ਸੰਗਰੂਰ ਪੁਲਸ ਨੂੰ ਵੱਡੀ ਸਫਲਤਾ, ਹੈਰੋਇਨ ਸਮੇਤ 4 ਨਸ਼ਾ ਤਸਕਰ ਗ੍ਰਿਫਤਾਰ
Tuesday, Jul 10, 2018 - 09:42 AM (IST)

ਸੰਗਰੂਰ (ਕੋਹਲੀ) : ਸੰਗਰੂਰ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ 4 ਨਸ਼ਾ ਤਸਕਰਾਂ ਨੂੰ 900 ਗ੍ਰਾਮ ਹੈਰੋਇਨ ਤੇ 1000 ਨਸ਼ੀਲੀਆਂ ਗੋਲੀਆਂ ਸਮੇਤ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ ਦੋਸ਼ੀ ਦਿੱਲੀ 'ਚ ਰਹਿਣ ਵਾਲੇ ਇਕ ਅਫਰੀਕੀ ਨਾਗਰਿਕ ਤੋਂ ਬਰਾਮਦ ਕੀਤੀ ਹੈਰੋਇਨ ਨੂੰ 11 ਲੱਖ ਰੁਪਏ 'ਚ ਖਰੀਦ ਕੇ ਲਿਆਏ ਸਨ। ਦੋਸ਼ੀ ਇਹ ਹੈਰੋਇਨ ਅੱਗੇ ਨਸ਼ੇੜੀਆਂ ਨੂੰ ਵੇਚਦੇ ਸਨ। ਪੁਲਸ ਨੇ ਦੋਸ਼ੀਆਂ ਪਾਸੋਂ ਨਸ਼ਾ ਤਸਕਰੀ ਤੋਂ ਕਮਾਏ ਹੋਏ ਪੈਸੇ ਅਤੇ ਖਰੀਦੇ ਗਏ ਵਾਹਨਾਂ ਸਮੇਤ ਘਰੇਲੂ ਸਮਾਨ ਨੂੰ ਵੀ ਜ਼ਬਤ ਕਰ ਲਿਆ ਹੈ।