ਲੋਕ ਸਭਾ ਚੋਣਾਂ 2019 : ਹਲਕਾ ਸੰਗਰੂਰ 'ਚ ਕਰੀਬ 71 ਫੀਸਦੀ ਹੋਈ ਵੋਟਿੰਗ

Sunday, May 19, 2019 - 05:12 PM (IST)

ਲੋਕ ਸਭਾ ਚੋਣਾਂ 2019 : ਹਲਕਾ ਸੰਗਰੂਰ 'ਚ ਕਰੀਬ 71 ਫੀਸਦੀ ਹੋਈ ਵੋਟਿੰਗ

ਸੰਗਰੂਰ (ਬੇਦੀ): ਪੰਜਾਬ ਵਿਚ ਲੋਕ ਸਭਾ ਚੋਣਾਂ 2019 ਲਈ 13 ਸੀਟਾਂ 'ਤੇ ਅੱਜ ਆਖਰੀ 7ਵੇਂ ਗੇੜ ਦੀ ਵੋਟਿੰਗ ਸ਼ੁਰੂ ਹੋ ਚੁੱਕੀ ਹੈ, ਜਿਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਾਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸੰਗਰੂਰ ਵਾਸੀ ਆਪਣੇ ਹੱਕ ਦਾ ਇਸਤੇਮਾਲ ਕਰਨ ਲਈ ਸਵੇਰ ਤੋਂ ਹੀ ਲਾਈਨਾਂ ਵਿਚ ਲੱਗੇ ਹੋਏ ਹਨ। ਸੰਗਰੂਰ 'ਚ 5 ਵਜੇ ਤੱਕ 61.19 ਫੀਸਦੀ ਵੋਟਿੰਗ ਹੋਈ ਤੇ ਕੁੱਲ 71 ਫੀਸਦੀ ਵੋਟਿੰਗ ਹੋਈ ਹੈ। ਦੇਸ਼ ਦੀ ਇਸ 17ਵੀਂ ਲੋਕ ਸਭਾ ਚੋਣ 'ਚ ਵੱਖੋ-ਵੱਖ ਸੂਬਿਆਂ 'ਚ ਹਜ਼ਾਰਾਂ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਇਥੇ ਕੁੱਲ 278 ਉਮੀਦਵਾਰ ਚੋਣ ਮੈਦਾਨ 'ਚ ਹਨ।

ਬਰਨਾਲਾ 'ਚ ਸਵੇਰੇ 9 ਵਜੇ ਤੱਕ ਹੋਈ 11.14 ਫੀਸਦੀ ਵੋਟਿੰਗ

ਲਹਿਰਾ 15 ਫੀਸਦੀ
ਦਿੜ੍ਹਬਾ 13.53 ਫੀਸਦੀ
ਸੁਨਾਮ 11 ਫੀਸਦੀ
ਭਦੌੜ 7 ਫੀਸਦੀ
ਬਰਨਾਲਾ 10.76 ਫੀਸਦੀ
ਮਹਿਲ ਕਲਾਂ 11.2 ਫੀਸਦੀ
ਮਾਲੇਰਕੋਟਲਾ 11.5 ਫੀਸਦੀ
ਧੁਰੀ 10 ਫੀਸਦੀ
ਸੰਗਰੂਰ 10 ਫੀਸਦੀ
ਕੁੱਲ 11.14 ਫੀਸਦੀ

ਸੰਗਰੂਰ 'ਚ ਸਵੇਰੇ 11 ਤੋਂ 12 ਵਜੇ ਤੱਕ ਹੋਈ 26.17 ਫੀਸਦੀ ਵੋਟਿੰਗ

ਲਹਿਰਾ 27.00 ਫੀਸਦੀ
ਦਿੜ੍ਹਬਾ 30.81 ਫੀਸਦੀ
ਸੁਨਾਮ 27.50 ਫੀਸਦੀ
ਭਦੌੜ 20.00 ਫੀਸਦੀ
ਬਰਨਾਲਾ 23.55 ਫੀਸਦੀ
ਮਹਿਲ ਕਲਾਂ 25.47 ਫੀਸਦੀ
ਮਾਲੇਰਕੋਟਲਾ 27.07 ਫੀਸਦੀ
ਧੁਰੀ 25.00 ਫੀਸਦੀ
ਸੰਗਰੂਰ 28.00 ਫੀਸਦੀ
ਕੁੱਲ 26.17 ਫੀਸਦੀ

