ਚੋਣਾਂ ਦੌਰਾਨ ਅਮਨ-ਸ਼ਾਂਤੀ ਕਾਇਮ ਰੱਖਣ ਲਈ ਪੁਲਸ ਨੇ ਕੱਢਿਆ ਫਲੈਗ ਮਾਰਚ

Monday, Jun 13, 2022 - 01:29 PM (IST)

ਚੋਣਾਂ ਦੌਰਾਨ ਅਮਨ-ਸ਼ਾਂਤੀ ਕਾਇਮ ਰੱਖਣ ਲਈ ਪੁਲਸ ਨੇ ਕੱਢਿਆ ਫਲੈਗ ਮਾਰਚ

ਤਪਾ ਮੰਡੀ (ਸ਼ਾਮ, ਗਰਗ) : ਸੰਗਰੂਰ ਲੋਕ ਸਭਾ ਦੀ ਉਪ ਚੋਣ 23 ਜੂਨ ਨੂੰ ਹੋ ਰਹੀ ਹੈ, ਜਿਸ ਲਈ ਸ਼ਾਂਤੀ ਬਣਾਏ ਰੱਖਣ ਲਈ ਡੀ. ਐੱਸ. ਪੀ. ਤਪਾ ਗੁਰਵਿੰਦਰ ਸਿੰਘ ਸੰਧੂ ਦੀ ਅਗਵਾਈ ’ਚ ਇਕ ਫਲੈਗ ਮਾਰਚ ਪੁਲਸ ਅਤੇ ਸੁਰੱਖਿਆ ਬਲਾਂ ਦੇ ਸਹਿਯੋਗ ਨਾਲ ਕੱਢਿਆ ਗਿਆ। ਇਹ ਫਲੈਗ ਮਾਰਗ ਸ਼ਹਿਰ ਤਪਾ ਤੋਂ ਹੁੰਦਾ ਹੋਇਆ ਸੰਧੂ ਕਲਾਂ, ਭਦੌੜ, ਤਲਵੰਡੀ, ਸ਼ਹਿਣਾ, ਪੱਖੋਕੈਂਚੀਆਂ, ਘੁੰਨਸ, ਰੂੜੇਕੇ ਕਲਾਂ ਤਪਾ ਵਿਖੇ ਹੀ ਖ਼ਤਮ ਹੋਇਆ।

ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਡੀ. ਐੱਸ. ਪੀ. ਤਪਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ 23 ਜੂਨ ਨੂੰ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਹੋ ਰਹੀ ਹੈ, ਜਿਸ ਲਈ ਇਲਾਕੇ ’ਚ ਅਮਨ-ਸ਼ਾਂਤੀ ਭਾਈਚਾਰਾ ਬਣਾਈ ਰੱਖਣ ਲਈ ਸਹਿਯੋਗ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਜੇਕਰ ਪਿੰਡ ਜਾਂ ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਕੋਈ ਲਾਵਾਰਿਸ ਚੀਜ਼ ਪਈ ਨਜ਼ਰ ਆਉਂਦੀ ਹੈ, ਉਸ ਨੂੰ ਹੱਥ ਲਾਉਣ ਦੀ ਬਜਾਏ ਪੁਲਸ ਨੂੰ ਦੱਸਿਆ ਜਾਵੇ। ਇਸ ਸਮੇਂ ਥਾਣਾ ਮੁਖੀ ਤਪਾ ਇੰਸਪੈਕਟਰ ਬਲਵੰਤ ਸਿੰਘ, ਥਾਣਾ ਮੁਖੀ ਰੂੜੇਕੇ ਕਲਾਂ ਸੁਖਜੀਤ ਸਿੰਘ, ਥਾਣਾ ਮੁਖੀ ਭਦੌੜ ਬਲਤੇਜ ਸਿੰਘ, ਥਾਣਾ ਮੁਖੀ ਸ਼ਹਿਣਾ ਬਲਦੇਵ ਸਿੰਘ, ਬੀ. ਐੱਸ. ਐੱਫ. ਦੇ ਇੰਸਪੈਕਟਰ ਪ੍ਰਾਵੇਸ਼ ਕੁਮਾਰ, ਚੌਕੀ ਇੰਚਾਰਜ ਗੁਰਪਾਲ ਸਿੰਘ, ਜਸਵੀਰ ਸਿੰਘ, ਜਸਵਿੰਦਰ ਸਿੰਘ, ਮਨਜੀਤ ਸਿੰਘ, ਸੁਰਿੰਦਰ ਸਿੰਘ (ਸਾਰੇ ਸਹਾਇਕ ਥਾਣੇਦਾਰ) ਤੋਂ ਇਲਾਵਾ ਸਮੂਹ ਸਟਾਫ ਹਾਜ਼ਰ ਸੀ।


author

Babita

Content Editor

Related News