੂਰ (ਰਾਜੇਸ਼ ਕੋਹਲੀ) : ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਨੇ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਇਕ ਨੌਜਵਾਨ ਨੂੰ ਥੱਪੜ ਮਾਰਨ ਦੀ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਹੈ। ਮਾਨ ਨੇ ਬੀਬੀ ਭੱਠਲ 'ਤੇ ਵਾਰ ਕਰਦਿਆਂ ਕਿਹਾ ਕਿ ਸਰਕਾਰ ਆਪਣੀਆਂ ਨਾਕਾਮੀਆਂ ਛੁਪਾ ਰਹੀ ਹੈ ਅਤੇ ਆਮ ਲੋਕਾਂ ਦੀ ਆਵਾਜ਼ ਨੂੰ ਦਬਾ ਰਹੀ ਹੈ। 

ਭੱਠਲ ਕੋਲੋਂ ਸਵਾਲ ਕਰਨ ਵਾਲੇ ਨੌਜਵਾਨ ਕੁਲਦੀਪ ਸਿੰਘ ਨੇ ਕਿਹਾ ਕਿ ਬੀਬੀ ਭੱਠਲ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿਚ ਜਦੋਂ ਪਿੰਡ ਬੁਸ਼ਹਿਰਾ ਵਿਖੇ ਸਮਾਗਮ ਦੌਰਾਨ ਸਟੇਜ 'ਤੇ ਭਾਸ਼ਣ ਦੇ ਰਹੇ ਸਨ ਤਾਂ ਉਸ ਨੇ ਉਨ੍ਹਾਂ ਤੋਂ ਕਈ ਸਵਾਲ ਪੁੱਛੇ। ਉਨ੍ਹਾਂ ਕਿਹਾ ਕਿ ਬੀਬੀ ਜੀ ਸਾਡੇ ਪਿੰਡ ਬੁਸ਼ਹਿਰਾ ਵਿਖੇ ਕੋਈ ਨਹਿਰੀ ਪਾਣੀ ਨਹੀਂ ਆਇਆ, ਜਦੋਂਕਿ ਤੁਸੀਂ 3-4 ਵਾਰ ਜਿੱਤੇ ਹੋ ਹੁਣ ਤੁਸੀਂ ਕਿਸ ਮੂੰਹ ਨਾਲ ਵੋਟ ਮੰਗਣ ਆਏ ਹੋ। ਇਸ ਤੋਂ ਖਫਾ ਹੋ ਕੇ ਬੀਬੀ ਭੱਠਲ ਨੇ ਭਾਂਸ਼ਣ ਬੰਦ ਕਰਕੇ ਉਕਤ ਨੌਜਵਾਨ ਦੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਹ ਨੌਜਵਾਨ ਪਿੱਛੇ ਹੱਟ ਗਿਆ। ਕੁਲਦੀਪ ਸਿੰਘ ਨੇ ਕਿਹਾ ਕਿ ਉਹ ਬੀਬੀ ਭੱਠਲ ਖਿਲਾਫ ਪੁਲਸ 'ਚ ਸ਼ਿਕਾਇਤ ਦਰਜ ਕਰਵਾਏਗਾ। ਇਹ ਕੋਈ ਪਹਿਲੀ ਵਾਰ ਨਹੀਂ ਜਦ ਲੋਕਾਂ ਵੱਲੋਂ ਪੁੱਛੇ ਸਵਾਲਾਂ 'ਤੇ ਨੇਤਾ ਭੱਜਦੇ ਦਿਖਾਈ ਦੇਣ ਅਤੇ ਓਨਾ ਦੀ ਬੌਖਲਾਹਟ ਜਗ ਜਾਹਿਰ ਹੋਈ ਹੋਵੇ।


author

cherry

Content Editor

Related News