ਸੰਗਰੂਰ 'ਚ 1 ਤੋਂ 2 ਵਜੇ ਤੱਕ ਹੋਈ 42.41 ਫੀਸਦੀ ਵੋਟਿੰਗ

ਲਹਿਰਾ 42.00 ਫੀਸਦੀ
ਦਿੜ੍ਹਬਾ 46.82 ਫੀਸਦੀ
ਸੁਨਾਮ 43.04 ਫੀਸਦੀ
ਭਦੌੜ 37.00 ਫੀਸਦੀ
ਬਰਨਾਲਾ 37.77 ਫੀਸਦੀ
ਮਹਿਲ ਕਲਾਂ 41.27 ਫੀਸਦੀ
ਮਾਲੇਰਕੋਟਲਾ 44.12 ਫੀਸਦੀ
ਧੁਰੀ 45.10 ਫੀਸਦੀ
ਸੰਗਰੂਰ 44.00 ਫੀਸਦੀ
ਕੁੱਲ 42.41 ਫੀਸਦੀ

ਸੰਗਰੂਰ 'ਚ 3 ਤੋਂ 4 ਵਜੇ ਤੱਕ ਹੋਈ 52.34 ਫੀਸਦੀ ਵੋਟਿੰਗ

ਲਹਿਰਾ 53.00 ਫੀਸਦੀ
ਦਿੜ੍ਹਬਾ 55.67 ਫੀਸਦੀ
ਸੁਨਾਮ 54.65 ਫੀਸਦੀ
ਭਦੌੜ 48.00 ਫੀਸਦੀ
ਬਰਨਾਲਾ 47.25 ਫੀਸਦੀ
ਮਹਿਲ ਕਲਾਂ 50.83 ਫੀਸਦੀ
ਮਾਲੇਰਕੋਟਲਾ 55.38 ਫੀਸਦੀ
ਧੁਰੀ 55.00 ਫੀਸਦੀ
ਸੰਗਰੂਰ 51.00 ਫੀਸਦੀ
ਕੁੱਲ 52.34 ਫੀਸਦੀ

ਸੰਗਰੂਰ 'ਚ 5 ਵਜੇ ਤੱਕ ਹੋਈ 61.19 ਫੀਸਦੀ ਵੋਟਿੰਗ

ਲਹਿਰਾ 63.00 ਫੀਸਦੀ
ਦਿੜ੍ਹਬਾ 65.03 ਫੀਸਦੀ
ਸੁਨਾਮ 68.61 ਫੀਸਦੀ
ਭਦੌੜ 48.00 ਫੀਸਦੀ
ਬਰਨਾਲਾ 58.84 ਫੀਸਦੀ
ਮਹਿਲ ਕਲਾਂ 62.29 ਫੀਸਦੀ
ਮਾਲੇਰਕੋਟਲਾ 67.22 ਫੀਸਦੀ
ਧੁਰੀ 61.00 ਫੀਸਦੀ
ਸੰਗਰੂਰ 55.50 ਫੀਸਦੀ
ਕੁੱਲ 61.19 ਫੀਸਦੀ

ਦੱਸ ਦੇਈਏ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ, ਕਾਂਗਰਸ ਵੱਲੋਂ ਕੇਵਲ ਸਿੰਘ ਢਿੱਲੋਂ, 'ਆਪ' ਵੱਲੋਂ ਭਗਵੰਤ ਮਾਨ ਅਤੇ ਪੀ.ਡੀ.ਏ. ਵੱਲੋਂ ਜੱਸੀ ਜਸਰਾਜ ਅਤੇ ਅਕਾਲ ਦਲ (ਅ) ਵੱਲੋਂ ਸਿਮਰਨਜੀਤ ਸਿੰਘ ਮਾਨ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਸੰਸਦੀ ਹਲਕਾ ਸੰਗਰੂਰ ਦੇ ਕੁੱਲ 15 ਲੱਖ 21 ਹਜ਼ਾਰ 748 ਵੋਟਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ, ਜਿਸ ਵਿਚ 8 ਲੱਖ 7 ਹਜ਼ਾਰ 292 ਮਰਦ ਵੋਟਰ ਅਤੇ 7 ਲੱਖ 14 ਹਜ਼ਾਰ 431 ਵੋਟਰਾਂ ਤੋਂ ਇਲਾਵਾ 25 ਥਰਡ ਜੈਂਡਰ ਵੋਟਰ ਵੀ ਸ਼ਾਮਲ ਹਨ। ਸੰਗਰੂਰ ਤੋਂ 25 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ।


author

cherry

Content Editor

Related News