ਸੱਤ ਮਹੀਨਿਆਂ ਦੌਰਾਨ ਸੰਗਰੂਰ ਦੀ ਪੁਲਸ ਨੇ ਕੱਸਿਆ ਨਸ਼ਾ ਤਸਕਰਾਂ 'ਤੇ ਸ਼ਿਕੰਜਾ

Friday, Aug 04, 2017 - 03:04 PM (IST)

ਸੱਤ ਮਹੀਨਿਆਂ ਦੌਰਾਨ ਸੰਗਰੂਰ ਦੀ ਪੁਲਸ ਨੇ ਕੱਸਿਆ ਨਸ਼ਾ ਤਸਕਰਾਂ 'ਤੇ ਸ਼ਿਕੰਜਾ

ਸੰਗਰੂਰ (ਬੇਦੀ)— ਜ਼ਿਲਾ ਪੁਲਸ ਵੱਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਪਿਛਲੇ ਸੱਤ ਮਹੀਨਿਆਂ ਦੌਰਾਨ ਵੱਡੇ ਪੱਧਰ 'ਤੇ ਨਸ਼ਾ ਤਸਕਰਾਂ ਤੇ ਸ਼ਿਕੰਜਾ ਕੱਸਿਆ ਹੈ, ਜਿਸ ਦੇ ਤਹਿਤ ਹੁਣ ਤੱਕ ਐੱਨ. ਡੀ. ਪੀ. ਐੱਸ. ਐਕਸਾਈਜ਼ ਐਕਟ ਤਹਿਤ ਵੱਡੀ ਗਿਣਤੀ ਮਾਮਲੇ ਦਰਜ ਕਰਨ ਤੋਂ ਇਲਾਵਾ ਚੋਰੀ ਕੀਤੇ ਵਹੀਕਲ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲਾ ਪੁਲਸ ਨੇ ਪਿਛਲੇ ਸਾਲ ਨਾਲੋਂ ਇਸ ਸਾਲ ਵਧੇਰੇ ਚੰਗੀ ਕਾਰਗੁਜ਼ਾਰੀ ਦਿਖਾਉਂਦਿਆਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ 1 ਅਪ੍ਰੈਲ ਤੋਂ 31 ਜੁਲਾਈ ਤੱਕ ਜ਼ਿਲਾ ਪੁਲਸ ਨੇ ਐਨ. ਡੀ. ਪੀ. ਐਸ. ਐਕਟ ਤਹਿਤ 244 ਮਾਮਲੇ ਦਰਜ ਕਰਕੇ 332 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਪੁਲਸ ਨੇ ਇਨਾਂ ਵਿਅਕਤੀਆਂ ਕੋਲੋਂ ਅਫੀਮ 19 ਕਿਲੋ 32 ਗ੍ਰਾਮ, ਭੂਕੀ ਪੋਸਤ 1344 ਕੁਇੰਟਲ 850 ਗ੍ਰਾਮ, ਨਸ਼ੀਲੀਆਂ ਗੋਲੀਆਂ ਤੇ ਕੈਪਸੂਲ 65191, ਨਸ਼ੀਲੇ ਟੀਕੇ 81, ਨਸ਼ੀਲੀਆਂ ਸ਼ੀਸ਼ੀਆਂ 2169, ਸੁਲਫਾ ਗਾਂਜਾ 16 ਕਿਲੋ 495 ਗ੍ਰਾਮ, ਸਮੈਕ 1-169 ਗ੍ਰਾਮ, ਨਸ਼ੀਲਾ ਪਾਊਡਰ 49 ਗ੍ਰਾਮ, ਹੀਰੋਇਨ 50 ਗ੍ਰਾਮ ਬਰਾਮਦ ਕੀਤੇ ਗਏ।
ਐਸ. ਐਸ. ਪੀ. ਸਿੱਧੂ ਨੇ ਦੱਸਿਆ ਕਿ ਇਸਤੋਂ ਇਲਾਵਾ ਜ਼ਿਲਾ ਪੁਲਸ ਨੇ ਐਕਸਾਈਜ਼ ਐਕਟ ਤਹਿਤ 391 ਮਾਮਲੇ ਦਰਜ ਕਰਕੇ 458 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਵਿਚ ਚਾਲੂ ਭੱਠੀਆਂ 8, ਠੇਕਾ ਸ਼ਰਾਬ ਦੇਸੀ 27088-250 ਲੀਟਰ, ਨਜਾਇਜ਼ ਸ਼ਰਾਬ 74-095 ਲੀਟਰ, ਲਾਹਣ 246-050 ਲੀਟਰ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਕਬਜ਼ੇ ਵਿਚ ਲਏ ਟਰਾਂਸਪੋਰਟ ਵਹੀਕਲ ਟਰੱਕ/ਟੈਂਪੂ 15, ਲਾਇਟ ਵਹੀਕਲ (ਕਾਰਾਂ ਜੀਪਾਂ) 55, ਮੋਟਰਸਾਇਕਲ ਸਕੂਟਰ 41 ਅਤੇ ਹੋਰ ਮੁਕੱਦਮੇ ਦਰਜ ਕੀਤੇ ਗਏ ਹਨ।


Related News