ਸੰਗਰੂਰ 'ਚ ਲੋਕਾਂ ਨੂੰ ਜਾਗਰੂਕ ਕਰਨ ਆਇਆ ਜਿੰਨ੍ਹ ! (ਵੀਡੀਓ)
Sunday, Nov 10, 2019 - 02:59 PM (IST)
ਸੰਗਰੂਰ (ਰਾਜੇਸ਼ ਕੋਹਲੀ) : ਪਲਾਸਟਿਕ ਦੀ ਵਰਤੋਂ ਨਾਲ ਕਈ ਬਿਮਾਰੀਆਂ ਫੈਲਦੀਆਂ ਹਨ। ਇਸ ਦੇ ਬਾਵਜੂਦ ਪਲਾਸਟਿਕ ਦੀ ਵਿਕਰੀ ਧੜੱਲੇ ਨਾਲ ਹੋ ਰਹੀ ਹੈ। ਇਸ ਦੀ ਵਰਤੋਂ ਨਾ ਕਰਨ ਲਈ ਸਰਕਾਰਾਂ ਵੱਲੋਂ ਵੀ ਕਈ ਮੁਹਿੰਮਾਂ ਚੱਲਾਈਆਂ ਜਾ ਰਹੀ ਹਨ। ਅਜਿਹੇ 'ਚ ਸੰਗਰੂਰ ਦੇ ਰੇਲਵੇ ਸਟੇਸ਼ਨ 'ਤੇ ਵੀ ਪਲਾਸਟਿਕ ਦਾ ਜਿੰਨ੍ਹ ਆਪਣੇ ਨਾਲ ਹੋ ਰਹੀਆਂ ਬਿਮਾਰੀਆਂ ਤੋਂ ਜਾਗਰੂਕ ਕਰ ਰਿਹਾ ਹੈ।
ਦੱਸ ਦੇਈਏ ਕਿ ਨਾਟਕ ਪੇਸ਼ ਕਰਨ ਵਾਲੇ ਸਾਰੇ ਨੌਜਵਾਨ ਰੇਲਵੇ ਮੁਲਾਜ਼ਮ ਹਨ, ਜੋ ਥਾਂ-ਥਾਂ ਜਾ ਕੇ ਜੋ ਲੋਕਾਂ ਨੂੰ ਪਲਾਸਟਿਕ ਦਾ ਪ੍ਰਯੋਗ ਨਾ ਕਰਨ ਲਈ ਜਾਗਰੂਕ ਕਰ ਰਹੇ ਹਨ। ਇਹ ਮੁਹਿੰਮ ਰੇਲਵੇ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਹੈ। ਨਾਟਕ ਪੇਸ਼ ਕਰਨ ਵਾਲੇ ਟੀਮ ਦੇ ਮੈਂਬਰ ਨੇ ਦੱਸਿਆ ਕਿ ਪਲਾਸਟਿਕ ਬਣਾਉਣ ਵਾਲਿਆਂ ਨੇ ਪਲਾਸਟਿਕ ਦੀ ਕਾਢ ਤਾਂ ਕਰ ਲਈ ਪਰ ਇਸ ਨੂੰ ਖਤਮ ਕਰਨ ਦਾ ਕੋਈ ਹੱਲ ਨਹੀਂ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਪਲਾਸਟਿਕ ਦਾ ਇਸਤੇਮਾਲ ਨਾ ਕਰਨ ਦੀ ਅਪੀਲ ਕੀਤੀ ਹੈ।
ਨਾਟਕ ਦੇਖਣ ਵਾਲੇ ਲੋਕਾਂ ਨੇ ਵੀ ਅਜਿਹੇ ਨਾਟਕਾਂ ਦੀ ਸ਼ਲਾਘਾ ਕੀਤੀ ਜੋ ਲੋਕਾਂ ਨੂੰ ਪਲਾਸਟਿਕ ਦੇ ਨੁਕਸਾਨਾਂ ਬਾਰੇ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਸਾਨੂੰ ਸਭ ਨੂੰ ਇਨ੍ਹਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਪਲਾਸਟਿਕ ਕਦੇ ਨਾ ਖਤਮ ਹੋਣ ਵਾਲੀ ਵਸਤੂ ਹੈ ਤੇ ਇਹ ਸਭ ਤੋਂ ਜ਼ਿਆਦਾ ਖਤਰਨਾਕ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਦੇਸ਼ 'ਚ ਬੇਸ਼ੱਕ ਪਲਾਸਟਿਕ ਨੂੰ ਬੈਨ ਕੀਤਾ ਗਿਆ ਹੈ ਪਰ ਅਜੇ ਵੀ ਇਸਦੇ ਇਸਤੇਮਾਲ ਨੇ ਸਭ ਨੂੰ ਚਿੰਤਾ 'ਚ ਪਾ ਦਿੱਤਾ ਹੈ।