ਸੰਗਰੂਰ 'ਚ ਵੀ ਕੋਰੋਨਾ ਦਾ 'ਬਲਾਸਟ' 52 ਨਵੇਂ ਮਾਮਲੇ ਆਏ ਸਾਹਮਣੇ

Monday, May 04, 2020 - 06:35 PM (IST)

ਸੰਗਰੂਰ 'ਚ ਵੀ ਕੋਰੋਨਾ ਦਾ 'ਬਲਾਸਟ' 52 ਨਵੇਂ ਮਾਮਲੇ ਆਏ ਸਾਹਮਣੇ

ਸੰਗਰੂਰ (ਬੇਦੀ): ਪੰਜਾਬ 'ਚ ਦਿਨ-ਬ-ਦਿਨ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਜ਼ਿਲਾ ਸੰਗਰੂਰ ਅੰਦਰ ਕੋਰੋਨਾ ਵਾਇਰਸ ਦੇ 52 ਕੇਸ ਪਾਜ਼ੇਟਿਵ ਆਏ ਹਨ। 52 ਕੇਸ ਪਾਜ਼ੇਟਿਵ ਆਉਣ 'ਤੇ ਜ਼ਿਲੇ ਅੰਦਰ ਹੜਕੰਪ ਮੱਚ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰਾਜ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਨਾਂਦੇੜ ਸਾਹਿਬ ਤੋਂ ਆਈਆਂ ਸੰਗਤਾਂ ਨੂੰ ਵੱਖ-ਵੱਖ ਥਾਵਾਂ ਤੇ ਏਕਾਂਤਵਾਸ ਕੀਤਾ ਹੋਇਆ ਸੀ, ਜਿਨ੍ਹਾਂ 'ਚੋਂ  154 ਦੇ ਸੈਂਪਲ ਭੇਜੇ ਗਏ ਸਨ ਅਤੇ ਉਸ 'ਚੋਂ 52 ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।ਇਨ੍ਹਾਂ 'ਚੋਂ 48 ਸੰਗਰੂਰ 'ਤੇ 4 ਪਟਿਆਲਾ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ: ਵੱਡੀ ਖਬਰ: ਸਮਾਣਾ 'ਚ ਸਾਬਕਾ ਪੁਲਸ ਅਧਿਕਾਰੀ ਅਤੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ

ਸੰਗਰੂਰ ਜ਼ਿਲੇ ਤੋਂ ਜਿਹੜੇ ਸਬੰਧਤ ਕੇਸ ਆਏ ਹਨ ਉਨ੍ਹਾਂ 'ਚੋਂ ਸੰਗਰੂਰ ਦੇ 13, ਭਵਾਨੀਗੜ੍ਹ 4, ਸੁਨਾਮ 7, ਦ੍ਰਿੜਬਾ 7, ਲਹਿਰਾ 01, ਮੂਨਕ 05, ਧੂਰੀ 21, ਮਲੇਰਕੋਟਲਾ 01, ਅਮਰਗੜ੍ਹ-6, ਜਿਨ੍ਹਾਂ 'ਚੋਂ ਠੀਕ ਹੋਏ ਮਰੀਜ਼ ਇਕ ਸੰਗਰੂਰ, ਮਲੇਰਕੋਟਲਾ ਤੇ ਅਮਰਗੜ੍ਹ ਦਾ ਹੈ। ਦੱਸ ਦੇਈਏ ਕਿ ਹੁਣ ਤੱਕ ਜ਼ਿਲੇ ਅੰਦਰ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਦੀ ਕੁੱਲ ਗਿਣਤੀ 62 ਹੋ ਗਈ ਹੈ।ਪੰਜਾਬ ਸਰਕਾਰ ਵਲੋਂ ਕਰਫਿਊ 'ਚ ਦਿੱਤੀ ਢਿੱਲ ਪੰਜਾਬ ਲਈ ਘਾਤਕ ਸਿੱਧ ਹੋ ਸਕਦੀ, ਕਿਉਂਕਿ ਲੋਕ ਕਰਫਿਊ ਦੌਰਾਨ ਆਪ ਮੁਹਾਰੇ ਤੁਰੇ ਫਿਰਦੇ ਆਮ ਦੇਖੇ ਜਾਂਦੇ ਹਨ।

ਇਹ ਵੀ ਪੜ੍ਹੋ: 193 ਪਾਕਿਸਤਾਨੀ ਸ਼ਹਿਰੀਆਂ ਦੀ 5 ਮਈ ਨੂੰ ਹੋਵੇਗੀ ਵਤਨ ਵਾਪਸੀ


author

Shyna

Content Editor

Related News