ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਤੋਂ ਪੂਰੀ ਤਰ੍ਹਾਂ ਦੂਰ ਰਹੇ ਪੰਜਾਬ ਦੇ 6 ਸੰਸਦ ਮੈਂਬਰ

Wednesday, Jun 22, 2022 - 02:40 PM (IST)

ਲੁਧਿਆਣਾ (ਹਿਤੇਸ਼) : ਸੰਗਰੂਰ ਲੋਕ ਸਭਾ ਸੀਟ 'ਤੇ ਹੋਣ ਵਾਲੀ ਜ਼ਿਮਨੀ ਚੋਣ ਲਈ 23 ਜੂਨ ਨੂੰ ਵੋਟਿੰਗ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦੇ ਵੱਡੇ-ਛੋਟੇ ਆਗੂਆਂ ਵੱਲੋਂ ਆਪਣੇ ਉਮੀਦਵਾਰਾਂ ਨੂੰ ਜਿੱਤ ਦਿਵਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਗਿਆ ਹੈ। ਇਨ੍ਹਾਂ 'ਚ ਮੌਜੂਦਾ ਅਤੇ ਸਾਬਕਾ ਮੁੱਖ ਮੰਤਰੀ ਤੋਂ ਇਲਾਵਾ ਵੱਡੀ ਗਿਣਤੀ 'ਚ ਮੰਤਰੀ ਅਤੇ ਵਿਧਾਇਕ ਪੱਕੇ ਤੌਰ 'ਤੇ ਡੇਰਾ ਲਾਈ ਬੈਠੇ ਰਹੇ ਪਰ ਪੰਜਾਬ ਦੇ 6 ਸੰਸਦ ਮੈਂਬਰਾਂ ਨੇ ਇਨ੍ਹਾਂ ਚੋਣਾਂ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : PSEB ਨੇ ਡੰਮੀ ਦਾਖ਼ਲਿਆਂ 'ਤੇ ਲਿਆ ਗੰਭੀਰ ਨੋਟਿਸ, ਨਵੇਂ ਹੁਕਮ ਕੀਤੇ ਜਾਰੀ

ਇਨ੍ਹਾਂ 'ਚੋਂ ਰਵਨੀਤ ਬਿੱਟੂ ਵਿਦੇਸ਼ 'ਚ ਸਨ ਅਤੇ ਮਨੀਸ਼ ਤਿਵਾੜੀ ਕੋਵਿਡ ਕਾਰਨ ਨਹੀਂ ਪਹੁੰਚ ਸਕੇ। ਇਸ ਤੋਂ ਇਲਾਵਾ ਸੰਗਰੂਰ ਦੇ ਨਾਲ ਲੱਗਦੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਕਾਂਗਰਸ ਤਾਂ ਕੀ, ਉਨ੍ਹਾਂ ਦੇ ਪਤੀ ਦੀ ਪਾਰਟੀ ਨਾਲ ਗਠਜੋੜ ਹੋਣ ਦੇ ਬਾਵਜੂਦ ਭਾਜਪਾ ਉਮੀਦਵਾਰ ਦੇ ਹੱਕ 'ਚ ਵੀ ਪ੍ਰਚਾਰ ਨਹੀਂ ਕੀਤਾ।

ਇਹ ਵੀ ਪੜ੍ਹੋ : ਗੰਨ ਪੁਆਇੰਟ 'ਤੇ NRI ਕੋਲੋਂ ਥਾਰ ਲੁੱਟਣ ਵੇਲੇ ਗਈ ਲੁਟੇਰੇ ਦੀ ਜਾਨ, ਪੁੱਠੀ ਪੈ ਗਈ ਕਹਾਣੀ

ਇਸੇ ਤਰ੍ਹਾਂ ਸੁਖਬੀਰ ਬਾਦਲ ਵੱਲੋਂ ਕਈ ਦਿਨਾਂ ਤੱਕ ਸੰਗਰੂਰ 'ਚ ਰਹਿਣ ਦੇ ਬਾਵਜੂਦ ਹਰਸਿਮਰਤ ਬਾਦਲ ਉੱਥੇ ਨਹੀਂ ਪਹੁੰਚੇ। ਇਸ ਤੋਂ ਇਲਾਵਾ ਸੰਗਰੂਰ ਚੋਣਾਂ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਸੰਸਦ ਮੈਂਬਰਾਂ 'ਚ ਸੰਨੀ ਦਿਓਲ ਅਤੇ ਸੰਤੋਖ ਚੌਧਰੀ ਦਾ ਨਾਂ ਵੀ ਸ਼ਾਮਲ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News