ਸੰਗਰੂਰ ''ਚ ਕੋਰੋਨਾ ਦਾ ਤਾਂਡਵ, 22 ਸਾਲਾ ਨੌਜਵਾਨ ਸਣੇ 3 ਦੀ ਮੌਤ, ਵੱਡੀ ਗਿਣਤੀ ''ਚ ਨਵੇਂ ਮਾਮਲੇ ਆਏ ਸਾਹਮਣੇ

Thursday, Sep 10, 2020 - 06:06 PM (IST)

ਸੰਗਰੂਰ (ਬੇਦੀ): ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦਿਨੋਂ-ਦਿਨ ਮਾਰੂ ਹੁੰਦਾ ਜਾ ਰਿਹਾ ਹੈ।ਜ਼ਿਲੇ 'ਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 100 ਨੂੰ ਪਾਰ ਕਰ ਚੁੱਕੀ ਹੈ ਜੋ ਬਹੁਤ ਹੀ ਗੰਭੀਰ ਗੱਲ ਹੈ।ਜ਼ਿਲ੍ਹੇ 'ਚ ਅੱਜ ਵੀ 22 ਸਾਲਾ ਨੌਜਵਾਨ ਸਮੇਤ 3 ਦੀ ਕੋਰੋਨਾ ਨਾਲ ਮੌਤ ਹੋ ਗਈ।

ਇਹ ਵੀ ਪੜ੍ਹੋ:  2 ਬੱਚਿਆਂ ਦੀ ਮਾਂ ਦਾ ਪਿਆਰ ਨਾ ਚੜਿਆ ਪ੍ਰਵਾਨ ਤਾਂ ਪ੍ਰੇਮੀ ਨਾਲ ਮਿਲ ਚੁੱਕਿਆ ਖ਼ੌਫਨਾਕ ਕਦਮ

ਜਾਣਕਾਰੀ ਅਨੁਸਾਰ ਮੂਨਕ ਦੇ 22 ਸਾਲਾ ਨੌਜਵਾਨ ਦੀ ਪੀ.ਜੀ.ਆਈ. ਚੰਡੀਗੜ੍ਹ 'ਚ ਇਲਾਜ ਦੌਰਾਨ ਮੌਤ ਹੋ ਗਈ ਉੱਥੇ ਹੀ ਮੂਨਕ ਦੇ ਇਕ ਹੋਰ 55 ਸਾਲਾ ਵਿਅਕਤੀ ਦੀ ਐੱਮ.ਏ.ਐੱਮ.ਸੀ. ਅਗਰੋਹਾ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਅਤੇ ਇਕ 69 ਸਾਲਾ ਭਵਾਨੀਗੜ੍ਹ ਦੇ ਬਜ਼ੁਰਗ ਦੀ ਫੌਰਟਿਸ ਹਸਪਤਾਲ ਮੋਹਾਲੀ 'ਚ ਇਲਾਜ ਦੌਰਾਨ ਮੌਤ ਹੋ ਗਈ।ਜ਼ਿਲ੍ਹੇ 'ਚ 35 ਨਵੇਂ ਕੇਸ ਆਉਣ ਨਾਲ ਕੁੱਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 2519 ਤੱਕ ਪੁੱਜ ਚੁੱਕੀ ਹੈ। ਉੱਥੇ ਹੀ ਠੀਕ ਹੋਣ ਵਾਲਿਆਂ ਦੀ ਗਿਣਤੀ 2124 ਹੋ ਚੁੱਕੀ ਹੈ। ਜ਼ਿਲ੍ਹੇ 'ਚ ਹੁਣ 294 ਕੇਸ ਐਕਟਿਵ ਹਨ ਜਦਕਿ ਕੋਰੋਨਾ ਨਾਲ ਮੌਤਾਂ ਦਾ ਅੰਕੜਾ 101 ਤੱਕ ਪੁੱਜ ਚੁੱਕਾ ਹੈ।

ਇਹ ਵੀ ਪੜ੍ਹੋ:  ਕੋਰੋਨਾ ਕਾਲ 'ਚ ਸਰਕਾਰੀ ਸਕੂਲਾਂ ਲਈ ਸਿੱਖਿਆ ਵਿਭਾਗ ਦਾ ਨਵਾਂ ਫਰਮਾਨ


Shyna

Content Editor

Related News